Home / Punjabi News / ਕੁੰਵਰ ਵਿਜੈ ਪ੍ਰਤਾਪ ਸਿੰਘ ਨੂੰ ਹਟਾਉਣ ਦੀ ਅਕਾਲੀ-ਭਾਜਪਾ ਦੀ ਸਾਜਿਸ਼ ਵਿਚ ਚੋਣ ਕਮਿਸ਼ਨ ਬਣਿਆ ਭਾਈਵਾਲ : ਖਹਿਰਾ

ਕੁੰਵਰ ਵਿਜੈ ਪ੍ਰਤਾਪ ਸਿੰਘ ਨੂੰ ਹਟਾਉਣ ਦੀ ਅਕਾਲੀ-ਭਾਜਪਾ ਦੀ ਸਾਜਿਸ਼ ਵਿਚ ਚੋਣ ਕਮਿਸ਼ਨ ਬਣਿਆ ਭਾਈਵਾਲ : ਖਹਿਰਾ

ਕੁੰਵਰ ਵਿਜੈ ਪ੍ਰਤਾਪ ਸਿੰਘ ਨੂੰ ਹਟਾਉਣ ਦੀ ਅਕਾਲੀ-ਭਾਜਪਾ ਦੀ ਸਾਜਿਸ਼ ਵਿਚ ਚੋਣ ਕਮਿਸ਼ਨ ਬਣਿਆ ਭਾਈਵਾਲ : ਖਹਿਰਾ

ਕਿਹਾ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੇ ਇਸਦਾ ਵਿਰੋਧ ਕਰਦੇ ਹਨ ਤਾਂ ਸੁਪਰੀਮ ਕੋਰਟ ਵਿਚ ਪਹੁੰਚ ਕਰਨ
ਚੰਡੀਗੜ੍ਹ, -ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਅਤੇ ਬੇਹਬਲ ਕਲਾਂ ਗੋਲੀ ਕਾਂਡ ਦੀ ਜਾਂਚ ਲਈ ਬਣਾਈ ਗਈ ਐੱਸ ਆਈ ਟੀ ਦੇ ਮੁਖੀ ਕੁੰਵਰ ਵਿਜੈ ਪ੍ਰਤਾਪ ਸਿੰਘ ਨੂੰ ਭਾਰਤੀ ਚੋਣ ਕਮਿਸ਼ਨ ਵਲੋਂ ਉਹਨਾਂ ਦੇ ਅਹੁਦੇ ਤੋਂ ਹਟਾਉਣ ਦੇ ਹੁਕਮਾਂ ਦੀ ਕਰੜੇ ਸ਼ਬਦਾਂ ਵਿਚ ਨਿੱਖਦੀ ਕੀਤੀ ਹੈ ਅਤੇ ਅਜਿਹੇ ਨਾਦਰਸ਼ਾਹੀ ਹੁਕਮ ਤੁਰੰਤ ਵਾਪਿਸ ਲੈਣ ਦੀ ਮੰਗ ਕੀਤੀ ਹੈ ।
ਅੱਜ ਇਥੇ ਜਾਰੀ ਇਕ ਬਿਆਨ ਵਿਚ ਖਹਿਰਾ ਨੇ ਕਿਹਾ ਕਿ ਐੱਸ ਆਈ ਟੀ ਬੇਹਬਲ ਕਲਾਂ ਗੋਲੀ ਕਾਂਡ ਮਾਮਲੇ ਵਿਚ ਸਾਬਕਾ ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਅਕਾਲੀ ਦਲ ਦੇਪ੍ਰਧਾਨ ਅਤੇ ਸਾਬਕਾ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਰੋਲ ਦੀ ਜਾਂਚ ਕਰ ਰਹੀ ਹੈ ਜਿਸ ਬਾਰੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਸਬੂਤ ਇਕੱਠੇ ਕੀਤੇ ਸਨ । ਉਹਨਾਂ ਕਿਹਾ ਕਿ ਚੋਣ ਕਮਿਸ਼ਨ ਨੇ ਇਹ ਹੁਕਮ ਬੜੇ ਨਾਜ਼ੁਕ ਸਮੇ ਉਤੇ ਕੀਤੇ ਹਨ ਜਦੋ ਕਿ ਐੱਸ ਆਈ ਟੀ ਕਿਸੇ ਨਿਰਣੇ ਉੱਤੇ ਪੁੱਜਣ ਵਾਲੀ ਸੀ । ਉਹਨਾਂ ਕਿਹਾ ਕਿ ਬਾਦਲ ਪਰਿਵਾਰ ਸ਼ੁਰੂ ਤੋਂਹੀ ਕੁੰਵਰ ਵਿਜੈ ਪ੍ਰਤਾਪ ਸਿੰਘ ਦਾ ਵਿਰੋਧ ਕਰਦਾ ਰਿਹਾ ਹੈ ਅਤੇ ਹੁਣ ਚੋਣ ਜਾਬਤੇ ਦਾ ਸਹਾਰਾ ਲੈਕੇ ਇਸ ਅਫਸਰ ਨੂੰ ਅਹੁਦੇ ਤੋਂ ਹਟਾਉਣ ਦੀ ਡੂੰਘੀ ਸਾਜਿਸ਼ ਰਚੀ ਗਈ ਹੈ ਜਿਸ ਵਿਚ ਕੇਂਦਰ ਵਿਚ ਕਾਬਜ ਭਾਜਪਾ ਦਾ ਪੂਰਾ ਸਾਥ ਹੈ ।
ਖਹਿਰਾ ਨੇ ਕਿਹਾ ਕਿ ਐੱਸ ਆਈ ਟੀ ਦਾ ਚੋਣਾਂ ਨਾਲ ਕੋਈ ਸੰਬੰਧ ਨਹੀਂ ਹੈ ਅਤੇ ਇਸ ਦਾ ਗਠਨ ਵੀ ਚੋਣ ਅਮਲ ਸ਼ੁਰੂ ਹੋਣ ਤੋਂ ਕੀਤੇ ਪਹਿਲਾਂ ਕੀਤਾ ਗਿਆ ਸੀ । ਉਹਨਾਂ ਜਿਕਰ ਕੀਤਾਕਿ ਐੱਸ ਆਈ ਟੀ ਮੁਖੀ ਬਾਦਲਾਂ ਦੇ ਗਲੇ ਦੀ ਹੱਡੀ ਬਣਿਆ ਹੋਇਆ ਸੀ । ਉਹਨਾਂ ਕਿਹਾ ਕਿ ਚੋਣ ਕਮਿਸ਼ਨ ਨੇ ਆਪਣੇ ਅਧਿਕਾਰਾਂ ਦੀ ਦੂਰਵਰਤੋਂ ਕਰਕੇ ਕੁੰਵਰ ਵਿਜੈ ਪ੍ਰਤਾਪ ਦੀਬਦਲੀ ਕੀਤੀ ਹੈ ਅਤੇ ਇਹ ਕਾਰਵਾਈ ਐੱਸ ਆਈ ਟੀ ਵਲੋਂ ਕੀਤੀ ਜਾ ਰਹੀ ਜਾਂਚ ਵਿਚ ਦਖਲ ਅੰਦਾਜੀ ਹੈ ਅਤੇ ਨਿਆਂ ਵਿਚ ਖਲਲ ਪਾਉਣ ਦੀ ਕੋਸ਼ਿਸ਼ ਹੈ ।
ਖਹਿਰਾ ਨੇ ਕਿਹਾ ਅਗਲੇ ਦੋ ਮਹੀਨੇ ਤਕ ਮਾਡਲ ਚੋਣ ਜਾਬਤਾ ਲੱਗਿਆ ਰਹੇਗਾ ਅਤੇ ਉਹਨਾਂ ਨੂੰ ਡਰ ਹੈ ਕਿ ਇਸ ਸਮੇਂ ਦੌਰਾਨ ਐੱਸ ਆਈ ਟੀ ਵਲੋਂ ਇਕੱਠੇ ਕੀਤੇ ਤੱਥ ਤੋੜੇ ਮਰੋੜੇ ਜਾਸਕਦੇ ਹਨ ਅਤੇ ਐੱਸ ਆਈ ਟੀ ਦੇ ਦੂਜੇ ਮੈਂਬਰਾਂ ਉਤੇ ਵੀ ਦਬਾਅ ਪਾਇਆ ਜਾ ਸਕਦਾ ਹੈ । ਉਹਨਾਂ ਕਿਹਾ ਕਿ ਇਹ ਇਕ ਗੰਭੀ ਮਸਲਾ ਹੈ ਤੇ ਇਸ ਗੱਲ ਤੋਂ ਹੈਰਾਨ ਨੇ ਕਿ ਮੁਖ ਮੰਤਰੀਕੈਪਟਨ ਅਮਰਿੰਦਰ ਸਿੰਘ ਨੇ ਚੋਣ ਕਮਿਸ਼ਨ ਦੀ ਇਸ ਕਾਰਵਾਈ ਦਾ ਸਰਕਾਰ ਅਤੇ ਨਿਜੀ ਪੱਧਰ ਉਤੇ ਕੋਇ ਵਿਰੋਧ ਨਹੀਂ ਕੀਤਾ । ਉਹਨਾਂ ਕਿਹਾ ਕਿ ਉਹ ਹਮੇਸ਼ਾ ਤੋਂ ਹੀ ਕਹਿੰਦੇ ਆਏਹਨ, ਅਮਰਿੰਦਰ ਸਿੰਘ ਅਤੇ ਬਾਦਲ ਪਰਿਵਾਰ ਆਪਸ ਵਿਚ ਘਿਓ ਖਿਚੜੀ ਹਨ ਅਤੇ ਇਕ ਦੂਜੇ ਵਿਰੁੱਧ ਦਰਜ ਕੇਸਾਂ ਨੂੰ ਖਤਮ ਕਰਨ ਲਈ ਸਰਕਾਰੀ ਪ੍ਰਣਾਲੀ ਦਾ ਦੁਰਉਪਯੋਗ ਕਰਦੇ ਹਨ । ਉਹਨਾਂ ਦੇ ਖ਼ਦਸ਼ੇ ਸਹੀ ਸਾਬਤ ਹੋ ਰਹੇ ਹਨ ।
ਖਹਿਰਾ ਨੇ ਕਿਹਾ ਕਿ ਜੇਕਰ ਅਮਰਿੰਦਰ ਸਿੰਘ ਚੋਣ ਕਮਿਸ਼ਨ ਦੇ ਫੈਸਲੇ ਨਾਲ ਸਹਿਮਤ ਨਹੀਂ ਹਨ ਦਾ ਲਿਖਤੀ ਰੂਪ ਵਿਚ ਆਪਣਾ ਇਤਰਾਜ਼ ਦਰਜ ਕਰਨ ਅਤੇ ਤੁਰੰਤ ਸੁਪਰੀਮਕੋਰਟ ਵਿਚ ਚੋਣ ਕਮਿਸ਼ਨ ਦੇ ਫੈਸਲੇ ਵਿਰੁੱਧ ਪਟੀਸ਼ਨ ਦਰਜ ਕਰਨ ।ਖਹਿਰਾ ਨੇ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਕਿ ਉਹ ਰਾਜਸੀ ਸਾਜਿਸ਼ ਦਾ ਹਿੱਸਾ ਨਾ ਬਣੇ ਅਤੇ ਅਕਾਲੀ ਦਲ ਤੇ ਕਾਂਗਰਸ ਵਲੋਂ ਚੋਣ ਜਾਬਤੇ ਦੀ ਉਲੰਘਣਾ, ਡ੍ਰਗ੍ਸ, ਸ਼ਰਾਬ ਅਤੇ ਪੈਸੇਦੀ ਵਰਤੋਂ ਉਤੇ ਨਜ਼ਰ ਰੱਖੇ।

Check Also

ਪੰਜਾਬ ਪੁਲੀਸ ਨੇ ਜੰਮੂ ਕਸ਼ਮੀਰ ’ਚ ਵਾਰਦਾਤ ਕਾਰਨ ਤੋਂ ਪਹਿਲਾਂ ਅਤਿਵਾਦੀ ਨੂੰ ਕਾਬੂ ਕੀਤਾ

ਚੰਡੀਗੜ੍ਹ, 23 ਅਪਰੈਲ ਪੰਜਾਬ ਪੁਲੀਸ ਨੇ ਅਤਿਵਾਦੀ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਨੂੰ ਕਥਿਤ ਤੌਰ …