Home / Punjabi News / ਸਿਲੰਡਰ ਫਟਣ ਕਾਰਨ ਦੋ ਦੀ ਮੌਤ; ਪੰਜ ਜ਼ਖ਼ਮੀ

ਸਿਲੰਡਰ ਫਟਣ ਕਾਰਨ ਦੋ ਦੀ ਮੌਤ; ਪੰਜ ਜ਼ਖ਼ਮੀ

ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 11 ਨਵੰਬਰ
ਅੰਬਾਲਾ ਕੈਂਟ ਦੇ ਟਾਂਗਰੀ ਬੰਨ੍ਹ ਦੇ ਪਾਰ ਨਿਊ ਸ਼ਕਤੀ ਨਗਰ ਵਿਚ ਚਾਹ ਬਣਾਉਂਦੇ ਸਮੇਂ ਗੈਸ ਦਾ ਛੋਟਾ ਸਿਲੰਡਰ ਫਟ ਗਿਆ। ਇਸ ਮੌਕੇ ਧਮਾਕਾ ਏਨਾ ਜ਼ੋਰਦਾਰ ਸੀ ਕਮਰੇ ਦੀ ਕੰਧ ਡਿੱਗ ਗਈ ਅਤੇ ਮਲਬੇ ਹੇਠ ਆਉਣ ਨਾਲ ਦੋ ਜਣਿਆਂ ਦੀ ਮੌਤ ਹੋ ਗਈ ਜਦੋਂਕਿ ਪੰਜ ਜ਼ਖ਼ਮੀ ਹੋ ਗਏ। ਇਹ ਸਾਰੇ ਉੱਤਰ ਪ੍ਰਦੇਸ਼ ਦੇ ਖਤੌਲੀ ਦੇ ਰਹਿਣ ਵਾਲੇ ਸਨ ਅਤੇ ਅੰਬਾਲਾ ਵਿਚ ਕਬਾੜ ਖ਼ਰੀਦਣ ਦਾ ਕੰਮ ਕਰਦੇ ਸਨ। ਦੂਜੇ ਪਾਸੇ, ਪੁਲੀਸ ਗੈਸ ਸਿਲੰਡਰ ਨਾਲ ਹੋਏ ਧਮਾਕੇ ਨੂੰ ਸ਼ੱਕੀ ਤਰੀਕੇ ਨਾਲ ਦੇਖ ਰਹੀ ਹੈ।ਐਸਡੀਐਮ ਅੰਬਾਲਾ ਸਤਿੰਦਰ ਸਿਵਾਚ ਤੋਂ ਬਿਨਾਂ ਫੋਰੈਂਸਿਕ ਟੀਮ ਨੇ ਮੌਕੇ ਦਾ ਜਾਇਜ਼ਾ ਲਿਆ।

The post ਸਿਲੰਡਰ ਫਟਣ ਕਾਰਨ ਦੋ ਦੀ ਮੌਤ; ਪੰਜ ਜ਼ਖ਼ਮੀ appeared first on punjabitribuneonline.com.


Source link

Check Also

ਸੈਮਸੰਗ ਨੇ ਏਆਈ ਨਾਲ ਲੈਸ ਲੈਪਟਾਪ ਲਾਂਚ ਕੀਤਾ

ਨਵੀਂ ਦਿੱਲੀ, 3 ਜੁਲਾਈ ਸੈਮਸੰਗ ਨੇ ਭਾਰਤ ਵਿਚ ਨਵਾਂ ਲੈਪਟਾਪ ਗਲੈਕਸੀ ਬੁਕ 4 ਅਲਟਰਾ ਲਾਂਚ …