Home / Punjabi News / ਸੰਘਣੀ ਧੁੰਦ ਨੇ ਕਲਾਵੇ ‘ਚ ਲਈ ਦਿੱਲੀ, ਕਈ ਫਲਾਈਟ ਤੇ ਟਰੇਨਾਂ ਲੇਟ

ਸੰਘਣੀ ਧੁੰਦ ਨੇ ਕਲਾਵੇ ‘ਚ ਲਈ ਦਿੱਲੀ, ਕਈ ਫਲਾਈਟ ਤੇ ਟਰੇਨਾਂ ਲੇਟ

ਸੰਘਣੀ ਧੁੰਦ ਨੇ ਕਲਾਵੇ ‘ਚ ਲਈ ਦਿੱਲੀ, ਕਈ ਫਲਾਈਟ ਤੇ ਟਰੇਨਾਂ ਲੇਟ

ਨਵੀਂ ਦਿੱਲੀ— ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਰਹਿੰਦੇ ਲੋਕਾਂ ਨੂੰ ਠੰਡ ਅਤੇ ਧੁੰਦ ਤੋਂ ਰਾਹਤ ਮਿਲੀ ਨਜ਼ਰ ਨਹੀਂ ਆ ਰਹੀ ਹੈ। ਸੋਮਵਾਰ ਨੂੰ ਜਦੋਂ ਲੋਕ ਉਠੇ ਤਾਂ ਆਸਮਾਨ ਧੁੰਦ ਦੀ ਸਫੈਦ ਚਾਦਰ ਨਾਲ ਢੱਕਿਆ ਹੋਇਆ ਸੀ ਅਤੇ ਦ੍ਰਿਸ਼ਟਤਾ (ਵਿਜ਼ੀਬਿਲਟੀ) ਨਾ ਦੇ ਬਰਾਬਰ ਸੀ। ਸੰਘਣੀ ਧੁੰਦ ਦੇ ਨਾਲ-ਨਾਲ ਪ੍ਰਦੂਸ਼ਣ ਦਾ ਪੱਧਰ ਵੀ ਡਿੱਗ ਗਿਆ। ਮਿਲੀ ਜਾਣਕਾਰੀ ਮੁਤਾਬਕ ਸੰਘਣੀ ਧੁੰਦ ਦੀ ਵਜ੍ਹਾ ਕਰ ਕੇ ਦਿੱਲੀ ਤੋਂ ਅਤੇ ਦਿੱਲੀ ਜਾਣ ਵਾਲੀਆਂ ਕੁਝ ਫਲਾਈਟਜ਼ ਦੇਰੀ ਨਾਲ ਉਡਾਣ ਭਰ ਰਹੀਆਂ ਹਨ। ਦਿੱਲੀ ਹਵਾਈ ਅੱਡੇ ਦੇ ਸੂਤਰਾਂ ਨੇ ਦੱਸਿਆ ਕਿ ਉਡਾਣਾਂ ਰੱਦ ਹੋਣ ਜਾਂ ਉਨ੍ਹਾਂ ਦੇ ਮਾਰਗ ‘ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।
ਦਿੱਲੀ ਵਿਚ ਜਹਾਜ਼ਾਂ ਦੇ ਉਡਾਣ ਭਰਨ ਲਈ ਰਨਵੇਅ ‘ਤੇ ਘੱਟ ਤੋਂ ਘੱਟ 125 ਮੀਟਰ ਦ੍ਰਿਸ਼ਟਤਾ ਦੀ ਲੋੜ ਹੁੰਦੀ ਹੈ।
ਇਸ ਤੋਂ ਇਲਾਵਾ ਦਿੱਲੀ ਤੋਂ ਕੁੱਲ 27 ਟਰੇਨਾਂ ਸੰਘਣੀ ਧੁੰਦ ਕਾਰਨ ਦੇਰੀ ਨਾਲ ਚੱਲ ਰਹੀਆਂ ਹਨ। ਸੋਮਵਾਰ ਨੂੰ ਦਿੱਲੀ ਵਿਚ ਪਾਰਾ ਮੀਟਰ (ਪੀ. ਐੱਮ.) 2.5 ਦਾ ਪੱਧਰ 206 ਅਤੇ ਪੀ. ਐੱਮ. 10 ਦਾ ਪੱਧਰ 216 ਰਿਹਾ। ਇਹ ਦੋਵੇਂ ਹੀ ਖਰਾਬ ਸ਼੍ਰੇਣੀ ਵਿਚ ਆਉਂਦੇ ਹਨ। ਦੱਸਣਯੋਗ ਹੈ ਕਿ ਐਤਵਾਰ ਨੂੰ ਵੀ ਦਿੱਲੀ ਅਤੇ ਆਲੇ-ਦੁਆਲੇ ਦੇ ਇਲਾਕੇ ਵਿਚ ਠੰਡ ਦਾ ਅਸਰ ਸੀ। ਮੌਸਮ ਵਿਭਾਗ ਨੇ ਸੋਮਵਾਰ ਨੂੰ ਸੰਘਣੀ ਧੁੰਦ ਛਾਏ ਰਹਿਣ ਦਾ ਅਨੁਮਾਨ ਜ਼ਾਹਰ ਕੀਤਾ ਸੀ।

Check Also

ਕੇਕੇ ਯਾਦਵ ਨੇ ਪੰਜਾਬੀ ’ਵਰਸਿਟੀ ਦੇ ਵੀਸੀ ਵਜੋਂ ਅਹੁਦਾ ਸੰਭਾਲਿਆ

ਸਰਬਜੀਤ ਸਿੰਘ ਭੰਗੂ ਪਟਿਆਲਾ, 26 ਅਪਰੈਲ ਪੰਜਾਬ ਦੇ ਉਚੇਰੀ ਸਿੱਖਿਆ ਸਕੱਤਰ ਕਮਲ ਕਿਸ਼ੋਰ ਯਾਦਵ ਨੇ …