Home / Punjabi News / ਸੱਤਾ ਦੇ ਲਾਲਚੀ ਲੋਕਾਂ ਦੇ ਜਾਣ ਨਾਲ ਪਾਰਟੀ ਹੋਵੇਗੀ ਹੋਰ ਮਜ਼ਬੂਤ : ਕੇਜਰੀਵਾਲ

ਸੱਤਾ ਦੇ ਲਾਲਚੀ ਲੋਕਾਂ ਦੇ ਜਾਣ ਨਾਲ ਪਾਰਟੀ ਹੋਵੇਗੀ ਹੋਰ ਮਜ਼ਬੂਤ : ਕੇਜਰੀਵਾਲ

ਚੰਡੀਗੜ੍ਹ— ਸੋਮਵਾਰ ਨੂੰ ਚੰਡੀਗੜ੍ਹ ਪੁੱਜੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਭ੍ਰਿਸ਼ਟਾਚਾਰ ਮੁਕਤ ਭਾਰਤ ਅਤੇ ਦੇਸ਼ ‘ਚ ਰਾਜਨੀਤੀ ਬਦਲਣ ਲਈ ਬਣੀ ਹੈ। ਉਨ੍ਹਾਂ ਨੇ ਕਿਹਾ ਕਿ ਇਕ ਟੀ.ਵੀ. ਚੈਨਲ ਵੱਲੋਂ ਆਮ ਆਦਮੀ ਪਾਰਟੀ ਦੇ ਕੰਮਾਂ ਨੂੰ ਲੈ ਕੇ ਦੇਸ਼ ਅਤੇ ਦੁਨੀਆ ‘ਚ ਸਰਵੇ ਕਰਵਾਇਆ ਗਿਆ, ਜਿਸ ‘ਚ 75 ਫੀਸਦੀ ਲੋਕ ਸਾਡੀ ਪਾਰਟੀ ਦੇ ਕੰਮਾਂ ਤੋਂ ਖੁਸ਼ ਹਨ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਕੁਝ ਲੋਕਾਂ ਦੀ ਸੱਤਾ ਅਤੇ ਅਹੁਦੇ ਦੇ ਸੁੱਖ ਨੂੰ ਪੂਰਾ ਕਰਨ ਲਈ ਨਹੀਂ ਬਣੀ ਹੈ ਅਤੇ ਮੈਂ ਕਹਿੰਦਾ ਹਾਂ ਕਿ ਜਿਨ੍ਹਾਂ ਲੋਕਾਂ ਨੂੰ ਅਹੁਦਾ ਅਤੇ ਸੱਤਾ ਦਾ ਲਾਲਚ ਹੈ, ਉਹ ‘ਆਪ’ ਪਾਰਟੀ ਛੱਡ ਦੇਣ। ਉਨ੍ਹਾਂ ਨੇ ਕਿਹਾ ਕਿ ਅਜਿਹੇ ਲੋਕਾਂ ਦੇ ਜਾਣ ਨਾਲ ਪਾਰਟੀ ਹੋਰ ਮਜ਼ਬੂਤ ਹੋਵੇਗੀ।

Check Also

Top 10 Punjabi News Headlines and Trends from 15 July 2026

School Sex Education: ਸਕੂਲਾਂ ਵਿੱਚ ਸੈਕਸ ਸਿੱਖਿਆ ਜਲਦੀ ਹੀ ਲਾਜ਼ਮੀ ਹੋ ਸਕਦੀ ਹੈ, ਸਰਕਾਰ ਨੇ …