Home / Punjabi News / ਸੁਪਰੀਮ ਕੋਰਟ ਨੇ ਰਾਜਸਥਾਨ ’ਚ ਸਰਕਾਰੀ ਨੌਕਰੀਆਂ ਲਈ ਦੋ ਬੱਚਿਆਂ ਦੀ ਯੋਗਤਾ ਨੂੰ ਬਰਕਰਾਰ ਰੱਖਿਆ

ਸੁਪਰੀਮ ਕੋਰਟ ਨੇ ਰਾਜਸਥਾਨ ’ਚ ਸਰਕਾਰੀ ਨੌਕਰੀਆਂ ਲਈ ਦੋ ਬੱਚਿਆਂ ਦੀ ਯੋਗਤਾ ਨੂੰ ਬਰਕਰਾਰ ਰੱਖਿਆ

ਨਵੀਂ ਦਿੱਲੀ, 29 ਫਰਵਰੀ
ਸੁਪਰੀਮ ਕੋਰਟ ਨੇ ਰਾਜਸਥਾਨ ਸਰਕਾਰ ਵੱਲੋਂ ਸਰਕਾਰੀ ਨੌਕਰੀ ਹਾਸਲ ਕਰਨ ਲਈ ਦੋ ਬੱਚਿਆਂ ਦੀ ਯੋਗਤਾ ਦੇ ਮਾਪਦੰਡ ਨੂੰ ਬਰਕਰਾਰ ਰੱਖਦਿਆਂ ਕਿਹਾ ਹੈ ਕਿ ਇਹ ਪੱਖਪਾਤੀ ਨਹੀਂ ਹੈ ਅਤੇ ਸੰਵਿਧਾਨ ਦੀ ਉਲੰਘਣਾ ਵੀ ਨਹੀਂ। ਰਾਜਸਥਾਨ ਵਿਭਿੰਨ ਸੇਵਾਵਾਂ (ਸੋਧ) ਨਿਯਮ, 2001 ਤਹਿਤ ਦੋ ਤੋਂ ਵੱਧ ਬੱਚੇ ਵਾਲੇ ਉਮੀਦਵਾਰਾਂ ਨੂੰ ਸਰਕਾਰੀ ਨੌਕਰੀ ਮਿਲਣ ਤੋਂ ਰੋਕਿਆ ਗਿਆ ਹੈ। ਦੋ ਬੱਚਿਆਂ ਹੁਕਮ ਨੂੰ ਬਰਕਰਾਰ ਰੱਖਦੇ ਹੋਏ ਸਰਵਉੱਚ ਅਦਾਲਤ ਨੇ ਸਾਬਕਾ ਫ਼ੌਜੀ ਰਾਮਜੀ ਲਾਲ ਜਾਟ ਵੱਲੋਂ ਦਾਇਰ ਅਪੀਲ ਨੂੰ ਖਾਰਜ ਕਰ ਦਿੱਤਾ, ਜਿਸ ਨੇ 25 ਮਈ 2018 ਨੂੰ ਰਾਜਸਥਾਨ ਪੁਲੀਸ ਵਿੱਚ ਕਾਂਸਟੇਬਲ ਦੀ ਨੌਕਰੀ ਲਈ ਅਰਜ਼ੀ ਦਿੱਤੀ ਸੀ।

The post ਸੁਪਰੀਮ ਕੋਰਟ ਨੇ ਰਾਜਸਥਾਨ ’ਚ ਸਰਕਾਰੀ ਨੌਕਰੀਆਂ ਲਈ ਦੋ ਬੱਚਿਆਂ ਦੀ ਯੋਗਤਾ ਨੂੰ ਬਰਕਰਾਰ ਰੱਖਿਆ appeared first on Punjabi Tribune.


Source link

Check Also

Top 10 Punjabi News Headlines and Trends from 24 July 2026

ABP Sanjha Top 10, 24 July 2026: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha ‘ਤੇ …