Home / Punjabi News / ਸਰਕਾਰ ਨੇ ਪਿਆਜ਼ ਦੀ ਬਰਾਮਦ ਤੋਂ ਪਾਬੰਦੀ ਹਟਾਈ

ਸਰਕਾਰ ਨੇ ਪਿਆਜ਼ ਦੀ ਬਰਾਮਦ ਤੋਂ ਪਾਬੰਦੀ ਹਟਾਈ

ਨਵੀਂ ਦਿੱਲੀ, 4 ਮਈ
ਦੇਸ਼ ਵਿੱਚ ਚੱਲ ਰਹੀਆਂ ਲੋਕ ਸਭਾ ਚੋਣਾਂ ਦਰਮਿਆਨ ਸਰਕਾਰ ਨੇ ਅੱਜ ਪਿਆਜ਼ ਦੀ ਬਰਾਮਦ ਤੋਂ ਪਾਬੰਦੀ ਹਟਾ ਦਿੱਤੀ ਹੈ ਪਰ ਨਾਲ ਹੀ ਘੱਟੋ-ਘੱਟ ਬਰਾਮਦ ਮੁੱਲ (ਐੱਮਈਪੀ) 500 ਡਾਲਰ ਪ੍ਰਤੀ ਟਨ ਤੈਅ ਕੀਤਾ ਹੈ। ਇਸ ਫ਼ੈਸਲੇ ਨਾਲ ਮਹਾਰਾਸ਼ਟਰ ਸਣੇ ਪ੍ਰਮੁੱਖ ਉਤਪਾਦਕ ਖੇਤਰਾਂ ਵਿੱਚ ਕਿਸਾਨਾਂ ਦੇ ਇੱਕ ਵੱਡੇ ਵਰਗ ਦੀ ਆਮਦਨ ਵਧਾਉਣ ’ਚ ਮਦਦ ਮਿਲ ਸਕਦੀ ਹੈ। ਸਰਕਾਰ ਨੇ ਐੱਮਈਪੀ 550 ਡਾਲਰ ਪ੍ਰਤੀ ਟਨ (ਲਗਪਗ 46 ਰੁਪਏ ਪ੍ਰਤੀ ਕਿਲੋ) ਤੇ ਨਾਲ ਹੀ 40 ਫ਼ੀਸਦੀ ਬਰਾਮਦ ਕਰ ਲਗਾਇਆ ਹੈ। ਕਰ ਨੂੰ ਧਿਆਨ ਵਿੱਚ ਰੱਖਦਿਆਂ ਬਰਾਮਦ ਖੇਪ ਨੂੰ 770 ਡਾਲਰ ਪ੍ਰਤੀ ਟਨ (ਲਗਪਗ 64 ਰੁਪਏ ਪ੍ਰਤੀ ਕਿਲੋ) ਤੋਂ ਥੱਲੇ ਭੇਜਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਕੇਂਦਰ ਨੇ ਪਿਛਲੇ ਸਾਲ ਅੱਠ ਦਸੰਬਰ ਨੂੰ ਘੱਟ ਉਤਪਾਦਨ ਦੀਆਂ ਚਿੰਤਾਵਾਂ ਦਰਮਿਆਨ ਪ੍ਰਚੂਨ ਕੀਮਤਾਂ ’ਤੇ ਕਾਬੂ ਪਾਉਣ ਲਈ ਪਿਆਜ਼ ਦੀ ਬਰਾਮਦ ’ਤੇ ਪਾਬੰਦੀ ਲਗਾ ਦਿੱਤੀ ਸੀ।  -ਪੀਟੀਆਈ

The post ਸਰਕਾਰ ਨੇ ਪਿਆਜ਼ ਦੀ ਬਰਾਮਦ ਤੋਂ ਪਾਬੰਦੀ ਹਟਾਈ appeared first on Punjabi Tribune.


Source link

Check Also

ਕੈਨੇਡੀਅਨ ਸੰਸਦ ਮੈਂਬਰ ਨੇ ਨਿੱਝਰ ਨੂੰ ਸ਼ਰਧਾਂਜਲੀ ਦੇਣ ਦੀ ਅਲੋਚਨਾ ਕੀਤੀ

ਵੈਨਕੂਵਰ (ਕੈਨੇਡਾ), 25 ਜੂਨ ਕੈਨੇਡੀਅਨ ਸੰਸਦ ਮੈਂਬਰ ਨੇ ਸਿੱਖ ਵੱਖਵਾਦੀ ਅਤੇ ਭਾਰਤ ਵੱਲੋਂ ਅਤਿਵਾਦੀ ਕਰਾਰ …