ਦਿੱਲੀ, 20 ਸਤੰਬਰ
ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਦੀ ਨਵੀਂ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਹਾਈ ਬਲੱਡ ਪ੍ਰੈਸ਼ਰ ਤੋਂ ਪੀੜਤ ਹਰ ਪੰਜ ਵਿੱਚੋਂ ਚਾਰ ਵਿਅਕਤੀਆਂ ਦਾ ਢੁਕਵਾਂ ਇਲਾਜ ਨਹੀਂ ਕੀਤਾ ਜਾਂਦਾ ਹੈ। ਇਹ ਜਾਣਕਾਰੀ ਵਿਸ਼ਵ ਸਿਹਤ ਸੰਗਠਨ ਦੀ ਨਵੀਂ ਰਿਪੋਰਟ ਵਿੱਚ ਦਿੱਤੀ ਗਈ ਹੈ। ਹਾਈ ਬਲੱਡ ਪ੍ਰੈਸ਼ਰ ਦੇ ਖਤਰਨਾਕ ਪ੍ਰਭਾਵ ਦਾ ਵੇਰਵਾ ਦਿੰਦੇ ਹੋਏ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਜੇ ਦੇਸ਼ ਇਲਾਜ ਦਾ ਵਿਸਥਾਰ ਕਰਦੇ ਹਨ ਤਾਂ ਹੁਣ ਤੋਂ ਸਾਲ 2050 ਦੇ ਵਿਚਕਾਰ ਕਰੀਬ 7.6 ਕਰੋੜ ਹਾਈ ਬਲੱਡ ਪ੍ਰੈਸ਼ਰ ਨਾਲ ਸਬੰਧਤ ਮੌਤਾਂ ਨੂੰ ਰੋਕਿਆ ਜਾ ਸਕਦਾ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਲਾਜ ਤੱਕ ਪਹੁੰਚ ਵਿੱਚ ਸੁਧਾਰ ਕਰਨ ਨਾਲ ਇੱਕੋ ਸਮੇਂ ਦੌਰਾਨ 12 ਕਰੋੜ ਸਟ੍ਰੋਕ, 7.9 ਕਰੋੜ ਦਿਲ ਦੇ ਦੌਰੇ ਅਤੇ ਦਿਲ ਫੇਲ੍ਹ ਹੋਣ ਦੇ 1.7 ਕਰੋੜ ਮਾਮਲਿਆਂ ਨੂੰ ਰੋਕਿਆ ਜਾ ਸਕਦਾ ਹੈ। ਰਿਪੋਰਟ ਮੁਤਾਬਕ
ਹਾਈਪਰਟੈਨਸ਼ਨ ਵਾਲੇ ਲੋਕਾਂ ਦੀ ਗਿਣਤੀ, ਜਿਨ੍ਹਾਂ ਦਾ ਬਲੱਡ ਪ੍ਰੈਸ਼ਰ 140/90 ਜਾਂ ਇਸ ਤੋਂ ਵੱਧ ਹੈ ਜਾਂ ਹਾਈ ਬਲੱਡ ਪ੍ਰੈਸ਼ਰ ਲਈ ਦਵਾਈ ਲੈ ਰਹੇ ਹਨ, 1990 ਅਤੇ 2019 ਦਰਮਿਆਨ ਦੁੱਗਣੀ ਹੋ ਕੇ 65 ਕਰੋੜ ਤੋਂ ਤੋਂ 1.3 ਅਰਬ ਹੋ ਗਈ ਹੈ। ਵਿਸ਼ਵ ਪੱਧਰ ‘ਤੇ ਹਾਈ ਬਲੱਡ ਪ੍ਰੈਸ਼ਰ ਵਾਲੇ ਅੱਧੇ ਲੋਕ ਇਸ ਸਮੇਂ ਆਪਣੀ ਸਥਿਤੀ ਤੋਂ ਅਣਜਾਣ ਹਨ ਅਤੇ ਹਾਈ ਬਲੱਡ ਪ੍ਰੈਸ਼ਰ ਵਾਲੇ ਤਿੰਨ-ਚੌਥਾਈ ਤੋਂ ਵੱਧ ਬਾਲਗ ਘੱਟ ਅਤੇ ਮੱਧ-ਆਮਦਨ ਵਾਲੇ ਦੇਸ਼ਾਂ ਵਿੱਚ ਰਹਿੰਦੇ ਹਨ।
The post ਹਾਈ ਬਲੱਡ ਪ੍ਰੈਸ਼ਰ ਤੋਂ ਪੀੜਤ 5 ਮਰੀਜ਼ਾਂ ’ਚੋਂ 4 ਦਾ ਨਹੀਂ ਹੋ ਰਿਹਾ ਢੁਕਵਾਂ ਇਲਾਜ: ਵਿਸ਼ਵ ਸਿਹਤ ਸੰਗਠਨ ਦੀ ਰਿਪੋਰਟ appeared first on punjabitribuneonline.com.
Source link
Asian Tribune Your Multilingual Newspaper covering World and local news News