Home / Punjabi News / ਭਾਰਤ ਨਾਲ ਵਪਾਰਕ ਰਿਸ਼ਤੇ ਬਹਾਲ ਕਰਨ ’ਤੇ ‘ਸੰਜੀਦਗੀ’ ਨਾਲ ਵਿਚਾਰ ਕਰੇਗਾ ਪਾਕਿਸਤਾਨ: ਡਾਰ

ਭਾਰਤ ਨਾਲ ਵਪਾਰਕ ਰਿਸ਼ਤੇ ਬਹਾਲ ਕਰਨ ’ਤੇ ‘ਸੰਜੀਦਗੀ’ ਨਾਲ ਵਿਚਾਰ ਕਰੇਗਾ ਪਾਕਿਸਤਾਨ: ਡਾਰ

ਇਸਲਾਮਾਬਾਦ, 24 ਮਾਰਚ
ਪਾਕਿਸਤਾਨ ਦੇ ਵਿਦੇਸ਼ ਮੰਤਰੀ ਮੁਹੰਮਦ ਇਸ਼ਾਕ ਡਾਰ ਨੇ ਕਿਹਾ ਕਿ ਉਨ੍ਹਾਂ ਦਾ ਮੁਲਕ ਭਾਰਤ ਨਾਲ ਅਗਸਤ 2019 ਤੋਂ ਮੁਅੱਤਲ ਵਪਾਰਕ ਰਿਸ਼ਤਿਆਂ ਨੂੰ ਬਹਾਲ ਕੀਤੇ ਜਾਣ ’ਤੇ ‘ਸੰਜੀਦਗੀ’ ਨਾਲ ਵਿਚਾਰ ਕਰੇਗਾ। ਜੀਓ ਨਿਊਜ਼ ਨੇ ਆਪਣੀ ਇਕ ਰਿਪੋਰਟ ਵਿਚ ਕਿਹਾ ਕਿ ਡਾਰ ਨੇ ਬ੍ਰਸੱਲਜ਼ ਵਿਚ ਪ੍ਰਮਾਣੂ ਉਰਜਾ ਸਿਖਰ ਸੰਮੇਲਨ ਵਿਚ ਸ਼ਮੂਲੀਅਤ ਮਗਰੋਂ ਲੰਡਨ ਵਿਚ ਇਕ ਪ੍ਰੈਸ ਕਾਨਫਰੰਸ ਦੌਰਾਨ ਇਹ ਟਿੱਪਣੀ ਕੀਤੀ ਹੈ। ਡਾਰ ਦਾ ਇਹ ਬਿਆਨ ਗੁਆਂਢੀ ਮੁਲਕ ਪ੍ਰਤੀ ਕੂਟਨੀਤਕ ਰੁਖ਼ ਵਿਚ ਸੰਭਾਵੀ ਤਬਦੀਲੀ ਦਾ ਸੰਕੇਤ ਹੈ। -ਪੀਟੀਆਈ

The post ਭਾਰਤ ਨਾਲ ਵਪਾਰਕ ਰਿਸ਼ਤੇ ਬਹਾਲ ਕਰਨ ’ਤੇ ‘ਸੰਜੀਦਗੀ’ ਨਾਲ ਵਿਚਾਰ ਕਰੇਗਾ ਪਾਕਿਸਤਾਨ: ਡਾਰ appeared first on Punjabi Tribune.


Source link

Check Also

Punjab ‘ਚ ‘ਪੋਸਟਰ ਵਾਰ’ , ਮਜੀਠੀਆ ਦੇ ਸਮਰਥਨ ‘ਚ ਲੱਗੇ ਟਾਈਗਰ ਅਭੀ ਜ਼ਿੰਦਾ ਹੈ ਵਾਲੇ ਪੋਸਟਰ 

Punjab News: ਅੰਮ੍ਰਿਤਸਰ ਦੇ ਮਜੀਠਾ ਵਿਧਾਨ ਸਭਾ ਹਲਕੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ …