Home / Punjabi News / ਹੈਰਾਨੀ ਦੇ ਨਾਲ ਹੀ ਰਾਹਤ ਦੀ ਖ਼ਬਰ, ਆਬਾਦੀ ਦਾ ਵੱਡਾ ਹਿੱਸਾ ਆਪਣੇ ਆਪ ਦੇ ਰਿਹਾ ਕੋਰੋਨਾ ਨੂੰ ਮਾਤ, ਜਾਣੋ ਕਿਵੇਂ

ਹੈਰਾਨੀ ਦੇ ਨਾਲ ਹੀ ਰਾਹਤ ਦੀ ਖ਼ਬਰ, ਆਬਾਦੀ ਦਾ ਵੱਡਾ ਹਿੱਸਾ ਆਪਣੇ ਆਪ ਦੇ ਰਿਹਾ ਕੋਰੋਨਾ ਨੂੰ ਮਾਤ, ਜਾਣੋ ਕਿਵੇਂ

ਹੈਰਾਨੀ ਦੇ ਨਾਲ ਹੀ ਰਾਹਤ ਦੀ ਖ਼ਬਰ, ਆਬਾਦੀ ਦਾ ਵੱਡਾ ਹਿੱਸਾ ਆਪਣੇ ਆਪ ਦੇ ਰਿਹਾ ਕੋਰੋਨਾ ਨੂੰ ਮਾਤ, ਜਾਣੋ ਕਿਵੇਂ

ਆਈਸੀਐਮਆਰ ਨੇ 70 ਜ਼ਿਲ੍ਹਿਆਂ ਦੇ 24 ਹਜ਼ਾਰ ਲੋਕਾਂ ਦੇ ਸ਼ਰੀਰ ‘ਚ ਐਂਟੀਬਾਡੀਜ਼ ਦਾ ਪਤਾ ਲਾਇਆ ਹੈ। ਸਰਵੇਖਣ ਤੋਂ ਪਤਾ ਲੱਗਿਆ ਹੈ ਕਿ ਹੌਟਸਪੌਟਸ ਦੀ ਆਬਾਦੀ ਦਾ ਇੱਕ ਤਿਹਾਈ ਹਿੱਸਾ ਸੰਕਰਮਣ ਦੇ ਬਾਅਦ ਠੀਕ ਹੋ ਗਿਆ ਹੈ।

ਨਵੀਂ ਦਿੱਲੀ: ਦੇਸ਼ ਵਿਚ ਵਧ ਰਹੇ ਕੋਰੋਨਾਵਾਇਰਸ (Coronavirus) ਸੰਕਰਮਣ ਦੇ ਵਿਚਕਾਰ ਚੰਗੀ ਖ਼ਬਰ ਵੀ ਸਾਹਮਣੇ ਆਈ ਹੈ। ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ICMR) ਦੇ ਤਾਜ਼ਾ ਸਰਵੇਖਣ ਵਿੱਚ ਸਾਹਮਣੇ ਆਇਆ ਹੈ ਕਿ ਦੇਸ਼ ਦੀ ਆਬਾਦੀ ਦਾ ਵੱਡਾ ਹਿੱਸਾ ਕੋਰੋਨਵਾਇਰਸ ਸੰਕਰਮਣ ਤੋਂ ਬਾਅਦ ਆਪਣੇ ਆਪ ਠੀਕ ਹੋ ਗਿਆ ਹੈ। ਇਹ ਸੰਕਰਮਣ ਹੌਟਸਪੌਟ ਸ਼ਹਿਰਾਂ (Hotspot Cities) ਦੀ ਇੱਕ ਤਿਹਾਈ ਆਬਾਦੀ ‘ਚ ਫੈਲਿਆ ਸੀ, ਪਰ ਹੁਣ ਇੱਥੋਂ ਦੇ ਮਰੀਜ਼ ਆਪਣੇ ਆਪ ਠੀਕ ਹੋ ਗਏ। ਉਨ੍ਹਾਂ ਦੇ ਸਰੀਰ ਵਿੱਚੋਂ ਐਂਟੀਬਾਡੀਜ਼ ਮਿਲੀਆਂ ਹਨ।

ਆਈਸੀਐਮਆਰ ਨੇ ਲੋਕਾਂ ਵਿਚ ਕੋਰੋਨਾ ਦੀ ਪਹੁੰਚ ਤੇ ਇਸ ਦੇ ਪ੍ਰਭਾਵਾਂ ਦਾ ਪਤਾ ਲਾਉਣ ਲਈ ਇੱਕ ਸੀਰੋਲੌਜੀਕਲ ਸਰਵੇਖਣ ਕੀਤਾ। ਇਸ ਸਰਵੇਖਣ ਦੀ ਰਿਪੋਰਟ ਕੈਬਨਿਟ ਸਕੱਤਰ ਤੇ ਪ੍ਰਧਾਨ ਮੰਤਰੀ ਦਫਤਰ ਨਾਲ ਸਾਂਝੀ ਕੀਤੀ ਗਈ। ਨਵਾਂ ਇੰਡੀਅਨ ਐਕਸਪ੍ਰੈਸ ਨੇ ਆਪਣੇ ਸੂਤਰਾਂ ਦੇ ਹਵਾਲੇ ਨਾਲ ਸਰਵੇ ਰਿਪੋਰਟ ਪ੍ਰਕਾਸ਼ਤ ਕੀਤੀ ਹੈ।

70 ਜ਼ਿਲ੍ਹਿਆਂ ਵਿੱਚ ਕੀਤਾ ਗਿਆ ਸਰਵੇਖਣ:

ਆਈਸੀਐਮਆਰ ਨੇ ਖਾਸ ਐਂਟੀਬਾਡੀਜ਼ ਦੀ ਪਛਾਣ ਕਰਨ ਲਈ ਦੇਸ਼ ਦੇ 70 ਜ਼ਿਲ੍ਹਿਆਂ ਦੇ 24 ਹਜ਼ਾਰ ਲੋਕਾਂ ‘ਤੇ ਇੱਕ ਸੀਰੋਲੌਜੀਕਲ ਸਰਵੇਖਣ ਕੀਤਾ। ਬਲਡ ਦੇ ਸੈਂਪਲ ਰਾਹੀਂ ਐਂਟੀਬਾਡੀਜ਼ ਦਾ ਪਤਾ ਮਨੁੱਖੀ ਸਰੀਰ ਵਿਚ ਪਾਇਆ ਜਾਂਦਾ ਹੈ। ਐਂਟੀਬਾਡੀਜ਼ ਦੱਸਦੀਆਂ ਹਨ ਕਿ ਕੀ ਕੋਈ ਮਨੁੱਖ ਵਿਸ਼ਾਣੂ ਦਾ ਸ਼ਿਕਾਰ ਹੋ ਗਿਆ ਹੈ ਜਾਂ ਨਹੀਂ।

ਐਂਟੀਬਾਡੀਜ਼ ਸੰਕਰਮਣ ਨਾਲ ਲੜਨ ਵਿਚ ਮਦਦ ਕਰਦੇ ਹਨ। ਇਹ ਸੰਕਰਮਣ ਦੇ 14 ਦਿਨਾਂ ਬਾਅਦ ਸਰੀਰ ਵਿੱਚ ਮਿਲਣ ਲੱਗਦੀਆਂ ਹਨ ਤੇ ਮਹੀਨਿਆਂ ਤੱਕ ਮਨੁੱਖੀ ਖੂਨ ਦੇ ਸੀਰਮ ਵਿੱਚ ਰਹਿੰਦੇ ਹਨ। ਸਰਵੇਖਣ ਵਿਚ ਇਹ ਪਾਇਆ ਗਿਆ ਸੀ ਕਿ ਕੰਟੇਮੈਂਟ ਜ਼ੋਨ ਵਿੱਚ 15 ਤੋਂ 30 ਪ੍ਰਤੀਸ਼ਤ ਆਬਾਦੀ ਸੰਕਰਮਿਤ ਹੋਈ ਹੈ।

ਇਹ ਸਰਵੇਖਣ ਉੱਤਰ ਪ੍ਰਦੇਸ਼, ਪੱਛਮੀ ਬੰਗਾਲ, ਮਹਾਰਾਸ਼ਟਰ, ਬਿਹਾਰ, ਅਸਾਮ, ਉਤਰਾਖੰਡ, ਜੰਮੂ ਤੇ ਕਸ਼ਮੀਰ ਸਮੇਤ 19 ਰਾਜਾਂ ਦੇ ਹੌਟਸਪੌਟ ਸ਼ਹਿਰਾਂ ਵਿੱਚ ਕੀਤਾ ਗਿਆ ਹੈ। ਦੱਸ ਦਈਏ ਕਿ ਇਸ ਸਮੇਂ ਦੇਸ਼ ਵਿਚ 1 ਲੱਖ 29 ਹਜ਼ਾਰ 917 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ ਤੇ 1 ਲੱਖ 29 ਹਜ਼ਾਰ 214 ਮਰੀਜ਼ ਸਿਹਤਮੰਦ ਹੋ ਗਏ ਹਨ ਜਦੋਂਕਿ ਇੱਕ ਵਿਅਕਤੀ ਦੇਸ਼ ਤੋਂ ਬਾਹਰ ਚਲਾ ਗਿਆ ਹੈ। ਹੁਣ ਤੱਕ 48.47 ਪ੍ਰਤੀਸ਼ਤ ਲੋਕ ਤੰਦਰੁਸਤ ਹੋ ਗਏ ਹਨ।

Check Also

ਬੰਗਾਲ ਸਰਕਾਰ 25 ਹਜ਼ਾਰ ਕਰਮਚਾਰੀਆਂ ਦੀ ਨਿਯੁਕਤੀ ਰੱਦ ਕਰਨ ਦੇ ਫ਼ੈਸਲੇ ਖ਼ਿਲਾਫ਼ ਸੁਪਰੀਮ ਕੋਰਟ ਪੁੱਜੀ

ਨਵੀਂ ਦਿੱਲੀ, 24 ਅਪਰੈਲ ਪੱਛਮੀ ਬੰਗਾਲ ਸਰਕਾਰ ਨੇ ਰਾਜ ਸਕੂਲ ਸੇਵਾ ਕਮਿਸ਼ਨ (ਐੱਸਐੱਸਸੀ) ਵੱਲੋਂ 25753 …