Home / Community-Events / ਅਲਬਰਟਾ ਵਿਚ ਆਫ ਰੋਡ ਵਹੀਕਲ ਵਰਤਣ ਸਮੇ ਹੈਲਮਟ ਜਰੂਰੀ ਹੋਣਗੇ

ਅਲਬਰਟਾ ਵਿਚ ਆਫ ਰੋਡ ਵਹੀਕਲ ਵਰਤਣ ਸਮੇ ਹੈਲਮਟ ਜਰੂਰੀ ਹੋਣਗੇ

ਅਲਬਰਟਾ ਵਿਚ  ਆਫ ਰੋਡ ਵਹੀਕਲ ਵਰਤਣ ਸਮੇ ਹੈਲਮਟ ਜਰੂਰੀ ਹੋਣਗੇ

new-helmet-laws-for-atvs1ਐਡਮਿੰਟਨ(ਰਘਵੀਰ ਬਲਾਸਪੁਰੀ) ਅਲਬਰਟਾ ਦੇ ਵਿਚ ਇਕ ਕਵਾ ਕਾਨੂੰਨ ਲਾਗੂ ਜੋਾ ਜਾ ਰਿਹਾ ਹੈ ਜਿਸ ਵਿਚ ਤੁਹਾਨੂੰ ਆਪਣੇ ਆਫ ਰੋਣ ਵਹੀਕਲ ਚਲਾਉਣ ਸਮੇ ਵੀ ਹੈਲਮਟ ਲੈਣਾ ਜਰੂਰੀ ਕਰ ਦਿੱਤਾ ਹੈ।ਹੁਣ ਤੁਹਾਨੂੰ ਆਪਣੇ ਏ.ਟੀ.ਵੀ ਚਲਾਉਣ,ਸਨੋ ਮੋਬਾਇਲਸ,ਡਰਟ ਬਾਇਕ ਨੂੰ ਚਲਾਉਣ ਸਮੇ ਸਾਵਧਾਨੀ ਵਰਤਣੀ ਪਵੇਗੀ ਨਹੀ ਤਾ 155 ਡਾਲਰ ਦਾ ਜੁਰਮਾਨਾ ਵੀ ਹੋ ਸਕਦਾ ਹੈ।ਪਹਿਲੀ ਵਾਰ ਇੱਕਲੀ ਵਿਤਾਵਨੀ ਦੇ ਕੇ ਵੀ ਛੱਡਿਆ ਜਾ ਸਕਦਾ ਹੈ।
ਇਸ ਦੇ ਬਾਰੇ ਵਿਚ ਅਲਬਰਟਾ ਦੀ ਵਿਧਾਨ ਸਭਾ ਵਿਚ ਬਿੱਲ ਪੇਸ ਕਰਦਿਆ ਹੋਇਆ ਅਲਬਰਟਾ ਦੇ ਟ੍ਰਦਸਪੋਰਟ ਮੰਤਰੀ ਬ੍ਰਾਇਨ ਮੈਸਨ ਨੇ ਕਿਹਾ ਕਿ ਇਹ ਸਾਨੂੰ ਇਸ ਲਈ ਕਰਨਾ ਪੈ ਰਿਹਾ ਕਿ ਇਹਨਾ ਨਾਲ ਬਹੁਤ ਸਾਰੀਆਂ ਦੁਰਘਟਨਾਵਾਂ ਵਾਪਰ ਰਹੀਆਂ ਹਨ।ਯੂਨੀਵਰਸਟੀ ਆਫ ਅਲਬਰਟਾ ਦੇ ਇੰਜਰੀ ਪਿਰਵੀਜਨ ਸੈਟਰ ਦੇ ਅੰਕੜਿਆਂ ਮੁਤਾਬਕ 2002 ਤੋ 2013 ਤੱਕ ਏ.ਟੀ.ਵੀ. ਦੀ ਦੁਰਘਟਨਾਵਾਂ ਦੁਰਾਨ ਮਰਨ ਵਾਲਿਆਂ ਦੀ ਗਿਣਤੀ 185 ਸੀ।ਜੋ ਕਿ 1.3% ਸਲਾਨਾ ਮੌਤ ਦੀ ਦਰ ਬਣਦੀ ਹੈ।ਹਾਦਸਿਆ ਦੁਰਾਨ 204 ਤੋ 2013 ਤੱਕ ਜਖਮੀ ਹੋ ਕਿ ਹਸਪਤਾਲਾਂ ਵਿਚ ਭਰਤੀ ਹੋਣ ਵਾਲਿਆ ਦੀ ਸਲਾਨਾ ਗਿਣਤੀ 5200 ਦੇ ਲੱਗਭਗ ਹੈ।ਮੰਤਰੀ ਬ੍ਰਾਇਨ ਮੇਸਨ ਨੇ ਦੱਸਿਆ ਕਿ ਸਤਬੰਰ ਦੁਰਾਨ ਕਰਵਾਏ ਗਏ ਸਰਵੇ ਦੁਰਾਨ 65% ਲੋਕਾਂ ਦੇ ਕਿਹਾ ਸੀ ਕਿ ਸਾਨੂੰ ਇਹਨਾ ਆਫ ਰੋਡ ਵਹੀਕਲ ਚਲਾਉਣ ਸਮੇ ਹੈਲਮਟ ਦੀ ਵਰਤੋ ਕਰਨੀ ਚਾਹੀਦੀ ਹੈ।ਇਹ ਸਿਰਫ ਸਰਕਾਰੀ ਪ੍ਰਾਪਰਟੀ ਦੀ ਵਰਤੋ ਕਰਨ ਸਮੇ ਚੱਕਿਆ ਪਹਿਲਾ ਕਦਮ ਹੈ ਪ੍ਰਾਈਵੇਟ ਪ੍ਰਾਪਰਟੀ ਵਿਚ ਹੈਲਮੇਟ ਦੀ ਵਰਤ ਕਰਨ ਸਬੰਧੀ ਭਵਿੱਖ ਵਿਚ ਸੋਚਿਆ ਜਾਵੇਗਾ।

Check Also

Himachal Mitra Mandal organized “Dhaam”

Himachal Mitra Mandal organized “Dhaam”

Himachal Mitra Mandal organized “Dhaam” Edmonton (ATB): The Himachal Mitra Mandal Association Edmonton, Alberta, organized …