ਅੰਬਾਲਾ- ਹਰਿਆਣਾ ਦੇ ਸਿਹਤ ਅਤੇ ਪਰਿਵਾਰ ਕਲਿਆਣ ਮੰਤਰੀ ਅਨਿਲ ਵਿਜ ਨੇ ਕਿਹਾ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਹੀ ਧਾਰਾ 370 ਦਾ ਬੀਜ ਬੀਜਿਆ ਸੀ, ਜਿਸ ਨੇ ਅੱਜ ਤੱਕ ਕਸ਼ਮੀਰ ਨੂੰ ਹਿੰਦੋਸਤਾਨ ਨਾਲ ਕਿਸੇ ਵੀ ਢੰਗ ਨਾਲ ਜੁੜਨ ਨਹੀਂ ਦਿੱਤਾ ਹੈ। ਉਨ੍ਹਾਂ ਨੇ ਅੱਜ ਇੱਥੇ ਇਹ ਵੀ ਕਿਹਾ ਕਿ ਕਾਂਗਰਸ ਇਸ ਬੀਜ ਨੂੰ ਮੁੜ ਹਵਾ ਅਤੇ ਪਾਣੀ ਦੇ ਕੇ ਵੱਡਾ ਕਰਨਾ ਚਾਹੁੰਦੀ ਹੈ।
ਜੰਮੂ ਅਤੇ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਦਾ ਇਹ ਕਹਿਣਾ ਹੈ ਕਿ ਧਾਰਾ 370 ਹਟਾ ਦਿੱਤੀ ਗਈ ਤਾਂ ਭਾਰਤ ਮਿਟ ਜਾਵੇਗਾ। ਇਸ ‘ਤੇ ਪਲਟਵਾਰ ਜਵਾਬ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਹਿੰਦੋਸਤਾਨ ਮਿਟਾਉਣ ਵਾਲਾ ਅੱਜ ਤੱਕ ਅਜਿਹਾ ਕੋਈ ਪੈਦਾ ਨਹੀਂ ਹੋਇਆ ਹੈ। ਦੇਸ਼ ਦੇ ਖਿਲਾਫ ਅਜਿਹੇ ਬਿਆਨ ਦੇਣ ਵਾਲੇ ਲੋਕਾਂ ਖੁਦ ਹੀ ਮਿਟ ਜਾਣਗੇ। ਚਾਹੇ ਉਹ ਮਹਿਬੂਬਾ ਮੁਫਤੀ ਹੋਵੇ ਜਾਂ ਫਿਰ ਫਾਰੂਕ ਅਬਦੁੱਲਾ ਹੋਵੇ। ਸ਼੍ਰੀ ਵਿਜ ਨੇ ਕਿਹਾ ਹੈ ਜੋ ਲੋਕ ਧਾਰਾ 370 ਖਤਮ ਨਾ ਹੋਣ ਦੇਣ ਦੀ ਗੱਲ ਕਰ ਰਹੇ ਹਨ। ਉਹ ਕਾਂਗਰਸ ਦੀ ਸ਼ੈਹ ‘ਤੇ ਕਰ ਰਹੇ ਹਨ।ਕਿਉਂਕਿ ਕਾਂਗਰਸ ਨੇ ਕਿਹਾ ਹੈ ਉਹ ਧਾਰਾ 370 ਬਰਕਰਾਰ ਰੱਖਣਗੇ ਅਤੇ ਭਾਰਤੀ ਜਨਤਾ ਪਾਰਟੀ ਦਾ ਕਹਿਣਾ ਹੈ ਕਿ ਅਸੀਂ
ਇਸ ਨੂੰ ਸਮਾਪਤ ਕਰ ਦੇਵਾਂਗੇ।
ਸਿਹਤ ਮੰਤਰੀ ਨੇ ਕਾਂਗਰਸ ਦੀ ਪੱਥਰਬਾਜਾਂ ਨੂੰ ਵੀ ਭੱਤਾ ਦੇਣ ਦੀ ਗੱਲ ਕਰਨ ‘ਤੇ ਉਨ੍ਹਾਂ ਨੇ ਟਿੱਪਣੀ ਕਰਦੇ ਹੋਏ ਕਿਹਾ ਹੈ ਕਿ ਪੱਥਰਬਾਜ ਅੱਤਵਾਦੀਆਂ ਦੀ ਨਰਸਰੀ ਹੈ। ਇਸ ਤੋਂ ਹੀ ਅੱਗੇ ਜਾ ਕੇ ਅੱਤਵਾਦੀ ਬਣ ਸਕਦੇ ਹਨ। ਇਸ ਲਈ ਇਸ ਨੂੰ ਅੱਤਵਾਦ ਦੀ ਪ੍ਰਾਇਮਰੀ ਸਕੂਲ ਮੰਨਿਆ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਨੇ ਸੰਸਦ ਮੈਂਬਰ ਦੁਪੇਂਦਰ ਹੁੱਡਾ ਦੀ ਸੰਪੱਤੀ ਵਧ ਕੇ 450 ਫੀਸਦੀ ਅਤੇ ਸਾਬਕਾ ਸੰਸਦ ਮੈਂਬਰ ਚੌਧਰੀ ਜੀ 548 ਫੀਸਦੀ ਹੋਣ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਹੈ ਕਿ ਕਾਂਗਰਸ ਨੂੰ ਧਨ ਕਿਵੇਂ ਦਿਨ ਦੁੱਗਣਾ ਅਤੇ ਰਾਤ ਚੌਗੁਣਾ ਕਰਨਾ ਆਉਂਦਾ ਹੈ। ਇਸ ਦੇ ਫਾਰਮੂਲੇ ਤਾਂ ਕਾਂਗਰਸ ਨੂੰ ਹੀ ਆਉਂਦੇ ਹਨ। ਕਾਂਗਰਸ ਚੌਕੀਦਾਰ ਦੀ ਚਿੰਤਾ ਨਾ ਕਰਨ ਸਗੋਂ ਕਾਂਗਰਸ ਨੂੰ ਇਹ ਉਜਾਗਰ ਕਰਨਾ ਚਾਹੀਦਾ ਹੈ ਕਿ ਉਨ੍ਹਾਂ ਕੋਲ ਵੀ ਧਨ ਵਧਾਉਣ ਦੇ ਕਿਹੜੇ ਫਾਰਮੂਲੇ ਹਨ।
Check Also
ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸਤ ‘ਚ ਆਇਆ ਤੂਫ਼ਾਨ…
Jalandhar News: ਪੰਜਾਬ ਦੀ ਰਾਜਨੀਤੀ ਵਿੱਚ ਆਮ ਆਦਮੀ ਪਾਰਟੀ (AAP ) ਨੇ ਜਲੰਧਰ ਛਾਉਣੀ ਇਲਾਕੇ …
Asian Tribune Your Multilingual Newspaper covering World and local news News