Home / Punjabi News / ਸੁਰੱਖਿਆ ਬਲਾਂ ਨੇ ਸੇਵਾਮੁਕਤ ਮੈਡੀਕਲ ਸਟਾਫ ਨੂੰ ਕੋਵਿਡ-19 ਖ਼ਿਲਾਫ਼ ਜੰਗ ’ਚ ਮਦਦ ਲਈ ਸੱਦਿਆ

ਸੁਰੱਖਿਆ ਬਲਾਂ ਨੇ ਸੇਵਾਮੁਕਤ ਮੈਡੀਕਲ ਸਟਾਫ ਨੂੰ ਕੋਵਿਡ-19 ਖ਼ਿਲਾਫ਼ ਜੰਗ ’ਚ ਮਦਦ ਲਈ ਸੱਦਿਆ

ਸੁਰੱਖਿਆ ਬਲਾਂ ਨੇ ਸੇਵਾਮੁਕਤ ਮੈਡੀਕਲ ਸਟਾਫ ਨੂੰ ਕੋਵਿਡ-19 ਖ਼ਿਲਾਫ਼ ਜੰਗ ’ਚ ਮਦਦ ਲਈ ਸੱਦਿਆ

ਨਵੀਂ ਦਿੱਲੀ, 26 ਅਪਰੈਲ

ਹਥਿਆਰਬੰਦ ਬਲਾਂ ਦੇ ਸੇਵਾਮੁਕਤ ਅਤੇ ਸਵੈ ਇੱਛੁਕ ਸੇਵਾਮੁਕਤੀ ਲੈਣ ਵਾਲੇ ਮੈਡੀਕਲ ਸਟਾਫ ਨੂੰ ਕਰੋਨਾ ਖਿਲਾਫ਼ ਲੜਾਈ ਵਿੱਚ ਸਹਿਯੋਗ ਲਈ ਸੱਦਿਆ ਗਿਆ ਹੈ। ਇਹ ਜਾਣਕਾਰੀ ਸਰਕਾਰ ਨੇ ਸੋਮਵਾਰ ਨੂੰ ਦਿੱਤੀ। ਇਹ ਸੇਵਾਮੁਕਤ ਕਰਮਚਾਰੀ ਆਪਣੇ ਘਰ ਨੇੜੇ ਸਥਿਤ ਕੋਵਿਡ-19 ਕੇਂਦਰਾਂ ‘ਤੇ ਕੰਮ ਕਰਨਗੇ। ਚੀਫ਼ ਆਫ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ ਨੇ ਮੁਲਕ ਵਿੱਚ ਤੇਜ਼ੀ ਨਾਲ ਫੈਲ ਰਹੀ ਕਰੋਨਾ ਦੀ ਦੂਜੀ ਲਹਿਰ ਖ਼ਿਲਾਫ਼ ਜੰਗ ਲਈ ਸੁਰੱਖਿਆ ਬਲਾਂ ਵੱਲੋਂ ਕੀਤੀਆਂ ਤਿਆਰੀਆਂ ਦੀ ਸਮੀਖਿਆ ਦੌਰਾਨ ਪ੍ਰਧਾਨ ਮੰਤਰੀ ਨੂੰ ਇਸ ਫੈਸਲੇ ਬਾਰੇ ਦੱਸਿਆ। ਉਨ੍ਹਾਂ ਪ੍ਰਧਾਨ ਮੰਤਰੀ ਨੂੰ ਦੱਸਿਆ ਕਿ ਹੋਰਨਾ ਮੈਡੀਕਲ ਅਫਸਰਾਂ ਜਿਹੜੇ ਦੋ ਸਾਲ ਤੋਂ ਪਹਿਲਾਂ ਸੇਵਾਮੁਕਤ ਹੋਏ ਸਨ ਨੂੰ ਵੀ ਮੈਡੀਕਲ ਐਮਰਜੈਂਸੀ ਹੈਨਪਲਾਈਨ ‘ਤੇ ਸਲਾਹ ਦੇਣ ਦੀ ਬੇਨਤੀ ਕੀਤੀ ਗਈ ਹੈ। ਇਸ ਦੇ ਨਾਲ ਹੀ ਜਨਰਲ ਰਾਵਤ ਨੇ ਪ੍ਰਧਾਨ ਮੰਤਰੀ ਨੂੰ ਦੱਸਿਆ ਕਿ ਹਥਿਆਰਬੰਦ ਬਲਾਂ ਦੀਆਂ ਵੱਖ ਵੱਖ ਸੰਸਥਾਵਾਂ ਵਿੱਚ ਮੌਜੂਦ ਆਕਸੀਜਨ ਸਿਲੰਡਰਾਂ ਨੂੰ ਵੀ ਹਸਪਤਾਲਾਂ ਨੂੰ ਦਿੱਤਾ ਜਾਵੇਗਾ। -ਏਜੰਸੀ


Source link

Check Also

ਪੁਣੇ: ਭਾਰਤੀ ਹਵਾਈ ਫ਼ੌਜ ਦੇ ਸਾਬਕਾ ਮੁਖੀ ਨੇ ਵੋਟ ਪਾਈ ਪਰ ਪਤਨੀ ਦਾ ਨਾਂ ਵੋਟਰ ਸੂਚੀ ’ਚੋਂ ਗਾਇਬ

ਪੁਣੇ, 13 ਮਈ ਭਾਰਤੀ ਹਵਾਈ ਫ਼ੌਜ ਦੇ ਸਾਬਕਾ ਮੁਖੀ ਏਅਰ ਚੀਫ ਮਾਰਸ਼ਲ ਪ੍ਰਦੀਪ ਵਸੰਤ ਨਾਇਕ …