Home / Punjabi News / ਬਰਤਾਨਵੀ ਸੰਸਦ ਮੈਂਬਰ ਦੀ ਚਾਕੂ ਨਾਲ ਹੋਏ ਹਮਲੇ ਕਾਰਨ ਮੌਤ

ਬਰਤਾਨਵੀ ਸੰਸਦ ਮੈਂਬਰ ਦੀ ਚਾਕੂ ਨਾਲ ਹੋਏ ਹਮਲੇ ਕਾਰਨ ਮੌਤ

ਬਰਤਾਨਵੀ ਸੰਸਦ ਮੈਂਬਰ ਦੀ ਚਾਕੂ ਨਾਲ ਹੋਏ ਹਮਲੇ ਕਾਰਨ ਮੌਤ

ਲੰਡਨ, 15 ਅਕਤੂਬਰ

ਬਰਤਾਨੀਆ ਵਿਚ ਕੰਜ਼ਰਵੇਟਿਵ ਪਾਰਟੀ ਦੇ ਸੰਸਦ ਮੈਂਬਰ ਡੇਵਿਡ ਐਮੈਸ ‘ਤੇ ਅੱਜ ਦੁਪਹਿਰ ਵੇਲੇ ਹੋਏ ਹਮਲੇ ਤੋਂ ਬਾਅਦ ਉਨ੍ਹਾਂ ਦੀ ਮੌਤ ਹੋ ਗਈ। ਸੰਸਦ ਮੈਂਬਰ ‘ਤੇ ਉਸ ਵੇਲੇ ਚਾਕੂ ਨਾਲ ਹਮਲਾ ਕੀਤਾ ਗਿਆ ਜਦੋਂ ਉਹ ਪੂਰਬੀ ਇੰਗਲੈਂਡ ਦੇ ਇਕ ਗਿਰਜਾਘਰ ਵਿਚ ਆਪਣੇ ਸਹਿਯੋਗੀਆਂ ਨਾਲ ਮੀਟਿੰਗ ਕਰ ਰਹੇ ਸਨ। ਪੁਲੀਸ ਨੇ 25 ਸਾਲਾ ਹਮਲਾਵਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਨੇ ਕਿਹਾ ਕਿ ਅਧਿਕਾਰੀਆਂ ਨੂੰ ਲੀ-ਔਨ-ਸੀ ਵਿਚ ਸ਼ੁੱਕਰਵਾਰ ਦੁਪਹਿਰ ਨੂੰ ਚਾਕੂ ਨਾਲ ਹਮਲਾ ਹੋਣ ਸਬੰਧੀ ਸੂਚਨਾ ਮਿਲੀ ਸੀ। ਉਨ੍ਹਾਂ ਕਿਹਾ ਕਿ ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਕੇ ਉਸ ਕੋਲੋਂ ਚਾਕੂ ਬਰਾਮਦ ਕਰ ਲਿਆ ਗਿਆ ਹੈ। -ਏਪੀ


Source link

Check Also

ਭਾਰਤ ਨੇ 37 ਕਰੋੜ ਡਾਲਰ ਦੇ ਸੌਦੇ ਤਹਿਤ ਫਿਲਪੀਨਜ਼ ਨੂੰ ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲਾਂ ਵੇਚੀਆਂ

ਮਨੀਲਾ, 19 ਅਪਰੈਲ ਭਾਰਤ ਨੇ 2022 ਵਿੱਚ ਦਸਤਖਤ ਕੀਤੇ 37.5 ਕਰੋੜ ਡਾਲਰ ਦੇ ਸੌਦੇ ਤਹਿਤ …