Home / Punjabi News / ਸਰਕਾਰੀ ਨੌਕਰੀਆਂ ਵਿਚ ਲੇਟਰਲ ਐਂਟਰੀ ਨਿਯੁਕਤੀਆਂ 1960 ਤੋਂ ਕੀਤੀਆਂ ਹੋ ਰਹੀਆਂ ਹਨ: ਜਿਤੇਂਦਰ ਸਿੰਘ

ਸਰਕਾਰੀ ਨੌਕਰੀਆਂ ਵਿਚ ਲੇਟਰਲ ਐਂਟਰੀ ਨਿਯੁਕਤੀਆਂ 1960 ਤੋਂ ਕੀਤੀਆਂ ਹੋ ਰਹੀਆਂ ਹਨ: ਜਿਤੇਂਦਰ ਸਿੰਘ

ਸਰਕਾਰੀ ਨੌਕਰੀਆਂ ਵਿਚ ਲੇਟਰਲ ਐਂਟਰੀ ਨਿਯੁਕਤੀਆਂ 1960 ਤੋਂ ਕੀਤੀਆਂ ਹੋ ਰਹੀਆਂ ਹਨ: ਜਿਤੇਂਦਰ ਸਿੰਘ

ਨਵੀਂ ਦਿੱਲੀ, 15 ਅਕਤੂਬਰ

ਕੇਂਦਰੀ ਮੰਤਰੀ ਜਿਤੇਂਦਰ ਸਿੰਘ ਨੇ ਅੱਜ ਕਿਹਾ ਕਿ ਸਰਕਾਰੀ ਨੌਕਰੀਆਂ ਵਿਚ ਲੇਟਰਲ ਐਂਟਰੀਜ਼ 1960 ਦੇ ਦਹਾਕੇ ਤੋਂ ਹੁੰਦੀਆਂ ਆ ਰਹੀਆਂ ਹਨ ਅਤੇ ਇਸ ਦਾ ਮਕਸਦ ਨਵੀਆਂ ਪ੍ਰਤਿਭਾਵਾਂ ਨੂੰ ਸਾਹਮਣੇ ਲਿਆਉਣਾ ਅਤੇ ਮਨੁੱਖੀ ਸਰੋਤ ਦੀ ਉਪਲਬਧਤਾ ਨੂੰ ਵਧਾਉਣਾ ਹੈ। ਲੇਟਰਲ ਐਂਟਰੀ ਨਿੱਜੀ ਖੇਤਰ ਦੇ ਮਾਹਿਰਾਂ ਦੀ ਸਰਕਾਰ ਵਿਚ ਨਿਯੁਕਤੀ ਨੂੰ ਕਿਹਾ ਜਾਂਦਾ ਹੈ। ਪਰਸੋਨਲ ਮੰਤਰਾਲੇ ਦੇ ਕੇਂਦਰੀ ਰਾਜ ਮੰਤਰੀ ਜਿਤੇਂਦਰ ਸਿੰਘ ਨੇ ਕਿਹਾ ਕਿ ਪਰਸੋਨਲ ਤੇ ਟਰੇਨਿੰਗ ਵਿਭਾਗ ਵੱਲੋਂ ਲੇਟਰਲ ਐਂਟਰੀ ਭਰਤੀਆਂ ਸੰਘ ਲੋਕ ਸੇਵਾ ਕਮਿਸ਼ਨ ਦੁਆਰਾ ਉਚਿਤ ਚੋਣ ਪ੍ਰਕਿਰਿਆ ਰਾਹੀਂ ਕੀਤੀਆਂ ਜਾ ਰਹੀਆਂ ਹਨ। ਭਾਰਤ ਸਰਕਾਰ ਵਿਚ ਜੁਆਇੰਟ ਸਕੱਤਰਾਂ ਅਤੇ ਡਾਇਰੈਕਟਰਾਂ ਦੇ ਅਹੁਦਿਆਂ ‘ਤੇ 31 ਉਮੀਦਵਾਰਾਂ ਦੀ ਲੇਟਰਲ ਭਰਤੀ ਦੀ ਹਾਲੀਆ ਸਿਫ਼ਾਰਿਸ਼ ‘ਤੇ ਟਿੱਪਣੀ ਕਰਦੇ ਹੋਏ ਉਨ੍ਹਾਂ ਕਿਹਾ ਕਿ 1960 ਦੇ ਦਹਾਕੇ ਤੋਂ ਲੇਟਰਲ ਭਰਤੀਆਂ ਹੋ ਰਹੀਆਂ ਹਨ। -ਪੀਟੀਆਈ


Source link

Check Also

ਜੰਡਿਆਲਾ ਗੁਰੂ: ਤੇਜ਼ਧਾਰ ਹਥਿਆਰਾਂ ਨਾਲ ਕਤਲ

ਸਿਮਰਤਪਾਲ ਸਿੰਘ ਬੇਦੀ ਜੰਡਿਆਲਾ ਗੁਰੂ, 18 ਅਪਰੈਲ ਇਥੋਂ ਨਜ਼ਦੀਕੀ ਪਿੰਡ ਧੀਰੇਕੋਟ ਵਿਖੇ ਇੱਕ ਵਿਅਕਤੀ ਦਾ …