ਪ੍ਰਭੂ ਦਿਆਲ
ਸਿਰਸਾ, 3 ਜਨਵਰੀ
ਇਥੋਂ ਦੇ ਜਨਤਾ ਭਵਨ ਰੋਡ ’ਤੇ ਟੱਕਰ ਨੇ ਸੜਕ ਕੰਢੇ ਖੜ੍ਹੇ ਦੋ ਦਰਜਨ ਤੋਂ ਵੱਧ ਮੋਟਰਸਾਈਕਲ ਦਰੜ ਦਿੱਤੇ। ਇਸ ਦੌਰਾਨ ਇਕ ਵਿਅਕਤੀ ਦੀ ਲਪੇਟ ਵਿੱਚ ਆਉਣ ਨਾਲ ਮੌਤ ਹੋ ਗਈ ਹੈ। ਲਾਸ਼ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਪਹੁੰਚਾਈ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਨਤਾ ਭਵਨ ਰੋਡ ’ਤੇ ਟਰੱਕ ਨੇ ਬੇਕਾਬੂ ਹੋ ਕੇ ਸੜਕ ਕੰਢੇ ਖੜ੍ਹੇ ਕਰੀਬ ਦੋ ਦਰਜਨ ਮੋਟਰਸਾਈਕਲਾਂ ਨੂੰ ਦਰੜ ਦਿੱਤਾ। ਇਸ ਦੌਰਾਨ ਇਕ ਵਿਅਕਤੀ ਵੀ ਟਰੱਕ ਦੀ ਲਪੇਟ ਵਿੱਚ ਆ ਗਿਆ, ਜਿਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਦਸੇ ਦੀ ਸੂਚਨਾ ਮਿਲਣ ਮਗਰੋਂ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਮ੍ਰਿਤਕ ਦੀ ਸ਼ਨਖਾਤ ਨਹੀਂ ਹੋਈ। ਟਰੱਕ ਡਰਾਈਵਰ ਨੂੰ ਹਿਰਾਸਤ ਵਿੱਚ ਲੈ ਲਿਆ ਹੈ।
The post ਸਿਰਸਾ: ਟਰੱਕ ਨੇ ਸੜਕ ਕੰਢੇ ਖੜੇ ਦੋ ਦਰਜਨ ਤੋਂ ਵੱਧ ਮੋਟਰਸਾਈਕਲ ਦਰੜੇ, ਇਕ ਵਿਅਕਤੀ ਦੀ ਮੌਤ appeared first on punjabitribuneonline.com.
Source link
Asian Tribune Your Multilingual Newspaper covering World and local news News