Home / Punjabi News / ਸੂਬੇ ਵਿੱਚ 261 ਰੋਹਿੰਗਿਆ ਮੁਸਲਿਮ ਰਹਿ ਰਹੇ ਹਨ: ਪੰਜਾਬ ਸਰਕਾਰ

ਸੂਬੇ ਵਿੱਚ 261 ਰੋਹਿੰਗਿਆ ਮੁਸਲਿਮ ਰਹਿ ਰਹੇ ਹਨ: ਪੰਜਾਬ ਸਰਕਾਰ

ਸੂਬੇ ਵਿੱਚ 261 ਰੋਹਿੰਗਿਆ ਮੁਸਲਿਮ ਰਹਿ ਰਹੇ ਹਨ: ਪੰਜਾਬ ਸਰਕਾਰ

ਨਵੀਂ ਦਿੱਲੀ, 18 ਦਸੰਬਰ

ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਨੂੰ ਕਿਹਾ ਹੈ ਕਿ ਮੌਜੂਦਾ ਸਮੇਂ ਪੰਜਾਬ ਵਿੱਚ 261 ਰੋਹਿੰਗਿਆ ਮੁਸਲਿਮ ਰਹਿ ਰਹੇ ਹਨ ਅਤੇ ਉਨ੍ਹਾਂ ਦੇ ਵੇਰਵੇ ਰਜਿਸਟਰੇਸ਼ਨ ਲਈ ਕੇਂਦਰ ਸਰਕਾਰ ਦੇ ਵੈੱਬਸਾਈਟ ‘ਤੇ ਪਾ ਦਿੱਤੇ ਗਏ ਹਨ। ਸਰਕਾਰ ਵੱਲੋਂ ਸੁਪਰੀਮ ਕੋਰਟ ਵਿੱਚ ਦਿੱਤੇ ਹਲਫਨਾਮੇ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਦੀ ਸਰਹੱਦ ਬੰਗਲਾਦੇਸ਼ ਜਾਂ ਮਿਆਂਮਾਰ ਨਾਲ ਨਹੀਂ ਲੱਗਦੀ ਹੈ ਪਰ ਫਿਰ ਵੀ ਸਰਕਾਰੀ ਰਿਕਾਰਡ ਅਨੁਸਾਰ ਮੁਹਾਲੀ ਜ਼ਿਲ੍ਹੇ ਦੇ ਡੇਰਾਬੱਸੀ ਤੇ ਹੰਡੇਸਰਾ ਇਲਾਕਿਆਂ ਵਿੱਚ 261 ਰੋਹਿੰਗਿਆ ਮੁਸਲਿਮ ਰਹਿੰਦੇ ਹਨ। ਇਹ ਹਲਫਨਾਮਾ ਐਡਵੋਕੇਟ ਅਸ਼ਵਨੀ ਉਪਾਦਿਆਏ ਵੱਲੋਂ ਦਾਇਰ ਜਨਹਿੱਤ ਪਟੀਸ਼ਨ ਦੇ ਬਿਸਪਾਂਸ ਵਿੱਚ ਦਾਇਰ ਕੀਤਾ ਗਿਆ ਹੈ। -ਪੀਟੀਆਈ


Source link

Check Also

ਕੇਕੇ ਯਾਦਵ ਨੇ ਪੰਜਾਬੀ ’ਵਰਸਿਟੀ ਦੇ ਵੀਸੀ ਵਜੋਂ ਅਹੁਦਾ ਸੰਭਾਲਿਆ

ਸਰਬਜੀਤ ਸਿੰਘ ਭੰਗੂ ਪਟਿਆਲਾ, 26 ਅਪਰੈਲ ਪੰਜਾਬ ਦੇ ਉਚੇਰੀ ਸਿੱਖਿਆ ਸਕੱਤਰ ਕਮਲ ਕਿਸ਼ੋਰ ਯਾਦਵ ਨੇ …