Home / World / ਸੈਡਰਾ ਜੈਨਸਨ ਨੇ ਪੀ.ਸੀ. ਪਾਰਟੀ ਛੱਡਕੇ ਐਨ.ਡੀ.ਪੀ ਦਾ ਪੱਲਾ ਫੜਿਆ

ਸੈਡਰਾ ਜੈਨਸਨ ਨੇ ਪੀ.ਸੀ. ਪਾਰਟੀ ਛੱਡਕੇ ਐਨ.ਡੀ.ਪੀ ਦਾ ਪੱਲਾ ਫੜਿਆ

ਸੈਡਰਾ ਜੈਨਸਨ ਨੇ ਪੀ.ਸੀ. ਪਾਰਟੀ ਛੱਡਕੇ ਐਨ.ਡੀ.ਪੀ ਦਾ ਪੱਲਾ ਫੜਿਆ

mayor_don_iveson200x250ਐਡਮਿੰਟਨ(ਰਘਵੀਰ ਬਲਾਸਪੁਰੀ) ਅਲਬਰਟਾ ਦੀ ਪੀ.ਸੀ. ਪਾਰਟੀ ਦੀ ਕੈਲਗਿਰੀ ਨੌਰਥ ਵੈਸਟ ਤੋ ਐਮ.ਐਲ.ਏ. ਤੇ ਪੀ.ਸੀ. ਪਾਰਟੀ ਦੀ ਲੀਡਰਸਿਪ ਦੌੜ ਵਿਚ ਸਾਮਿਲ ਸੈਡਰਾ ਜੈਨਸਨ ਨੇ ਪੀ.ਸੀ. ਪਾਰਟੀ ਛੱਡਕੇ ਐਨ.ਡੀ.ਪੀ ਪਾਰਟੀ ਵਿਚ ਸਾਮਿਲ ਹੋ ਕੇ ਧਮਾਕਾ ਕਰ ਦਿੱਤਾ ਹੈ।ਸੈਡਰਾ ਨੂੰ ਅਲਬਰਟਾ ਦੀ ਮਾਨਯੋਗ ਪ੍ਰੀਮੀਅਰ ਰੇਚੱਲ ਨੌਟਲੇ ਨੇ ਇਕ ਕਾਨਫੰਰਸ ਕਰਕੇ ਆਪਣੀ ਪਾਰਟੀ ਵਿਚ ਸਾਮਿਲ ਕਰਵਾਉਦਿਆ ਕਿਹਾ ਕਿ ਇਹ ਪਾਰਟੀ ਸੈਡਰਾ ਜੈਨਸਨ ਦੇ ਅੱਗੇ ਵੱਧਣ ਦੇ ਲਈ ਬਹੁਤ ਹੀ ਠੀਕ ਪਾਰਟੀ ਹੈ।ਸੈਡਰਾ ਨੇ ਇਸ ਮਹੀਨੇ ਦੇ ਸੁਰੂ ਵਿਚ ਹੀ ਪੀ.ਸੀ ਪਾਰਟੀ ਦੀ ਲੀਡਰਸਿਪ ਦੀ ਦੌੜ ਅੱਧ ਵਿਚਕਾਰ ਇਸ ਲਈ ਛੱਡ ਦਿੱਤੀ ਕਿਉਕਿ ਉਸ ਨੇ ਕਿਹਾ ਕਿ ਉਸ ਨੂੰ ਕਿਸੇ ਹੋਰ ਉਮੀਦਵਾਰ ਦੇ ਹਮਾਇਤੀਆ ਵੱਲੋ ਆਨ ਲਾਇਨ ਤੇ ਸਬਦੀ ਬੇਇਜੱਤੀ ਕੀਤੀ ਜਾਦੀ ਸੀ।ਨਾਲੇ ਹੁਣ ਔਰਤਾ ਦੇ ਹੱਕ ਪੀ.ਸੀ ਪਾਰਟੀ ਵਿਚ ਅਣਸੁੱਰਖਿਅਤ ਹਨ।ਉਹ ਪਾਰਟੀ ਲੀਡਰ ਸਿਪ ਦੀ ਦੌੜ ਵਿਚ ਜੇਸਨ ਕੈਨੀ ਨੂੰ ਸਖਤ ਮੁਕਾਬਲਾ ਦੇ ਰਹੀ ਸੀ।ਉਸ ਨੇ ਕਿਹਾ ਕਿ ਸਾਬਕਾ ਪ੍ਰੀਮੀਅਰ ਪੀਟਰ ਲੋਹੀਡ ਦਾ ਸਮਾ ਪਾਰਟੀ ਦਾ ਬਹੁਤ ਹੀ ਵਧੀਆ ਸਮਾ ਅਖਵਾਉਦਾ ਹੈ।ਇਹ ਅਲਬਰਟਾ ਦੇ ਇਤਹਾਸ ਵਿਚ ਪਹਿਲੀ ਵਾਰ ਹੋਇਆ ਹੈ ਕਿ ਜਦੋ ਇਕ ਜਿੱਤਿਆ ਹੋਇਆ ਐਮ.ਐਲ.ਏ. ਐਨ.ਡੀ.ਪੀ. ਪਾਰਟੀ ਵਿਚ ਸਾਮਿਲ ਹੋਇਆ ਹੋਵੇ।ਹੁਣ ਸੈਡਰਾ ਐਨ.ਡੀ.ਪੀ ਦੀ ਸਰਕਾਰ ਦਾ ਇਕ ਹਿੱਸਾ ਬਣ ਗਈ ਹੈ।

Check Also

Donald Trump may cause problems for China before he leaves presidency: Experts

Donald Trump may cause problems for China before he leaves presidency: Experts

WASHINGTON: With US President Donald Trump showing no signs that he will leave office gracefully after …