Home / Punjabi News / ਲੋਕਾਂ ਤੇ ਵਕੀਲਾਂ ਨੂੰ ਵਿਸ਼ੇਸ਼ ਲੋਕ ਅਦਾਲਤ ਦਾ ਲਾਹਾ ਚਾਹੀਦੈ: ਚੰਦਰਚੂੜ

ਲੋਕਾਂ ਤੇ ਵਕੀਲਾਂ ਨੂੰ ਵਿਸ਼ੇਸ਼ ਲੋਕ ਅਦਾਲਤ ਦਾ ਲਾਹਾ ਚਾਹੀਦੈ: ਚੰਦਰਚੂੜ


ਨਵੀਂ ਦਿੱਲੀ, 25 ਜੂਨ

ਭਾਰਤ ਦੇ ਚੀਫ਼ ਜਸਟਿਸ (ਸੀਜੇਆਈ) ਡੀ.ਵਾਈ. ਚੰਦਰਚੂੜ ਨੇ ਕੇਸਾਂ ਦੇ ਵੱਡੇ ਬੈਕਲਾਗ ਨੂੰ ਉਭਾਰਦਿਆਂ ਅੱਜ ਪਟੀਸ਼ਨਰਾਂ ਤੇ ਵਕੀਲਾਂ ਨੂੰ ਬਕਾਇਆ ਕੇਸਾਂ ਦੇ ਦੋਸਤਾਨਾ ਢੰਗ ਨਾਲ ਹੱਲ ਲਈ 29 ਜੁਲਾਈ ਤੋਂ 3 ਅਗਸਤ ਤੱਕ ਲੱਗਣ ਵਾਲੀ ਵਿਸ਼ੇਸ਼ ਲੋਕ ਅਦਾਲਤ ’ਚ ਹਿੱਸਾ ਲੈਣ ਦੀ ਅਪੀਲ ਕੀਤੀ ਹੈ। ਵਿਸ਼ੇਸ਼ ਲੋਕ ਅਦਾਲਤ ਸੁਪਰੀਮ ਕੋਰਟ ਦੀ ਸਥਾਪਨਾ ਦੀ 75ਵੀਂ ਵਰ੍ਹੇਗੰਢ ਦੇ ਸਬੰਧ ’ਚ ਲਾਈ ਜਾ ਰਹੀ ਹੈ। ਸੀਜੇਆਈ ਚੰਦਰਚੂੜ ਨੇ ਇੱਕ ਵੀਡੀਓ ਸੁਨੇਹੇ ’ਚ ਕਿਹਾ, ‘‘ਸਾਰੇ ਜੱਜ ਵੱਡੀ ਗਿਣਤੀ ਬਕਾਇਆ ਕੇਸਾਂ ਨੂੰ ਲੈ ਕੇ ਫਿਕਰਮੰਦ ਹਨ। ਮੈਂ ਆਪਣੇ ਸਾਥੀਆਂ ਤੇ ਸੁਪਰੀਮ ਕੋਰਟ ਦੇ ਸਟਾਫ ਦੇ ਆਧਾਰ ’ਤੇ ਸਾਰੇ ਨਾਗਰਿਕਾਂ ਜਿਨ੍ਹਾਂ ਦੇ ਕੇਸ ਅਦਾਲਤ ’ਚ ਬਕਾਇਆ ਹਨ ਅਤੇ ਵਕੀਲਾਂ ਨੂੰ ਇਸ ਮੌਕੇ ਦਾ ਲਾਹਾ ਲੈਣ ਦੀ ਅਪੀਲ ਕਰਦਾ ਹਾਂ।’’ -ਪੀਟੀਆਈ

 

The post ਲੋਕਾਂ ਤੇ ਵਕੀਲਾਂ ਨੂੰ ਵਿਸ਼ੇਸ਼ ਲੋਕ ਅਦਾਲਤ ਦਾ ਲਾਹਾ ਚਾਹੀਦੈ: ਚੰਦਰਚੂੜ appeared first on Punjabi Tribune.


Source link

Check Also

Punjab News : ਪਿਤਾ ਦੀ ਮੌਤ ਦਾ ਸਰਟੀਫਿਕੇਟ ਬਣਵਾਉਣ ਗਏ ਪੁੱਤ ਨੂੰ ਮਿਲਿਆ ਖ਼ੁਦ ਦਾ ਹੀ Death Certificate , ਪਰਿਵਾਰ ਹੈਰਾਨ

Fatehgarh Sahib News : ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਪਿੰਡ ਅੰਬੇ ਮਾਜਰਾ ਤੋਂ ਸਰਕਾਰੀ ਰਿਕਾਰਡ ‘ਚ …