Home / Punjabi News / ਹਿਟਲਰ ਜਿਉਂਦਾ ਹੁੰਦਾ ਤਾਂ ਮੋਦੀ ਦੀਆਂ ਗਤੀਵਿਧੀਆਂ ਦੇਖ ਖੁਦਕੁਸ਼ੀ ਕਰ ਲੈਂਦਾ : ਮਮਤਾ

ਹਿਟਲਰ ਜਿਉਂਦਾ ਹੁੰਦਾ ਤਾਂ ਮੋਦੀ ਦੀਆਂ ਗਤੀਵਿਧੀਆਂ ਦੇਖ ਖੁਦਕੁਸ਼ੀ ਕਰ ਲੈਂਦਾ : ਮਮਤਾ

ਹਿਟਲਰ ਜਿਉਂਦਾ ਹੁੰਦਾ ਤਾਂ ਮੋਦੀ ਦੀਆਂ ਗਤੀਵਿਧੀਆਂ ਦੇਖ ਖੁਦਕੁਸ਼ੀ ਕਰ ਲੈਂਦਾ : ਮਮਤਾ

ਰਾਏਗੰਜ— ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਮੰਗਲਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਿੰਸਾ ਅਤੇ ਦੰਗਿਆਂ ਦੇ ਰਸਤੇ ਰਾਜਨੀਤੀ ‘ਚ ਆਏ। ਉਨ੍ਹਾਂ ਨੇ ਇਹ ਵੀ ਕਿਹਾ ਕਿ ਕਾਂਗਰਸ ਆਪਣੇ ਦਮ ‘ਤੇ ਕੇਂਦਰ ‘ਚ ਸਰਕਾਰ ਨਹੀਂ ਬਣਾ ਸਕੇਗੀ। ਬੈਨਰਜੀ ਨੇ ਇੱਥੇ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਭਾਜਪਾ ਦੇ ਸਾਹਮਣੇ ਸਖਤ ਚੁਣੌਤੀ ਨਹੀਂ ਪੇਸ਼ ਕਰ ਸਕੀ, ਜਿਸ ਕਾਰਨ ਭਾਜਪਾ ਵਿਕਾਸ ਦਾ ਹੋ ਗਿਆ। ਉਨ੍ਹਾਂ ਨੇ ਕਿਹਾ,”ਮੋਦੀ ਦੰਗਿਆਂ ਅਤੇ ਕਤਲੇਆਮ ਦੇ ਮਾਧਿਅਮ ਨਾਲ ਰਾਜਨੀਤੀ ‘ਚ ਆਏ ਹਨ। ਉਹ ਫਾਸੀਵਾਦ ਦੇ ਰਾਜਾ ਹਨ। ਜੇਕਰ ਏਡੋਲਫ ਹਿਟਲਰ ਜਿਉਂਦਾ ਹੁੰਦਾ ਤਾਂ ਮੋਦੀ ਦੀਆਂ ਗਤੀਵਿਧੀਆਂ ਨੂੰ ਦੇਖ ਕੇ ਖੁਦਕੁਸ਼ੀ ਕਰ ਲੈਂਦਾ।”
ਕਾਂਗਰਸ ਆਪਣੇ ਦਮ ‘ਤੇ ਨਹੀਂ ਬਣਾ ਸਕੇਗੀ ਸਰਕਾਰ
ਮਮਤਾ ਨੇ ਕਿਹਾ ਕਿ ਕਾਂਗਰਸ ਆਪਣੇ ਦਮ ‘ਤੇ ਸਰਕਾਰ ਨਹੀਂ ਬਣਾ ਸਕੇਗੀ। ਉਨ੍ਹਾਂ ਨੇ ਕਿਹਾ,”ਜੇਕਰ ਰਾਹੁਲ ਗਾਂਧੀ ਕੇਂਦਰ ‘ਚ ਸਰਕਾਰ ਬਣਾਉਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਦੂਜਿਆਂ ਤੋਂ ਮਦਦ ਮੰਗਣੀ ਚਾਹੀਦੀ ਹੈ।” ਉਨ੍ਹਾਂ ਨੇ ਦਾਅਵਾ ਕੀਤਾ ਕਿ ਹਰ ਰਾਜ ‘ਚ ਮੋਦੀ ਨੂੰ ਹਟਾਉਣ ਲਈ ਗਠਜੋੜ ਬਣਾਇਆ ਗਿਆ ਹੈ। ਉਨ੍ਹਾਂ ਨੇ ਕਿਹਾ,”ਇਕ ਵਾਰ ਮੋਦੀ ਸੱਤਾ ਤੋਂ ਬਾਹਰ ਹੋ ਜਾਵੇ ਤਾਂ ਅਸੀਂ ਸਾਰੇ ਇਕ ਨਵੇਂ ਭਾਰਤ ਦੇ ਨਿਰਮਾਣ ਲਈ ਕੰਮ ਕਰਾਂਗੇ।” ਬੈਨਰਜੀ ਨੇ ਕਿਹਾ ਕਿ ਤ੍ਰਿਣਮੂਲ ਕਾਂਗਰਸ ਨੇ ਫਿਰਕਾਪ੍ਰਸਤੀ ਵਿਰੁੱਧ ਆਪਣੀ ਲੜਾਈ ‘ਚ ਕਦੇ ਸਮਝੌਤਾ ਨਹੀਂ ਕੀਤਾ।

Check Also

ਰਾਸ਼ਟਰਪਤੀ ਦੇ ਭਾਸ਼ਣ ਵਿੱਚ ਨਾ ਕੋਈ ਦਿਸ਼ਾ, ਨਾ ਹੀ ਕੋਈ ਦ੍ਰਿਸ਼ਟੀ: ਖੜਗੇ

ਨਵੀਂ ਦਿੱਲੀ, 1 ਜੁਲਾਈ ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਮੱਲਿਕਾਰਜੁਨ ਖੜਗੇ ਨੇ ਰਾਸ਼ਟਰਪਤੀ …