Home / Punjabi News / ਸਾਬਕਾ ਹਵਾਈ ਸੈਨਾ ਮੁਖੀ ਆਰ.ਕੇ.ਐੱਸ.ਭਦੌਰੀਆ ਭਾਜਪਾ ਵਿਚ ਸ਼ਾਮਲ

ਸਾਬਕਾ ਹਵਾਈ ਸੈਨਾ ਮੁਖੀ ਆਰ.ਕੇ.ਐੱਸ.ਭਦੌਰੀਆ ਭਾਜਪਾ ਵਿਚ ਸ਼ਾਮਲ

ਨਵੀਂ ਦਿੱਲੀ, 24 ਮਾਰਚ
ਭਾਰਤੀ ਹਵਾਈ ਸੈਨਾ ਦੇ ਸਾਬਕਾ ਮੁਖੀ ਏਅਰ ਚੀਫ਼ ਮਾਰਸ਼ਲ ਆਰ.ਕੇ.ਐੱਸ.ਭਦੌਰੀਆ ਅੱਜ ਭਾਜਪਾ ਵਿਚ ਸ਼ਾਮਲ ਹੋ ਗਏ। ਉਨ੍ਹਾਂ ਭਾਜਪਾ ਦੇ ਜਨਰਲ ਸਕੱਤਰ ਵਿਨੋਦ ਤਾਵੜੇ ਤੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਦੀ ਮੌਜੂਦਗੀ ਵਿਚ ਭਾਜਪਾ ਦਾ ਪੱਲਾ ਫੜਿਆ। ਭਾਜਪਾ ਆਗੂ ਨੇ ਕਿਹਾ ਕਿ ਭਦੌਰੀਆ ਨੇ ਕਰੀਬ 40 ਸਾਲ ਭਾਰਤੀ ਹਵਾਈ ਸੈਨਾ ਵਿਚ ਸੇਵਾਵਾਂ ਦਿੱਤੀਆਂ ਤੇ ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਤਮਨਿਰਭਰ ਭਾਰਤ ਪ੍ਰੋਗਰਾਮ ਵਿਚ ਯੋਗਦਾਨ ਪਾਇਆ। ਭਦੌਰੀਆ ਉੱਤਰ ਪ੍ਰਦੇਸ਼ ਨਾਲ ਸਬੰਧਤ ਹਨ। ਭਾਜਪਾ ਨੇ ਲੋਕ ਸਭਾ ਚੋਣਾਂ ਲਈ ਅਜੇ ਉੱਤਰ ਪ੍ਰਦੇਸ਼ ਦੀਆਂ ਕਈ ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਕਰਨਾ ਹੈ। -ਪੀਟੀਆਈ

The post ਸਾਬਕਾ ਹਵਾਈ ਸੈਨਾ ਮੁਖੀ ਆਰ.ਕੇ.ਐੱਸ.ਭਦੌਰੀਆ ਭਾਜਪਾ ਵਿਚ ਸ਼ਾਮਲ appeared first on Punjabi Tribune.


Source link

Check Also

 Jalandhar ‘ਚ ਸ਼ੋਅਰੂਮ ‘ਤੇ ਫਾਇਰਿੰਗ ਕਰਨ ਵਾਲੇ ਮੁਲਜ਼ਮ ਦਾ ਐਨਕਾਊਂਟਰ, ਲੱਤ ‘ਚ ਗੋਲੀ ਲੱਗਣ ਮਗਰੋਂ ਪੁਲਿਸ ਨੇ ਕੀਤਾ ਕਾਬੂ 

Jalandhar Encounter News : ਜਲੰਧਰ ਦੇ ਕਿਸ਼ਨਪੁਰਾ ਰੋਡ ‘ਤੇ ਸਥਿਤ ਮਸ਼ਹੂਰ ਬੀਐਮਐਸ ਫੈਸ਼ਨ ਸ਼ੋਅਰੂਮ ‘ਤੇ …