Home / Punjabi News / ਸਿੱਖ ਇਤਿਹਾਸ ਦੀ ਕਿਤਾਬ ਦਾ ਮਾਮਲਾ ਅਦਾਲਤ ‘ਚ ਲਿਜਾਵਾਂਗੇ: ਸਿਰਸਾ

ਸਿੱਖ ਇਤਿਹਾਸ ਦੀ ਕਿਤਾਬ ਦਾ ਮਾਮਲਾ ਅਦਾਲਤ ‘ਚ ਲਿਜਾਵਾਂਗੇ: ਸਿਰਸਾ

ਸਿੱਖ ਇਤਿਹਾਸ ਦੀ ਕਿਤਾਬ ਦਾ ਮਾਮਲਾ ਅਦਾਲਤ ‘ਚ ਲਿਜਾਵਾਂਗੇ: ਸਿਰਸਾ

ਅੰਮ੍ਰਿਤਸਰ: 12ਵੀ ਜਮਾਤ ਦੀ ਇਤਿਹਾਸ ਦੀ ਕਿਤਾਬ ‘ਚ ਸਿੱਖ ਇਤਿਹਾਸ ਨੂੰ ਤੋੜ-ਮਰੋੜ ਕੇ ਪੇਸ਼ ਕੀਤੇ ਜਾਣ ਵਿਰੁੱਧ ਦਲ ਖਾਲਸਾ ਦੇ ਆਗੂ ਪੁਲਸ ਕਮਿਸ਼ਨ ਨੂੰ ਮੰਗ ਪੱਤਰ ਦੇਣ ਪਹੁੰਚੇ, ਪਰ ਪੁਲਸ ਮੁਲਾਜਮਾਂ ਨੇ ਉਨ੍ਹਾਂ ਨੂੰ ਕਮਿਸ਼ਨਰ ਨਾਲ ਮਿਲਣ ਨਹੀਂ ਦਿੱਤਾ। ਇਸ ਤੋਂ ਭੜਕੇ ਸਿੱਖ ਆਗੂਆਂ ਨੇ ਮੰਗ ਪੱਤਰ ਪਾੜ ਕੇ ਸੁੱਟ ਦਿੱਤਾ ਅਤੇ ਪੁਲਸ ਖਿਲਾਫ ਰੋਸ ਪ੍ਰਗਟ ਕਰਦਿਆਂ ਪੰਜਾਬ ਦੀ ਮੌਜੂਦਾ ਤੇ ਸਾਬਕਾ ਸਰਕਾਰ ਨੂੰ ਸਿੱਖ ਵਿਰੋਧੀ ਕਰਾਰ ਦਿੱਤਾ।
ਪ੍ਰਦਰਸ਼ਨਕਾਰੀਆਂ ਨੇ ਮੰਗ ਕਰਦਿਆਂ ਕਿਹਾ ਕਿ ਕਿਤਾਬਾਂ ਛਾਪਣ ਵਾਲਿਆਂ ‘ਤੇ ਕਾਰਵਾਈ ਹੋਵੇ। ਬਲਦੇਵ ਸਿੰਘ ਸਿਰਸਾ ਵਲੋਂ ਵੀ ਕਿਤਾਬ ਦੇ ਇਸ ਮੁੱਦੇ ਨੂੰ ਅਦਾਲਤ ਤੱਕ ਲੈ ਜਾਣ ਦੀ ਗੱਲ ਕਹੀ ਗਈ ਹੈ।

Check Also

ਲਹਿਰਾਗਾਗਾ: ਰੇਲ ਗੱਡੀ ਹੇਠ ਆਉਣ ਕਾਰਨ ਨੌਜਵਾਨ ਦੀ ਮੌਤ

ਰਮੇਸ਼ ਭਾਰਦਵਾਜ ਲਹਿਰਾਗਾਗਾ, 28 ਮਾਰਚ ਦੇਰ ਰਾਤ ਨੌਜਵਾਨ ਦੀ ਸਵਾਰੀ ਗੱਡੀ ਹੇਠ ਆਉਣ ਕਰਕੇ ਮੌਤ …