Home / Punjabi News / ਪੁਣਛ: ਅਤਿਵਾਦੀਆਂ ਵੱਲੋਂ ਦੋ ਫੌਜੀ ਵਾਹਨਾਂ ’ਤੇ ਗੋਲੀਬਾਰੀ, 5 ਜਵਾਨ ਜ਼ਖ਼ਮੀ

ਪੁਣਛ: ਅਤਿਵਾਦੀਆਂ ਵੱਲੋਂ ਦੋ ਫੌਜੀ ਵਾਹਨਾਂ ’ਤੇ ਗੋਲੀਬਾਰੀ, 5 ਜਵਾਨ ਜ਼ਖ਼ਮੀ

ਜੰਮੂ, 4 ਮਈ
ਜੰਮੂ ਕਸ਼ਮੀਰ ਦੇ ਪੁਣਛ ਜ਼ਿਲ੍ਹੇ ਵਿੱਚ ਅਤਿਵਾਦੀਆਂ ਵੱਲੋਂ ਅੱਜ ਦੋ ਫੌਜੀ ਵਾਹਨਾਂ ’ਤੇ ਕੀਤੀ ਗਈ ਗੋਲੀਬਾਰੀ ਵਿੱਚ ਪੰਜ ਜਵਾਨ ਜ਼ਖ਼ਮੀ ਹੋ ਗਏ। ਇਨ੍ਹਾਂ ਵਿੱਚ ਇੱਕ ਭਾਰਤੀ ਹਵਾਈ ਫੌਜ ਦਾ ਵਾਹਨ ਵੀ ਸੀ। ਅਧਿਕਾਰੀਆਂ ਨੇ ਦੱਸਿਆ ਕਿ ਇਹ ਹਮਲਾ ਸ਼ਾਮ ਨੂੰ ਸ਼ਸ਼ੀਧਰ ਨੇੜੇ ਉਸ ਸਮੇਂ ਕੀਤਾ ਗਿਆ, ਜਦੋਂ ਫੌਜੀ ਵਾਹਨ ਜ਼ਿਲ੍ਹੇ ਦੇ ਸੂਰਨਕੋਟ ਇਲਾਕੇ ਵਿੱਚ ਸਨਾਈ ਟੌਪ ਵੱਲ ਜਾ ਰਹੇ ਸਨ। ਇਸ ਹਮਲੇ ਵਿੱਚ ਪੰਜ ਜਵਾਨ ਜ਼ਖ਼ਮੀ ਹੋ ਗਏ। ਇਨ੍ਹਾਂ ਵਿੱਚੋਂ ਦੋ ਦੀ ਹਾਲਤ ਗੰਭੀਰ ਹੈ ਜਿਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਫੌਜ ਅਤੇ ਪੁਲੀਸ ਦੇ ਹੋਰ ਬਲ ਇਸ ਇਲਾਕੇ ਵਿੱਚ ਭੇਜੇ ਗਏ ਹਨ ਅਤੇ ਅਤਿਵਾਦੀਆਂ ਨੂੰ ਫੜਨ ਲਈ ਇਲਾਕੇ ਦੀ ਘੇਰਾਬੰਦੀ ਕਰ ਕੇ ਵੱਡੇ ਪੱਧਰ ’ਤੇ ਤਲਾਸ਼ੀ ਮੁਹਿੰਮ ਚਲਾਇਆ ਜਾ ਰਿਹਾ ਹੈ। -ਪੀਟੀਆਈ

The post ਪੁਣਛ: ਅਤਿਵਾਦੀਆਂ ਵੱਲੋਂ ਦੋ ਫੌਜੀ ਵਾਹਨਾਂ ’ਤੇ ਗੋਲੀਬਾਰੀ, 5 ਜਵਾਨ ਜ਼ਖ਼ਮੀ appeared first on Punjabi Tribune.


Source link

Check Also

ਪੰਜਾਬ ਕਲੱਬ ਡਾਂਸਰ ਦਾ ਕਤਲ, ਜਾਣੋ ਕਿਵੇਂ ਫਸਿਆ ਮਕੈਨਿਕ? ਘਰ ਵਾਪਸੀ ਸਮੇਂ ਦੋਵਾਂ ਨੇ ਸੰਬੰਧ ਬਣਾਏ; ਫਿਰ…

Punjab Club Dancer Murder: ਪੰਚਕੂਲਾ ਦੇ ਸੈਕਟਰ-20 ਵਿੱਚ ਹੋਈ ਪੰਜਾਬ ਦੀ ਕਲੱਬ ਡਾਂਸਰ ਦਾ ਕਤਲ …