ਐਡਮਿੰਟਨ(ਰਘਵੀਰ ਬਲਾਸਪੁਰੀ) ਕੌਸਲੇਟ ਜਨਰਲ ਆਫ ਇੰਡਿਆ ਵੈਨਕੋਵਰ ਦੀ ਟੀਮ ਐਡਮਿੰਟਨ ਵਿਚ 20 ਨੰਵਬਰ 2016 ਨੂੰ ਪਹੁੰਚੀ ।ਇਹ ਪ੍ਰੋਗਰਾਮ ਮਿੱਲਵੁਡ ਸੁਸਾਇਟੀ ਆਫ ਰੀਟਾਇਰਡ ਐਡ ਸੈਮੀ ਰੀਟਾਇਰਡ ਤੇ ਕੌਸਲ ਆਫ ਇੰਡਿਆ ਸੋਸਾਇਟੀ ਆਫ ਐਡਮਿੰਟਨ ਦੇ ਵੱਲੋ ਸਾਝੇ ਤੌਰ ਤੇ ਉਲੀਕਿਆ ਗਿਆ ਹੈ।ਕੌਸਲੇਟ ਜਨਰਲ ਆਫ ਇੰਡਿਆ ਦੀ ਟੀਮ ਜਿਸ ਵਿਚ ਮਾਨਯੋਗ ਵਿਜੇ ਕੁਮਾਰ,ਪੀ.ਐਸ ਗੋਸਵਾਮੀ,ਆਭਾ ਸਿੰਘ ਦੀ ਵੈਨਕੋਵਰ ਟੀਮ ਨੇ ਸੇਵਾਵਾਂ ਦਿੱਤੀਆਂ।ਜਿਸ ਨੂੰ ਕੌਸਲ ਆਫ ਇਡਿੰਆ ਤੋ ਮਿਨਾਲ ਤੇ ਕਨਕਾਂ ਜੀ ਨੇ ਸਹਿਯੋਗ ਕੀਤਾ ਸੀ,ਇਸ ਸੀਨੀਅਰ ਸੁਸਾਇਟੀ ਦੇ ਬਜੁਰਗ ਦੇ ਵੱਲੋ ਬਹੁਤ ਹੀ ਵਧੀਆਂ ਤਰੀਕੇ ਨਾਲ ਇਸ ਕੈਪ ਦੀ ਵਾਗਡੋਰ ਨੂੰ ਸੰਭਾਲਿਆ ।ਲਾਈਫ ਸਰਟੀਫਿਕੇਟ ਬਣਾਊਣ ਆਏ ਹੋਏ ਬਜੁਰਗਾਂ ਨੂੰ ਕੋਈ ਤਕਲੀਫ ਨਹੀ ਸੀ ਹੋ ਰਹੀ। ਉਹ ਆਪਣਾ ਟੋਕਨ ਲੈ ਕੇ ਆਪਣੇ ਪੇਪਰ ਅੱਗੇ ਜਾ ਕੇ ਲੱਗੇ ਟੇਬਲ ਤੋ ਜਿੱਥੈ ਅਜਾਇਬ ਸਿੰਘ ਮਾਨ,ਰਣਜੀਤ ਸਿੰਘ ਖਹਿਰਾ ਦੀ ਟੀਮ ਚੈਕ ਕਰਵਾ ਕੇ ਆਪਣੀ ਵਾਰੀ ਦੀ ਉਡੀਕ ਕਰ ਰਹੇ ਸਨ।ਉਹਨਾ ਨੂੰ ਮੋਹਨ ਸਿੰਘ ਵੱਲੋ ਸਪੀਕਰ ਤੇ ਅਵਾਜ ਮਾਰ ਲੈਦੇ ਸਨ।ਜਿਸ ਨਾਲ ਬਾਹਰੋ ਆਈ ਟੀਮ ਦਾ ਕੰਮ ਸੁਖਾਲਾ ਹੋ ਜਾਦਾ ਸੀ।ਇਹ ਕੈਪ 20 ਨਵੰਬਰ 2016 ਨੂੰ ਸਵੇਰ ਦੇ 10.00 ਵਜੇ ਤੋ ਲੈ ਕਿ 3.00 ਵਜੇ ਸਾਮ ਤੱਕ ਮਿੱਲਵੁਡ ਸੁਸਾਇਟੀ ਆਫ ਰੀਟਾਇਰਡ ਅਤੇ ਸੈਮੀ ਰੀਟਾਇਰਡ ਵਿਖੇ ਜੋ ਕਿ 1560-48 ਸਟਰੀਟ ਤੇ ਸਥਿਤ ਹੈ ਵਿਖੇ ਚੱਲਿਆ।ਇਸ ਦਿਨ ਸਾਰੇ ਹੀ ਸੈਕੜੇ ਪੈਨਸਨਰਾਂ ਦੇ ਆਪਣੇ ਲਾਈਫ ਸਰਟੀਫੀਕੇਟ ਬਣਵਾਏ।ਯਾਦ ਰਹੇਇਹ ਕੈਪ ਹਰ ਸਾਲ ਹੀ ਲਾਇਆ ਜਾਦਾ ਹੈ।
Check Also
28th Calgary Nagar Kirtan
Hundreds and thousands attended the 28th Calgary Nagar Kirtan held last week. Alberta …
Asian Tribune Your Multilingual Newspaper covering World and local news News