Home / Community-Events / ਸੜਕ ਹਾਦਸੇ ਦੀ ਰਿਟੋਰਟ ਲਈ ਇਲੈਕਟ੍ਰੋਨਿਕ ਸਿਸਟਮ ਸੁਰੂ

ਸੜਕ ਹਾਦਸੇ ਦੀ ਰਿਟੋਰਟ ਲਈ ਇਲੈਕਟ੍ਰੋਨਿਕ ਸਿਸਟਮ ਸੁਰੂ

ਸੜਕ ਹਾਦਸੇ ਦੀ ਰਿਟੋਰਟ ਲਈ ਇਲੈਕਟ੍ਰੋਨਿਕ ਸਿਸਟਮ ਸੁਰੂ

edm-policecarsktuong-12-jpg-size-xxlarge-promoਐਡਮਿੰਟਨ(ਰਘਵੀਰ ਬਲਾਸਪੁਰੀ) ਐਡਮਿੰਟਨ ਦੀ ਪੁਲਿਸ ਵੱਲੋ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਹੁਣ ਤੁਸੀ ਆਪਣੇ ਨਾਲ ਵਾਪਰੇ ਕਿਸੇ ਵੀ ਸੜਕ ਹਾਦਸੇ ਦੀ ਰਿਪੋਰਟ ਇਲੈਕਟ੍ਰਨਿਕ ਸਿਸਟਮ ਨਾਲ ਕਰ ਸਕਦੇ ਹੋ।ਪੁਲਿਸ ਦੇ ਬੁਲਾਰੇ ਕਲੇਅਰ ਸੀਲਰ ਨੇ ਕਿਹਾ ਕਿ ਅਸੀ ਅਲਬਰਟਾ ਦੇ ਟਰਾਸਪੋਰਟ ਮਹਿਕਮੇ ਨਾਲ ਮਿਲ ਕੇ ਇਕ ਨਵਾ ਸਾਫਟ ਵੇਅਰ ਈ-ਕਰੂਜਰ ਸੁਰੂ ਕਰ ਦਿੱਤਾ ਹੈ ਇਸ ਨਾਲ ਤੁਹਾਨੂੰ ਬਹੁਤੇ ਪੇਪਰ ਨਹੀ ਚੱਕਣੇ ਪੈਣਗੇ ਇਸ ਨਾਲ ਡਿਉਟੀ ਦੇ ਹਾਜਰ ਅਫਸਰ ਦਾ ਸਮਾ ਤੇ ਸਿਰਦਰਦੀ ਵੀ ਘੱਟ ਜਾਵੇਗੀ।ਹੁਣ ਸਾਨੂੰ ਕਿਸੇ ਹਾਦਸੇ ਦੀ ਰਿਪੋਰਟ ਲਿਖਣ ਸਮੇ ਬਹੁਤ ਸਮਾ ਲੱਗ ਜਾਦਾ ਹੈ।ਹਰੇਕ ਗੱਲ ਹੱਥੀ ਲਿਖਣੀ ਪੈਦੀ ਹੈ।ਹਰੇਕ ਡਰਾਈਵਰ ਦੀ ਜਾਣਕਾਰੀ ਉਸ ਦੇ ਬਿਆਨ ਆਦਿ ਕਲਮ ਬੰਦ ਕਰਨੇ ਪੈਦੇ ਹਨ।ਇਸ ਈ-ਕਰੂਸਰ ਨਾ ਦੇ ਪ੍ਰੋਗਰਾਮ ਨਾਲ ਆਟੋ ਫਿਲ ਪ੍ਰੋਗਰਾਮ ਹੈ।ਜਿਸ ਨਾਲ ਡਿਊਟੀ ਅਫਸਰ ਇਸ ਤੇ ਥੌੜੇ ਸਮੇ ਵਿਚ ਭਰ ਕੇ ਹੋਰ ਕੰਮ ਕਰ ਸਕਦਾ ਹੈ।ਇਸ ਦੇ ਬਾਰੇ ਵਿਚ ਅਲਬਰਟਾ ਟ੍ਰਾਸਪੋਰਟ ਦੇ ਡਾਇਰੈਕਟਰ ਆਫ ਡਰਾਈਵਿੰਗ ਟੈਰੀ ਵਾਲਕੀ ਨੇ ਦੱਸਿਆ ਕਿ ਇਹ ਸਾਰੇ ਸੂਬੇ ਵਿਚ ਹੋਣ ਵਾਲੇ ਹਾਦਸਿਆਂ ਦੀ ਗਿਣਤੀ ਮਿਣਤੀ ਕਰਨ ਲਈ ਵੀ ਸਹਾਈ ਹੋਵੇਗਾ,ਇਸ ਨਾਲ ਡਾਟਾ ਇੱਕਠਾ ਕਰਨ ਵਿਚ ਤੇਜੀ ਤੇ ਨਾਲ ਨਾਲ ਕੰਮ ਵਿਚ ਸਫਾਈ ਵੀ ਹੋਵੇਗਾ।ਇਸ ਸਾਫਟ ਵੇਅਰ ਦੇ ਸੁਰੂ ਹੋਣ ਨਾਲ ਐਡਮਿੰਟਨ ਵੈਸਟਨ ਕੈਨੇਡਾ ਦਾ ਮੋਹਰੀ ਸਹਿਰ ਬਣ ਗਿਆ ਹੈ ਜਿਸ ਵਿਚ ਤੁਸੀ ਮੋਬਾਇਲ ਕੁਲੀਜਨ ਰਿਪੋਰਟ ਦਰਜ ਕਰਵਾ ਸਕਦੇ ਹੋ ਕੈਲਗਿਰੀ ਵਿਚ ਵੀ ਜਲਦੀ ਹੀ ਸੁਰੂ ਹੋਵੇਗਾ।

Check Also

Himachal Mitra Mandal organized “Dhaam”

Himachal Mitra Mandal organized “Dhaam”

Himachal Mitra Mandal organized “Dhaam” Edmonton (ATB): The Himachal Mitra Mandal Association Edmonton, Alberta, organized …