Home / Punjabi News / ਹੁਸ਼ਿਆਰਪੁਰ: ਲੁਟੇਰਿਆਂ ਨੇ ਗੈਸ ਕਟਰ ਦੀ ਮਦਦ ਨਾਲ ਏਟੀਐੱਮ ’ਚੋਂ 17 ਲੱਖ ਰੁਪਏ ਲੁੱਟੇ

ਹੁਸ਼ਿਆਰਪੁਰ: ਲੁਟੇਰਿਆਂ ਨੇ ਗੈਸ ਕਟਰ ਦੀ ਮਦਦ ਨਾਲ ਏਟੀਐੱਮ ’ਚੋਂ 17 ਲੱਖ ਰੁਪਏ ਲੁੱਟੇ

ਹੁਸ਼ਿਆਰਪੁਰ, 27 ਅਗਸਤ

ਹੁਸ਼ਿਆਰਪੁਰ ਜ਼ਿਲ੍ਹੇ ਤੋਂ ਕਰੀਬ 23 ਕਿਲੋਮੀਟਰ ਦੂਰ ਪਿੰਡ ਭਾਮ ਵਿੱਚ ਕੁੱਝ ਅਣਪਛਾਤੇ ਵਿਅਕਤੀਆਂ ਨੇ ਗੈਸ ਕਟਰ ਨਾਲ ਏਟੀਐੱਮ ਤੋੜ ਕੇ 17 ਲੱਖ ਰੁਪਏ ਲੈ ਕੇ ਫ਼ਰਾਰ ਹੋ ਗਏ। ਉਪ ਪੁਲੀਸ ਕਪਤਾਨ ਦਲਜੀਤ ਸਿੰਘ ਖੱਖ ਨੇ ਦੱਸਿਆ ਕਿ ਏਟੀਐੱਮ ਦੇ ਕੋਲ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਪੰਜਾਬ ਨੈਸ਼ਨਲ ਬੈਂਕ (ਭਾਮ ਬ੍ਰਾਂਚ) ਦੇ ਸਹਾਇਕ ਮੈਨੇਜਰ ਜਸਵੀਰ ਸਿੰਘ ਨੇ ਦੱਸਿਆ ਕਿ ਘਟਨਾ ਤੜਕੇ 2.40 ਵਜੇ ਦੇ ਕਰੀਬ ਦੀ ਹੈ। ਕਾਰ ਵਿੱਚ ਆਏ ਚੋਰ ਕਰੀਬ 17 ਲੱਖ ਰੁਪਏ ਨਾਲ ਫ਼ਰਾਰ ਹੋ ਗਏ।


Source link

Check Also

CIA ਨੇ ਘਰੋਂ ਡਰੱਗ ਮਨੀ ਕੀਤੀ ਬਰਾਮਦ; ਪਾਕਿਸਤਾਨ ਤੋਂ ਆਏ ਨਸ਼ੇ ਨੂੰ ਸਪਲਾਈ…

Tarn Taran News: ਤਰਨਤਾਰਨ ਦੇ ਖਾਲੜਾ ਪੁਲਿਸ ਸਟੇਸ਼ਨ ਵਿੱਚ ਤਾਇਨਾਤ ਸਬ-ਇੰਸਪੈਕਟਰ ਸਾਹਿਬ ਸਿੰਘ ਨੂੰ ਸੀਆਈਏ …