Home / World / ਸ਼ਹਿਰਾਂ ਦੇ ਮੁਕਾਬਲੇ ਪੇਂਡੂ ਖੇਤਰ ਵਿੱਚ ਮਿਆਰੀ ਵਿੱਦਿਆ ਦੇਣ ਦੀ ਲੋਡ਼ : ਪ੍ਰੋ. ਬਡੂੰਗਰ

ਸ਼ਹਿਰਾਂ ਦੇ ਮੁਕਾਬਲੇ ਪੇਂਡੂ ਖੇਤਰ ਵਿੱਚ ਮਿਆਰੀ ਵਿੱਦਿਆ ਦੇਣ ਦੀ ਲੋਡ਼ : ਪ੍ਰੋ. ਬਡੂੰਗਰ

ਸ਼ਹਿਰਾਂ ਦੇ ਮੁਕਾਬਲੇ ਪੇਂਡੂ ਖੇਤਰ ਵਿੱਚ ਮਿਆਰੀ ਵਿੱਦਿਆ ਦੇਣ ਦੀ ਲੋਡ਼ : ਪ੍ਰੋ. ਬਡੂੰਗਰ

3ਹਜਾਰਾ (ਜਲੰਧਰ)   – ਸਾਹਿਬੇ ਕਮਾਲ ਸਰਬੰਸਦਾਨੀ ਅੰਮ੍ਰਿਤ ਦੇ ਦਾਤੇ ਸਾਹਿਬ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਮਹਾਰਾਜ ਦਾ ੩੫੦ ਵਾਂ ਪ੍ਰਕਾਸ਼ ਦਿਵਸ ਅੱਜ ਗੁਰੁ ਤੇਗ ਬਹਾਦਰ ਪਬਲਿਕ ਸਕੂਲ , ਹਜ਼ਾਰਾ ਦੀ ਪ੍ਰਬੰਧਕ ਕਮੇਟੀ , ਸਮੂਹ ਸਟਾਫ, ਵਿਦਿਆਰਥੀਆਂ ਅਤੇ ਇਲਾਕੇ ਦੀਆਂ ਸਮੂਹ ਸੰਗਤਾਂ ਵਲੋਂ ਬਡ਼ੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਤੋਂ ਉਪਰੰਤ ਬੱਚਿਆਂ ਨੇ ਦਸ਼ਮੇਸ਼ ਪਿਤਾ ਜੀ ਦੇ ਜੀਵਨ ਦੇ ਸਬੰਧ ਵਿੱਚ ਲੈਕਚਰ ਅਤੇ ਕਵਿਤਾਵਾਂ ਪਡ਼੍ਹੀਆਂ।ਗੁਰੁ ਪਾਤਸ਼ਾਹ ਦੀ ਬਾਣੀ “ਤੁਮ ਹੋ ਸਭ ਰਾਜਨ ਕੇ ਰਾਜਾ ਅਤੇ ਦਾਮ ਤੋ ਨਾ ਦੇ ਸਕੂੰ” ਸ਼ਬਦ ਗਾਇਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ।ਸਕੂਲ ਦੀਆਂ ਵਿਦਿਆਰਥਣਾਂ ਦੇ ਢਾਡੀ ਜੱਥੇ ਨੇ ਧੰਨ-ਧੰਨ ਪੁੱਤਰਾਂ ਦਿਆ ਦਾਨੀਆਂ ਵਾਰ ਗਾਇਨ ਕਰਕੇ ਸੰਗਤਾ ਦੀ ਖੂਬ ਸ਼ਲਾਘਾ ਖੱਟੀ।ਇਸ ਮੌਕੇ ਤੇ ਇਕੱਤਰ ਹੋਈਆਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਸ. ਸੁਰਜੀਤ ਸਿੰਘ ਜੀ ਚੀਮਾ,ਸਕੱਤਰ , ਜੀ.ਟੀ.ਬੀ ਸਕੂਲ ਨੇ ਪ੍ਰੋਫੈਸਰ ਕ੍ਰਿਪਾਲ ਸਿੰਘ ਜੀ  ਬਡੂੰਗਰ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਇਲਾਕਾ ਨਿਵਾਸੀਆਂ ਨੂੰ ਜੀ ਆਇਆਂ ਆਖਦੇ ਹੋਏ , ਸਕੂਲ ਦੇ ਕਾਰਜਾਂ ਬਾਬਤ ਵਿਸਤਾਰ ਨਾਲ ਜਾਣਕਾਰੀ ਦਿੱਤੀ।ਇਸ ਮੌਕੇ ਤੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਨਾਰਥ ਅਮਰੀਕਨ ਪੰਜਾਬੀ ਐਸੋਸ਼ੀਏਸ਼ਨ (ਨਾਪਾ) ਦੇ ਕਾਰਜਕਾਰੀ ਡਾਇਰੈਕਟਰ ਸ.ਸਤਨਾਮ ਸਿੰਘ ਚਾਹਲ ਨੇ ਸਕੂਲ ਦੇ ਪ੍ਰਬੰਧਕਾਂ ਨੂੰ ਅੱਜ ਦੇ ਸਮਾਗਮ ਦੀ ਕਾਮਯਾਬੀ ਦੀ ਵਧਾਈ ਦਿੱਤੀ । ਅਤੇ ਸੰਗਤਾਂ ਨੂੰ ਦਸ਼ਮੇਸ਼ ਪਿਤਾ ਦੇ ਫਲਸਫੇ ਅਨੁਸਾਰ ਆਪਣੇ ਜੀਵਨ ਨੂੰ ਢਾਲਣ ਦੀ ਅਪੀਲ ਕੀਤੀ।ਆਪਣੇ ਸੰਬੋਧਨ ਵਿਚ ਸ਼੍ਰੋਮਣੀ ਗੁਰੂਦੁਆਰਾ ਪਰਬੰਧਕ ਕਮੇਟੀ ਦੇ ਪਰਧਾਨ ਪ੍ਰੋਫੈਸਰ ਕ੍ਰਿਪਾਲ ਸਿੰਘ ਜੀ ਬਡੂੰਗਰ ਨੇ ਗੁਰੁ ਤੇਗ ਬਹਾਦਰ ਪਬਲਿਕ ਸਕੂਲ ਵੱਲੋਂ ਸ਼ਹਿਰਾਂ ਦੇ ਮੁਕਾਬਲੇ ਪੇਂਡੂ ਖੇਤਰ ਵਿੱਚ ਮਿਆਰੀ ਵਿੱਦਿਆ ਦੇਣ ਦੇ ਨਾਲ ਨਾਲ ਆਪਣੀ ਨਵੀਂ ਪੀਡ਼ੀ ਨੂੰ ਵਿਰਸੇ ਦੀ ਸੰਭਾਲ ਪ੍ਰਤੀ ਸੇਵਾਵਾਂ ਦੀ ਭਰਪੂਰ ਸ਼ਲਾਘਾ ਕੀਤੀ । ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਕੂਲ ਦੀ ਸਫਲਤਾ ਵਿੱਚ ਆਪਣਾ ਭਰਪੂਰ ਸਮਰਥਨ ਦੇਣ ਦਾ ਵਾਆਦਾ ਕੀਤਾ। ਸ. ਕੁਲਵੰਤ ਸਿੰਘ ਮੰਨਣ ਮੈਂਬਰ ਅਤ੍ਰਿੰਗ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪ੍ਰਧਾਨ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਆਈਆਂ ਸੰਗਤਾਂ ਦਾ ਧੰਨਵਾਦ ਕਰਦੇ ਹੋਏ ,ਇਲਾਕਾ ਨਿਵਾਸੀਆਂ ਨੂੰ ਇਸ ਸਕੂਲ ਵਿੱਚ ਆਪਣੇ ਬੱਚਿਆਂ ਨੂੰ ਦਾਖਿਲ ਕਰਵਾਉਣ ਲਈ ਪੁਰਜ਼ੋਰ ਅਪੀਲ ਕੀਤੀ । ਅਰਦਾਸ ਉਪਰੰਤ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਤੋ ਹੁਕਨਾਮਾਂ ਲੈਕੇ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰੋਫੈਸਰ ਕ੍ਰਿਪਾਲ ਸਿੰਘ ਜੀ ਬਡੂੰਗਰ ਨੇ ਸਕੂਲ ਦੇ ਨਵੇਂ ਉਸਾਰੇ ਜਾਣ ਵਾਲੇ ਬਲਾਕ ਦਾ ਨੀਂਹ ਪੱਥਰ ਆਪਣੇ ਸ਼ੁਭ ਕਰ ਕਮਲਾਂ ਨਾਲ ਰੱਖਿਆ।ਅੱਜ ਦੇ ਸਮਾਗਮ ਵਿੱਚ  ਹੋਰਨਾਂ ਤੋਂ ਇਲਾਵਾ ਸ.ਜਸਵਿੰਦਰ ਸਿੰਘ ਡਾਲਫਿਨ ਹੋਟਲ ਵਾਲੇ,ਸ.ਜਸਵਿੰਦਰ ਸਿੰਘ ਧੋਗਡ਼ੀ,ਦਵਿੰਦਰ ਸਿੰਘ ਰਹੇਜਾ, ਰਾਜਵੀਰ ਸਿੰਘ ਬਾਜਵਾ,ਮਨਜੀਤ ਸਿੰਘ ਬਿੱਲਾ,ਮਨਜੀਤ ਸਿੰਘ ਟਰਾਂਸਪੋਟਰ , ਭੁਪਿੰਦਰ ਸਿੰਘ ਖਾਲਸਾ, ਲਸ਼ਕਰ ਸਿੰਘ ਰਹੀਮਪੁਰ, ਪ੍ਰੋ. ਗੁਰਨਾਮ ਸਿੰਘ, ਗੁਰਦੀਪ ਸਿੰਘ ਰਾਵੀ, ਸਾਹਿਬ ਸਿੰਘ ਢਿੱਲੋ ,ਕੁਲਵਿੰਦਰ ਸਿੰਘ ਚੀਮਾ, ਕੁਲਵੰਤ ਸਿੰਘ ਨਿਹੰਗ ,ਸ. ਦਵਿੰਦਰ ਸਿੰਘ( ਸਰਕਲ ਪ੍ਰਧਾਨ),ਦਰਸ਼ਨ ਸਿੰਘ ਡੀ.ਐਸ.ਪੀ, ਮਨਜੀਤ ਸਿੰਘ ਅਠੌਲਾ, ਕਿਹਰ ਸਿੰਘ ਗਿਲ ,ਸਤਪਾਲ ਸਿੰਘ,ਕਰਨੈਲ ਸਿੰਘ ਜੱਬਲ,ਬਿਕਰਮਜੀਤ ਸਿੰਘ ਔਲਖ,ਤੇਗਾ ਸਿੰਘ ਬੱਲ,ਦਵਿੰਦਰ ਸਿੰਘ ਅਮਰ ਕੋਚ ਵਾਲੇ,ਪਰਮਜੀਤ ਸਿੰਘ ਰਾਏਪੁਰ,ਰਣਜੀਤ ਸਿੰਘ ਕਾਹਲੋਂ ਆਦਿ ਇਲਾਕੇ ਦੀਆਂ ਪ੍ਰਮੁੱਖ ਸ਼ਖਸ਼ੀਅਤਾਂ ਹਾਜ਼ਰ ਸਨ।

Check Also

Donald Trump may cause problems for China before he leaves presidency: Experts

Donald Trump may cause problems for China before he leaves presidency: Experts

WASHINGTON: With US President Donald Trump showing no signs that he will leave office gracefully after …