ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਪੱਛਮੀ ਬੰਗਾਲ ‘ਚ ਰੱਥ ਯਾਤਰਾ ਕੱਢਣ ਦੀ ਆਗਿਆ ਦੀ ਮੰਗ ਕਰਨ ਵਾਲੀ ਭਾਜਪਾ ਦੀ ਪਟੀਸ਼ਨ ‘ਤੇ ਸੂਬਾ ਸਰਕਾਰ ਤੋਂ ਮੰਗਲਵਾਰ ਨੂੰ ਜਵਾਬ ਮੰਗਿਆ ਹੈ। ਭਾਜਪਾ ਦੀ ਪੱਛਮੀ ਬੰਗਾਲ ਇਕਾਈ ਨੇ ਕਲਕੱਤਾ ਹਾਈ ਕੋਰਟ ਦੀ ਬੈਂਚ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਸੀ, ਜਿਸ ‘ਚ ਰੱਥ ਯਾਤਰਾ ਦੀ ਆਗਿਆ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ। ਸੁਪਰੀਮ ਕੋਰਟ ਦੇ ਜੱਜ ਐੱਸ. ਕੇ. ਕੌਲ ਦੀ ਅਗਵਾਈ ਵਾਲੀ ਬੈਂਚ ਨੇ ਭਾਜਪਾ ਪ੍ਰਦੇਸ਼ ਇਕਾਈ ਤੋਂ ਉਸ ਦੀ ”ਲੋਕਤੰਤਰ ਬਚਾਓ” ਰੈਲੀ ਦੇ ਲਈ ਇਕ ਸੋਧ ਯੋਜਨਾ ਵੀ ਜਮਾ ਕਰਨ ਨੂੰ ਕਿਹਾ, ਜਿਸ ‘ਤੇ ਸੂਬਾ ਸਰਕਾਰ ਵਿਚਾਰ ਕਰ ਸਕੇ। ਬੈਂਚ ਨੇ ਮਾਮਲੇ ‘ਚ ਅਗਲੀ ਸੁਣਵਾਈ 15 ਜਨਵਰੀ ਨੂੰ ਤੈਅ ਕੀਤੀ ਹੈ।
ਭਾਜਪਾ ਦੀ ਸੂਬਾ ਇਕਾਈ ਨੇ ਰੈਲੀ ਕੱਢਣ ਦਾ ਇਜ਼ਾਜਤ ਲਈ ਸੁਪਰੀਮ ਕੋਰਟ ‘ਚ ਪਟੀਸ਼ਨ ਦਾਇਰ ਕੀਤੀ ਹੈ। ਆਉਣ ਵਾਲੀਆਂ ਚੋਣਾਂ ਤੋਂ ਪਹਿਲਾਂ ਭਾਜਪਾ ਸੂਬੇ ਦੇ 42 ਸੰਸਦੀ ਖੇਤਰਾਂ ਤੋਂ ਇਹ ਯਾਤਰਾ ਕੱਢਣਾ ਚਾਹੁੰਦੀ ਹੈ। ਆਪਣੀ ਪਟੀਸ਼ਨ ‘ਚ ਭਾਜਪਾ ਨੇ ਕਿਹਾ ਹੈ ਕਿ ਸ਼ਾਂਤੀਪੂਰਨ ਯਾਤਰਾ ਦੇ ਆਯੋਜਨ ਦੇ ਉਨ੍ਹਾਂ ਦੇ ਮੌਲਿਕ ਅਧਿਕਾਰ ਦੀ ਅਣਦੇਖੀ ਨਾ ਕੀਤੀ ਜਾ ਸਕੇ। ਪਾਰਟੀ ਨੇ ਸੂਬੇ ਦੇ ਤਿੰਨ ਜ਼ਿਲਿਆਂ ‘ਚ ਇਹ ਯਾਤਰਾ ਸ਼ੁਰੂ ਕਰਨ ਦੇ ਪਲਾਨਿੰਗ ਬਣਾਈ ਸੀ। ਹਾਈ ਕੋਰਟ ਦੇ ਬੈਂਚ ਨੇ ਮਾਮਲੇ ‘ਤੇ ਨਵੇਂ ਸਿਰਿਓ ਸੁਣਵਾਈ ਕਰਨ ਦੇ ਲਈ ਸਿੰਗਲ ਬੈਂਚ ਨੂੰ ਭੇਜ ਦਿੱਤਾ ਸੀ ਅਤੇ ਸੂਬਾ ਏਜੰਸੀਆਂ ਦੀਆਂ ਖੁਫੀਆ ਸੂਚਨਾਵਾਂ ‘ਤੇ ਵੀ ਵਿਚਾਰ ਕਰਨ ਨੂੰ ਕਿਹਾ ਸੀ।
Check Also
ਪੰਜਾਬ ਸਿਆਸਤ ‘ਚ ਆਇਆ ਭੂਚਾਲ, ਸੀਨੀਅਰ ‘ਅਕਾਲੀ’ ਆਗੂ ‘ਆਪ’ ‘ਚ ਹੋਇਆ ਸ਼ਾਮਲ; ਤਸਵੀਰਾਂ ਵਾਇਰਲ…
Shiromani Akali Dal News: ਪੰਜਾਬ ਦੀ ਸਿਆਸਤ ਵਿੱਚ 2027 ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਹੋਰ …
Asian Tribune Your Multilingual Newspaper covering World and local news News