Home / Punjabi News / ਸੰਗਰੂਰ: ਡੀਸੀ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ’ਚ ਮਿਡ ਡੇਅ ਮੀਲ ਦੀ ਜਾਂਚ ਕੀਤੀ, ਬੱਚਿਆਂ ਨਾਲ ਬੈਠ ਕੇ ਭੋਜਨ ਛਕਿਆ

ਸੰਗਰੂਰ: ਡੀਸੀ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ’ਚ ਮਿਡ ਡੇਅ ਮੀਲ ਦੀ ਜਾਂਚ ਕੀਤੀ, ਬੱਚਿਆਂ ਨਾਲ ਬੈਠ ਕੇ ਭੋਜਨ ਛਕਿਆ

ਗੁਰਦੀਪ ਸਿੰਘ ਲਾਲੀ
ਸੰਗਰੂਰ, 6 ਸਤੰਬਰ
ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਅੱਜ ਸ਼ਹਿਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਵਿਖੇ ਵਿਦਿਆਰਥਣਾਂ ਨੂੰ ਮਿਡ ਡੇਅ ਮੀਲ ਤਹਿਤ ਪਰੋਸੇ ਜਾ ਰਹੇ ਭੋਜਨ ਦੀ ਜਾਂਚ ਕੀਤੀ। ਉਨ੍ਹਾਂ ਇਸ ਦੌਰਾਨ ਮਿਡ ਡੇਅ ਮੀਲ ਦੇ ਰਜਿਸਟਰ ਵਿੱਚ ਦਰਜ ਰਾਸ਼ਨ ਸਟਾਕ, ਭੋਜਨ ਨੂੰ ਤਿਆਰ ਕਰਨ ਦੀ ਪ੍ਰਕਿਰਿਆ, ਰਸੋਈ ਵਿੱਚ ਸਾਫ਼ ਸਫਾਈ ਦੀ ਵਿਵਸਥਾ, ਭੋਜਨ ਸਬੰਧੀ ਸਮਾਂ ਸਾਰਣੀ ਸੂਚੀ ਦਾ ਜਾਇਜ਼ਾ ਲਿਆ। ਡਿਪਟੀ ਕਮਿਸ਼ਨਰ ਨੇ ਵਿਦਿਆਰਥਣਾਂ ਨਾਲ ਜ਼ਮੀਨ ’ਤੇ ਬੈਠ ਕੇ ਖਾਣਾ ਖਾਧਾ ਅਤੇ ਖਾਣਾ ਖਾਂਦਿਆਂ ਕੁਝ ਵਿਦਿਆਰਥਣਾਂ ਨੂੰ ਜੀਵਨ ਲਈ ਨਿਰਧਾਰਿਤ ਕੀਤੇ ਟੀਚਿਆਂ ਬਾਰੇ ਵੀ ਪੁੱਛਿਆ। ਡਿਪਟੀ ਕਮਿਸ਼ਨਰ ਨੇ ਖਾਣਾ ਖਾ ਰਹੀਆਂ ਵਿਦਿਆਰਥਣਾਂ ਅਤੇ ਮਿਡ ਡੇਅ ਮੀਲ ਵਰਕਰਾਂ ਨਾਲ ਗੱਲਬਾਤ ਕਰਦਿਆਂ ਰੋਜ਼ਾਨਾ ਦੇ ਆਧਾਰ ’ਤੇ ਮੁਹੱਈਆ ਕਰਵਾਏ ਜਾ ਰਹੇ ਭੋਜਨ ਦੀ ਗੁਣਵੱਤਾ ਬਾਰੇ ਵੀ ਜਾਣਕਾਰੀ ਹਾਸਲ ਕੀਤੀ।

The post ਸੰਗਰੂਰ: ਡੀਸੀ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ’ਚ ਮਿਡ ਡੇਅ ਮੀਲ ਦੀ ਜਾਂਚ ਕੀਤੀ, ਬੱਚਿਆਂ ਨਾਲ ਬੈਠ ਕੇ ਭੋਜਨ ਛਕਿਆ appeared first on punjabitribuneonline.com.


Source link

Check Also

ਕੈਨੇਡੀਅਨ ਸੰਸਦ ਮੈਂਬਰ ਨੇ ਨਿੱਝਰ ਨੂੰ ਸ਼ਰਧਾਂਜਲੀ ਦੇਣ ਦੀ ਅਲੋਚਨਾ ਕੀਤੀ

ਵੈਨਕੂਵਰ (ਕੈਨੇਡਾ), 25 ਜੂਨ ਕੈਨੇਡੀਅਨ ਸੰਸਦ ਮੈਂਬਰ ਨੇ ਸਿੱਖ ਵੱਖਵਾਦੀ ਅਤੇ ਭਾਰਤ ਵੱਲੋਂ ਅਤਿਵਾਦੀ ਕਰਾਰ …