Home / Punjabi News / ਸਿਰਫ ਮੋਦੀ ਦੇ ਸਕਦੇ ਹਨ ਮਜ਼ਬੂਤ ਸਰਕਾਰ : ਅਮਿਤ ਸ਼ਾਹ

ਸਿਰਫ ਮੋਦੀ ਦੇ ਸਕਦੇ ਹਨ ਮਜ਼ਬੂਤ ਸਰਕਾਰ : ਅਮਿਤ ਸ਼ਾਹ

ਸਿਰਫ ਮੋਦੀ ਦੇ ਸਕਦੇ ਹਨ ਮਜ਼ਬੂਤ ਸਰਕਾਰ : ਅਮਿਤ ਸ਼ਾਹ

ਹੈਦਰਾਬਾਦ— ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਰਾਜਗ ਸਰਕਾਰ ਦੀ ਕੇਂਦਰ ਸਰਕਾਰ ‘ਚ ਵਾਪਸੀ ‘ਤੇ ਜ਼ੋਰ ਦਿੰਦੇ ਹੋਏ ਮੰਗਲਵਾਰ ਨੂੰ ਕਿਹਾ ਕਿ ਸਿਰਫ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੀ ਮਜ਼ਬੂਤ ਸਰਕਾਰ ਦੇ ਸਕਦੇ ਹਨ। ਸ਼ਾਹ ਨੇ ਇੱਥੇ ਕੋਲ ਦੇ ਸ਼ਮਸ਼ਾਬਾਦ ‘ਚ ਇਕ ਚੋਣਾਵੀ ਰੈਲੀ ਨੂੰ ਸੰਬੋਧਨ ਕਰਦੇ ਹੋਏ ਇਹ ਵੀ ਕਿਹਾ ਕਿ ਸੋਮਵਾਰ ਨੂੰ ਜਾਰੀ ਭਾਜਪਾ ਦਾ ਮੈਨੀਫੈਸਟੋ ਹੋਰ ਕੁਝ ਨਹੀਂ ਸਗੋਂ ਦੇਸ਼ ਨੂੰ ਮਹਾਨ ਬਣਾਉਣ ਦਾ ਇਕ ਦਸਤਾਵੇਜ਼ ਹੈ। ਉਨ੍ਹਾਂ ਨੇ ਪੁਲਵਾਮਾ ‘ਚ ਅੱਤਵਾਦੀ ਹਮਲੇ ਅਤੇ ਉਸ ਤੋਂ ਬਾਅਦ ਭਾਰਤ ਵਲੋਂ ਪਾਕਿਸਤਾਨ ਸਥਿਤ ਅੱਤਵਾਦੀ ਕੈਂਪਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਹਵਾਈ ਹਮਲੇ ਦਾ ਜ਼ਿਕਰ ਕਰਦੇ ਹੋਏ ਸਵਾਲ ਕੀਤਾ ਕਿ ਕੀ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਮੋਦੀ ਦੀ ਤਰ੍ਹਾਂ ਮੂੰਹ ਤੋੜ ਜਵਾਬ ਦੇ ਸਕਦੇ ਹਨ। ਉਨ੍ਹਾਂ ਨੇ ਕਿਹਾ,”ਮੋਦੀ ਸਰਕਾਰ ਨੇ ਜੋ ਸਭ ਤੋਂ ਵੱਡਾ ਕੰਮ ਕੀਤਾ ਉਹ ਹੈ ਦੇਸ਼ ਨੂੰ ਸੁਰੱਖਿਅਤ ਬਣਾਉਣਾ।” ਉਨ੍ਹਾਂ ਨੇ ਕਿਹਾ,”ਕੀ ਉਹ ਇਕ ਮਜ਼ਬੂਤ ਸਰਕਾਰ ਦੇ ਸਕਦੇ ਹਨ? ਸਿਰਫ਼ ਅਤੇ ਸਿਰਫ਼ ਮੋਦੀ ਦੇਸ਼ ਨੂੰ ਇਕ ਮਜ਼ਬੂਤ ਸਰਕਾਰ ਦੇ ਸਕਦੇ ਹਨ।” ਉਨ੍ਹਾਂ ਨੇ ਦੋਸ਼ ਲਗਾਇਆ ਕਿ ਭਾਰਤੀ ਹਵਾਈ ਫੌਜ ਵਲੋਂ ਹਵਾਈ ਹਮਲੇ ਦੇ ਬਾਅਦ ਪੂਰੇ ਭਾਰਤ ‘ਚ ਜਸ਼ਨ ਮਨਾਇਆ ਜਾ ਰਿਹਾ ਸੀ, ਸਿਰਫ 2 ਥਾਂਵਾਂ ‘ਤੇ ਦੁਖ ਸੀ- ਇਕ ਪਾਕਿਸਤਾਨ ‘ਚ ਅਤੇ ਦੂਜਾ ਰਾਹੁਲ ਬਾਬਾ ਐਂਡ ਕੰਪਨੀ ਦੇ ਖੇਮੇ ‘ਚ।”
ਟੀ.ਆਰ.ਸੀ. ਕਾਂਗਰਸ ਦੀ ਤਰ੍ਹਾਂ ਵੰਸ਼ਵਾਦੀ ਪਾਰਟੀ
ਉਨ੍ਹਾਂ ਨੇ ਤੇਲੰਗਾਨਾ ਦੇ ਮੁੱਖ ਮੰਤਰੀ ਅਤੇ ਟੀ.ਆਰ.ਐੱਸ. ਪ੍ਰਧਾਨ ਕੇ. ਚੰਦਰਸ਼ੇਖਰ ਰਾਵ ਅਤੇ ਏ.ਆਈ.ਐੱਮ.ਆਈ.ਐੱਮ. ਮੁਖੀ ਅਸਦੁਦੀਨ ਓਵੈਸੀ ‘ਤੇ ਉਨ੍ਹਾਂ ਦੇ ਗਠਜੋੜ ਨੂੰ ਲੈ ਕੇ ਨਿਸ਼ਾਨਾ ਸਾਧਦੇ ਹੋਏ ਸਵਾਲ ਕੀਤਾ,”ਕੀ ਕੇ.ਸੀ.ਆਰ. (ਮੁੱਖ ਮੰਤਰੀ ਨੂੰ ਕਈ ਲੋਕ ਇਸੇ ਨਾਂ ਨਾਲ ਸੰਬੋਧਨ ਕਰਦੇ ਹਨ) ਕਿਸੇ ਵੀ ਸਥਿਤੀ ‘ਚ ਇਸ ਦੇਸ਼ ਦੇ ਪ੍ਰਧਾਨ ਮੰਤਰੀ ਬਣ ਸਕਦੇ ਹਨ?” ਉਨ੍ਹਾਂ ਨੇ ਇਸ ਦਾ ਜ਼ਿਕਰ ਕੀਤਾ ਕਿ ਭਾਜਪਾ ਤੇਲੰਗਾਨਾ ‘ਚ ਹਾਲ ‘ਚ ਹੋਈਆਂ ਵਿਧਾਨ ਸਭਾ ਚੋਣਾਂ ‘ਚ ਆਏ ਜਨਾਦੇਸ਼ ਦਾ ਸਨਮਾਨ ਕਰਦੀ ਹੈ, ਜਿਸ ‘ਚ ਟੀ.ਆਰ.ਐੱਸ. ਸੱਤਾ ‘ਚ ਵਾਪਸ ਆਈ, ਸ਼ਾਹ ਨੇ ਕਿਹਾ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇਸ਼ ਦਾ ਪ੍ਰਧਾਨ ਮੰਤਰੀ ਚੁਣਨ, ਮੋਦੀ ਅਤੇ ਭਾਜਪਾ ਚੁਣਨ ਲਈ ਹਨ। ਉਨ੍ਹਾਂ ਨੇ ਕਿਹਾ ਕਿ ਮੋਦੀ ਸਰਕਾਰ ਨੇ ਤੇਲੰਗਾਨਾ ਨੂੰ ਪਿਛਲੇ 5 ਸਾਲਾਂ ‘ਚ 2.45 ਲੱਖ ਕਰੋੜ ਤੋਂ ਵਧ ਦਿੱਤੇ, ਜਦੋਂ ਕਿ ਸਾਬਕਾ ਸਰਕਾਰ ਨੇ ਸਿਰਫ 16500 ਕਰੋੜ ਰੁਪਏ ਦਿੱਤੇ। ਭਾਜਪਾ ਨੇਤਾ ਨੇ ਨਾਲ ਹੀ ਤੇਲੰਗਾਨਾ ਰਾਸ਼ਟਰ ਕਮੇਟੀ (ਟੀ.ਆਰ.ਐੱਸ.) ‘ਤੇ ਕਾਂਗਰਸ ਦੀ ਤਰ੍ਹਾਂ ਹੀ ‘ਵੰਸ਼ਵਾਦੀ ਪਾਰਟੀ’ ਹੋਣ ਦਾ ਦੋਸ਼ ਲਗਾਇਆ।

Check Also

ਲਹਿਰਾਗਾਗਾ: ਰੇਲ ਗੱਡੀ ਹੇਠ ਆਉਣ ਕਾਰਨ ਨੌਜਵਾਨ ਦੀ ਮੌਤ

ਰਮੇਸ਼ ਭਾਰਦਵਾਜ ਲਹਿਰਾਗਾਗਾ, 28 ਮਾਰਚ ਦੇਰ ਰਾਤ ਨੌਜਵਾਨ ਦੀ ਸਵਾਰੀ ਗੱਡੀ ਹੇਠ ਆਉਣ ਕਰਕੇ ਮੌਤ …