Home / World / ਸੁਸ਼ਮਾ ਨੇ ਦੱਸੀ ਆਈ.ਐੱਸ. ਦੇ ਚੰਗੁਲ ਤੋਂ ਦੌੜੇ ਭਾਰਤੀ ਹਰਜੀਤ ਮਸੀਹ ਦੀ ਸੱਚੀ ਕਹਾਣੀ

ਸੁਸ਼ਮਾ ਨੇ ਦੱਸੀ ਆਈ.ਐੱਸ. ਦੇ ਚੰਗੁਲ ਤੋਂ ਦੌੜੇ ਭਾਰਤੀ ਹਰਜੀਤ ਮਸੀਹ ਦੀ ਸੱਚੀ ਕਹਾਣੀ

ਸੁਸ਼ਮਾ ਨੇ ਦੱਸੀ ਆਈ.ਐੱਸ. ਦੇ ਚੰਗੁਲ ਤੋਂ ਦੌੜੇ ਭਾਰਤੀ ਹਰਜੀਤ ਮਸੀਹ ਦੀ ਸੱਚੀ ਕਹਾਣੀ

ਨਵੀਂ ਦਿੱਲੀ— ਇਰਾਕ ‘ਚ 2014 ‘ਚ ਅਗਵਾ ਹੋਏ 39 ਭਾਰਤੀ ਲੋਕਾਂ ਦੀ ਮੌਤ ਹੋ ਚੁਕੀ ਹੈ। ਇਸ ਦੀ ਪੁਸ਼ਟੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਮੰਗਲਵਾਰ ਨੂੰ ਰਾਜ ਸਭਾ ‘ਚ ਕੀਤੀ। ਉਨ੍ਹਾਂ ਨੇ ਦੱਸਿਆ ਕਿ 38 ਲੋਕਾਂ ਦਾ ਡੀ.ਐੱਨ.ਏ. ਮੈਚ ਹੋ ਗਿਆ ਹੈ, ਜਦੋਂ ਕਿ 39ਵੇਂ ਦਾ ਡੀ.ਐੱਨ.ਏ. 70 ਫੀਸਦੀ ਤੱਕ ਮੈਚ ਹੋ ਗਿਆ। ਲਾਸ਼ਾਂ ਦੇ ਢੇਰ ‘ਚੋਂ ਭਾਰਤੀਆਂ ਦੀ ਲਾਸ਼ਾਂ ਨੂੰ ਲੱਭਿਆ ਗਿਆ, ਜਿਸ ਤੋਂ ਬਾਅਦ ਉਨ੍ਹਾਂ ਦੇ ਮਾਰੇ ਜਾਣ ਦਾ ਪਤਾ ਲੱਗਾ। ਵਿਦੇਸ਼ ਮੰਤਰੀ ਨੇ ਦੱਸਿਆ ਕਿ ਇਨ੍ਹਾਂ 39 ਭਾਰਤੀਆਂ ਦੀਆਂ ਲਾਸ਼ਾਂ ਨੂੰ ਅੰਮ੍ਰਿਤਸਰ ਏਅਰਪੋਰਟ ਲਿਆਂਦਾ ਜਾਵੇਗਾ। ਵਿਦੇਸ਼ ਮੰਤਰੀ ਨੇ ਦੱਸਿਆ ਕਿ ਇਨ੍ਹਾਂ ‘ਚੋਂ 31 ਪੰਜਾਬ ਦੇ ਅਤੇ ਚਾਰ ਹਿਮਾਚਲ ਪ੍ਰਦੇਸ਼ ਦੇ ਹਨ। ਵਿਦੇਸ਼ ਮੰਤਰੀ ਨੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਉਨ੍ਹਾਂ ਦੇ ਪਰਿਵਾਰ ਦੇ ਲੋਕਾਂ ਦੇ ਪ੍ਰਤੀ ਹਮਦਰਦੀ ਜ਼ਾਹਰ ਕੀਤੀ। ਜ਼ਿਕਰਯੋਗ ਹੈ ਕਿ ਆਈ.ਐੱਸ.ਆਈ.ਐੱਸ. ਦੇ ਚੰਗੁਲ ਤੋਂ ਬਚ ਕੇ ਭਾਰਤ ਆਏ ਗੁਰਦਾਸਪੁਰ ਦੇ ਹਰਜੀਤ ਨੇ ਪਹਿਲਾਂ ਹੀ ਦਾਅਵਾ ਕਰ ਦਿੱਤਾ ਸੀ ਕਿ ਅੱਤਵਾਦੀਆਂ ਨੇ ਉਸ ਦੇ ਸਾਹਮਣੇ ਹੀ ਸਾਰੇ ਲੋਕਾਂ ਨੂੰ ਮਾਰ ਦਿੱਤਾ ਸੀ ਪਰ ਉਸ ਦੀ ਗੱਲ ‘ਤੇ ਕਿਸੇ ਨੇ ਯਕੀਨ ਨਹੀਂ ਕੀਤਾ। ਹਰਜੀਤ ਦਾ ਵਾਰ-ਵਾਰ ਕਹਿਣਾ ਸੀ ਕਿ ਬਗਦਾਦੀ ਦੇ ਅੱਤਵਾਦੀਆਂ ਨੇ 39 ਭਾਰਤੀਆਂ ਨੂੰ ਉਸ ਦੇ ਸਾਹਮਣੇ ਹੀ ਮਾਰ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਪਹਿਲਾਂ ਅਗਵਾ ਕੀਤਾ, 2 ਦਿਨ ਨਾਲ ਰੱਖਿਆ ਅਤੇ ਫਿਰ ਮਾਰ ਦਿੱਤਾ। ਦਰਅਸਲ ਮੋਸੁਲ ਤੋਂ ਅੱਤਵਾਦੀਆਂ ਨੇ 80 ਲੋਕਾਂ ਨੂੰ ਅਗਵਾ ਕੀਤਾ ਸੀ। ਇਨ੍ਹਾਂ ‘ਚੋਂ 40 ਭਾਰਤ ਦੇ ਸਨ ਅਤੇ 40 ਬੰਗਲਾਦੇਸ਼ੀ। ਸਾਰਿਆਂ ਨੂੰ ਬਗਦਾਦੀ ਦੇ ਅੱਤਵਾਦੀ ਬਦੂਸ਼ ਲੈ ਕੇ ਗਏ। ਹਰਜੀਤ ਵੀ ਉਨ੍ਹਾਂ 40 ‘ਚੋਂ ਇਕ ਹੈ। ਹਰਜੀਤ ਨੇ ਦੱਸਿਆ ਕਿ ਅੱਤਵਾਦੀਆਂ ਨੇ ਉਸ ਨੂੰ ਵੀ ਗੋਲੀ ਮਾਰੀ ਸੀ ਪਰ ਉਹ ਬਚ ਗਿਆ। ਇਸ ਤੋਂ ਬਾਅਦ ਉਨ੍ਹਾਂ ਨੇ ਖੁਦ ਨੂੰ ਬੰਗਲਾਦੇਸ਼ੀ ਦੱਸਿਆ ਅਤੇ ਉੱਥੋਂ ਦੌੜ ਗਿਆ। ਮੋਸੁਲ ਤੋਂ ਦੌੜ ਕੇ ਹਰਜੀਤ ਹਿੰਦੁਸਤਾਨ ਪੁੱਜਿਆ।
ਹਰਜੀਤ ਦੀ ਗੱਲ ‘ਤੇ ਨਹੀਂ ਕੀਤਾ ਭਰੋਸਾ
ਹਰਜੀਤ ਨੇ ਦੱਸਿਆ ਕਿ ਉਨ੍ਹਾਂ ਨੇ ਸਾਰਿਆਂ ਨੂੰ 39 ਭਾਰਤੀਆਂ ਦੇ ਮਰਨ ਦੀ ਗੱਲ ਦੱਸੀ ਪਰ ਕਿਸੇ ਨੇ ਉਸ ਦੀ ਗੱਲ ‘ਤੇ ਭਰੋਸਾ ਨਹੀਂ ਕੀਤਾ। ਬਗਦਾਦੀ ਦੇ ਅੱਤਵਾਦੀਆਂ ਨੇ ਜਿਨ੍ਹਾਂ 40 ਲੋਕਾਂ ਨੂੰ ਅਗਵਾ ਕੀਤਾ ਸੀ, ਉਸ ‘ਚ ਅੰਮ੍ਰਿਤਸਰ ਦੇ ਭੋਈਵਾਲ ਪਿੰਡ ਦੇ ਮਨਜਿੰਦਰ ਵੀ ਸਨ। 15 ਜੂਨ ਨੂੰ ਹਰਜੀਤ ਨੇ ਕਿਹਾ ਸੀ ਕਿ ਸਾਰੇ ਮਾਰੇ ਗਏ। 17 ਜੂਨ ਨੂੰ ਮਨਜਿੰਦਰ ਦੀ ਭੈਣ ਨੇ ਸੂਚਨਾ ਦਿੱਤੀ ਕਿ ਉਸ ਕੋਲ ਫੋਨ ਆਇਆ ਸੀ ਕਿ ਅਸੀਂ ਸਾਰੇ ਸੁਰੱਖਿਅਤ ਹਾਂ ਤਾਂ ਇਸ ‘ਤੇ ਹਰਜੀਤ ਨੇ ਕਿਹਾ ਕਿ ਹੋ ਸਕਦਾ ਹੈ ਕਿ ਕੋਈ 1-2 ਬਚਿਆ ਹੋਵੇ, ਉਂਝ ਸਾਰੇ ਮਾਰੇ ਗਏ। ਜ਼ਿਕਰਯੋਗ ਹੈ ਕਿ ਜਿਨ੍ਹਾਂ 39 ਭਾਰਤੀਆਂ ਨੂੰ 11 ਜੂਨ 2014 ਨੂੰ ਮਾਸੁਲ ਤੋਂ ਆਈ.ਐੱਸ.ਆਈ.ਐੱਸ. ਅੱਤਵਾਦੀਆਂ ਨੇ ਅਗਵਾ ਕੀਤਾ ਸੀ। ਉਨ੍ਹਾਂ ‘ਚੋਂ ਹਿਮਾਚਲ ਪ੍ਰਦੇਸ਼, ਪੰਜਾਬ, ਬਿਹਾਰ ਅਤੇ ਕੇਰਲ ਦੇ ਰਹਿਣ ਵਾਲੇ ਭਾਰਤੀ ਸਨ। ਅਗਵਾ ਭਾਰਤੀ ਪਰਿਵਾਰ ਵਾਲਿਆਂ ਦੀ ਤਲਾਸ਼ ਪਿਛਲੇ ਤਿੰਨ ਸਾਲਾਂ ਤੋਂ ਹੋ ਰਹੀ ਹੈ ਪਰ ਹੁਣ ਤੱਕ ਕਿਤੇ ਕੋਈ ਸੁਰਾਗ ਨਹੀਂ ਮਿਲਿਆ ਸੀ।

Check Also

Donald Trump may cause problems for China before he leaves presidency: Experts

Donald Trump may cause problems for China before he leaves presidency: Experts

WASHINGTON: With US President Donald Trump showing no signs that he will leave office gracefully after …