Home / Punjabi News / ਬੰਗਲਾ ਵਿਵਾਦ : ਹਾਈ ਕੋਰਟ ਨੇ ਤੇਜਸਵੀ ਯਾਦਵ ਦੀ ਪਟੀਸ਼ਨ ਕੀਤੀ ਖਾਰਜ

ਬੰਗਲਾ ਵਿਵਾਦ : ਹਾਈ ਕੋਰਟ ਨੇ ਤੇਜਸਵੀ ਯਾਦਵ ਦੀ ਪਟੀਸ਼ਨ ਕੀਤੀ ਖਾਰਜ

ਬੰਗਲਾ ਵਿਵਾਦ : ਹਾਈ ਕੋਰਟ ਨੇ ਤੇਜਸਵੀ ਯਾਦਵ ਦੀ ਪਟੀਸ਼ਨ ਕੀਤੀ ਖਾਰਜ

ਪਟਨਾ— ਬਿਹਾਰ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਅਤੇ ਸਾਬਕਾ ਉੱਪ ਮੁੱਖ ਮੰਤਰੀ ਤੇਜਸਵੀ ਯਾਦਵ ਨੂੰ ਪਟਨਾ ਹਾਈ ਕੋਰਟ ਤੋਂ ਵੱਡਾ ਝਟਕਾ ਲੱਗਾ ਹੈ। ਸਰਕਾਰੀ ਬੰਗਲਾ ਖਾਲੀ ਕਰਨ ਦੇ ਬਿਹਾਰ ਸਰਕਾਰ ਦੇ ਆਦੇਸ਼ ਨੂੰ ਚੁਣੌਤੀ ਦੇਣ ਵਾਲੀ ਤੇਜਸਵੀ ਯਾਦਵ ਦੀ ਪਟੀਸ਼ਨ ਨੂੰ ਹਾਈ ਕੋਰਟ ਨੇ ਸੋਮਵਾਰ ਨੂੰ ਖਾਰਜ ਕਰ ਦਿੱਤਾ। ਅਦਾਲਤ ਦੇ ਇਸ ਫੈਸਲੇ ਤੋਂ ਸਾਫ਼ ਹੋ ਗਿਆ ਹੈ ਕਿ ਤੇਜਸਵੀ ਨੂੰ ਸਰਕਾਰੀ ਬੰਗਲਾ ਖਾਲੀ ਕਰਨਾ ਹੀ ਹੋਵੇਗਾ। ਹਾਲਾਂਕਿ ਉਨ੍ਹਾਂ ਕੋਲ ਅਜੇ ਸੁਪਰੀਮ ਕੋਰਟ ਜਾਣ ਦਾ ਮੌਕਾ ਹੈ। ਦਰਅਸਲ ਕਾਂਗਰਸ ਅਤੇ ਜਨਤਾ ਦਲ (ਯੂ) ਦੀ ਗਠਜੋੜ ਸਰਕਾਰ ‘ਚ ਉੱਪ ਮੁੱਖ ਮੰਤਰੀ ਬਣਨ ਤੋਂ ਬਾਅਦ ਤੇਜਸਵੀ ਯਾਦਵ ਨੂੰ ਸਰਕਾਰੀ ਘਰ ਅਲਾਟ (ਵੰਡਿਆ) ਗਿਆ ਸੀ। ਮਹਾਗਠਜੋੜ ਦੀ ਸਰਕਾਰ ਦੌਰਾਨ ਤੇਜਸਵੀ ਨੂੰ ਪਟਨਾ ਦੇ 5 ਦੇਸ਼ਰਤਨ ਮਾਰਗ ਸਥਿਤ ਇਹ ਸਰਕਾਰੀ ਬੰਗਲਾ ਮਿਲਿਆ ਸੀ ਪਰ ਆਰ.ਜੇ.ਡੀ. ਤੋਂ ਵੱਖ ਹੋ ਕੇ ਜੇ.ਡੀ.ਯੂ. ਨੇ ਭਾਜਪਾ ਨਾਲ ਸਰਕਾਰ ਬਣਾ ਲਈ।
ਭਾਜਪਾ ਨਾਲ ਆਉਣ ਤੋਂ ਬਾਅਦ ਸੁਸ਼ੀਲ ਕੁਮਾਰ ਮੋਦੀ ਉੱਪ ਮੁੱਖ ਮੰਤਰੀ ਬਣੇ। ਇਸ ਤੋਂ ਬਾਅਦ ਬਿਹਾਰ ਸਰਕਾਰ ਨੇ ਤੇਜਸਵੀ ਨੂੰ ਸਰਕਾਰੀ ਘਰ ਖਾਲੀ ਕਰਨ ਲਈ ਕਿਹਾ ਸੀ। ਸਰਕਾਰ ਦੇ ਫੈਸਲੇ ਨੂੰ ਤੇਜਸਵੀ ਨੂੰ ਹਾਈ ਕੋਰਟ ‘ਚ ਚੁਣੌਤੀ ਦਿੱਤੀ। ਹੁਣ ਤੇਜਸਵੀ ਦੀ ਪਟੀਸ਼ਨ ਨੂੰ ਹਾਈ ਕੋਰਟ ਨੇ ਖਾਰਜ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਬੰਗਲਾ ਖਾਲੀ ਕਰਨ ਨੂੰ ਲੈ ਕੇ ਆਰ.ਜੇ.ਡੀ. ਅਤੇ ਜੇ.ਡੀ. (ਯੂ) ਦਰਮਿਆਨ ਬਹੁਤ ਤਕਰਾਰ ਵੀ ਰਹੀ। ਪਿਛਲੇ ਮਹੀਨੇ ਬੰਗਲਾ ਖਾਲੀ ਕਰਵਾਉਣ ਪੁੱਜੀ ਪੁਲਸ ਟੀਮ ਨੂੰ ਖਾਲੀ ਹੱਥ ਵਾਪਸ ਆਉਣਾ ਪਿਆ ਸੀ। ਬੰਗਲੇ ਦੇ ਗੇਟ ‘ਤੇ ਇਕ ਨੋਟਿਸ ਲੱਗਾ ਸੀ ਜਿਸ ‘ਤੇ ਲਿਖਿਆ ਹੈ- ਮਾਮਲਾ ਕੋਰਟ ‘ਚ ਹੈ, ਇਸ ਲਈ ਬੰਗਲਾ ਖਾਲੀ ਕਰਵਾਉਣ ਦਾ ਦਬਾਅ ਨਾ ਬਣਾਏ।

Check Also

ਭਾਰਤ ਨੇ 37 ਕਰੋੜ ਡਾਲਰ ਦੇ ਸੌਦੇ ਤਹਿਤ ਫਿਲਪੀਨਜ਼ ਨੂੰ ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲਾਂ ਵੇਚੀਆਂ

ਮਨੀਲਾ, 19 ਅਪਰੈਲ ਭਾਰਤ ਨੇ 2022 ਵਿੱਚ ਦਸਤਖਤ ਕੀਤੇ 37.5 ਕਰੋੜ ਡਾਲਰ ਦੇ ਸੌਦੇ ਤਹਿਤ …