Home / Community-Events / ਸਮਰ ਕੈਂਪ ਦੀ ਸਮਾਪਤੀ ਤੇ ਬੱਚਿਆਂ ਨੇ ਖੂਬ ਰੰਗ ਬੰਨਿਆ

ਸਮਰ ਕੈਂਪ ਦੀ ਸਮਾਪਤੀ ਤੇ ਬੱਚਿਆਂ ਨੇ ਖੂਬ ਰੰਗ ਬੰਨਿਆ

ਸਮਰ ਕੈਂਪ ਦੀ ਸਮਾਪਤੀ ਤੇ ਬੱਚਿਆਂ ਨੇ ਖੂਬ ਰੰਗ ਬੰਨਿਆ

ਐਡਮਿੰਟਨ(ਰਘਵੀਰ ਬਲਾਸਪੁਰੀ) ਐਡਮਿੰਟਨ ਦੀ ਸੰਸਥਾ ਗਰੀਨ ਸਕਾਲਰਜ ਦੇ ਵੱਲੋ ਗਰਮੀਆ ਦੀਆ ਛੁੱਟੀਆਂ ਦੁਰਾਨ ਸਮਰ ਕੈਂਪ ਟੀ.ਡੀ.ਬੇਕਰ ਸਕੂਲ ਤੇ ਕੇਟ ਚੈਗਿਵਨ ਸਕੂਲ ਵਿਚ ਲਾਇਆ ਗਿਆ ਜਿਸ ਵਿਚ ਤਕਰੀਬਨ ਸਾਢੇ ਛੇ ਸੌ ਤੋ ਵੱਧ ਬੱਚਿਆਂ ਨੇ ਭਾਗ ਲਿਆ।ਇਸ ਕੈਪ ਵਿਚ ਗਿੱਧੇ ਭੰਗੜੇ ਤੋ ਇਲਾਵਾ ਪੰਜਾਬੀ,ਮੈਥ,ਆਰਟ,ਗੁਜਰਾਤੀ,ਹਿੰਦੀ ਤੋ ਇਲਾਵਾ ਬੱਚਿਆਂ ਨੂੰ ਨਾਟਕ ਨਾਲ ਵੀ ਜੋੜਿਆ ਗਿਆ।ਜਿਸ ਦਾ ਪ੍ਰਦਰਸਨ ਬੀਤੇ ਦਿਨੀ ਸਬ ਥੀਏਟਰ ਦੇ ਵਿਚ ਕੀਤਾ ਗਿਆ ਸੀ।ਕਿੰਡਰ ਗਰਡਨ ਤੋ ਲੈ ਕੇ 7,8,9 ਗ੍ਰੇਡ ਦੇ ਬੱਚੇ ਆਪਣੀ ਕਲਾ ਦੇ ਜੌਹਰ ਦਿਖਾ ਰਹੇ ਸਨ।ਇਸ ਪ੍ਰੋਗਰਾਮ ਦੀ ਖਾਸੀਅਤ ਇਹ ਸੀ ਕਿ ਜਿਥੇ ਬੱਚੇ ਆਪ ਸਟੇਜ ਦੇ ਗਿੱਧੇ ਭੰਗੜੇ ਪਾ ਰਹੇ ਸਨ ਉਥਟ ਆਪ ਹੀ ਸਟੇਜ ਤੇ ਆਉਣ ਵਾਲੀਆ ਆਈਟਮਾਂ ਦੀ ਜਾਣਕਾਰੀ ਪੰਜਾਬੀ ਵਿਚ ਗੀਤ ਕਵਿਤਾਵਾਂ ਲੋਕ ਬੋਲੀਆਂ ਦੇ ਮੁੱਖੜੇ ਬੋਲ ਕੇ ਦੇ ਰਹੇ ਸਨ।ਇਸ 5 ਘੰਟੇ ਚੱਲੇ ਪ੍ਰੋਗਰਾਮ ਵਿਚ ਦੋ ਨਾਟਕ “ਕੋਰੇ ਕਾਗਜ,ਅਤੇ”ਸੋ ਕਿਓ ਮੰਦਾ ਆਖੀੲੈ’ ਜਗਜੀਤ ਸਿੰਘ ਸੈਣੀ ਦੁਆਰਾ ਲਿਖੇ ਤੇ ਰਾਹੁਲ ਜੋਸੀ ਦੁਆਰਾ ਨਿਰਦੇਸਕ ਕੀਤੇ ਪੇਸ ਕੀਤੇ ਗਏ।ਇਹ ਨਾਟਕ ਸੁਖਜੀਤ ਕੌਰ ਪਾਬਲਾ ਤੇ ਰਘਬੀਰ ਬਲਾਸਪੁਰੀ ਵੱਲੋ ਤਿਆਰ ਕਰਵਾਏ ਗਏ ਸਨ।ਨਾਟਕ ‘ਕੋਰੇ ਕਾਗਜ’ ਮਾਪਿਆਂ ਤੇ ਬੱਚਿਆ ਵਿਚ ਟਇਮ ਨਾ ਦੇ ਸਕਣ ਕਾਰਨ ਬੱਚਿਆ ਦਾ ਨਸਿਆਂ ਵਿਚ ਚਲੇ ਜਾਣਾ ਸਾਮਿਲ ਸੀ ਤੇ ਦੂਸਰੇ ਨਾਟਕ ‘ਸੋ ਕਿਓ ਮੰਦਾ ਆਖੀੲੈ’ ਭਰੂ ਹੱਤਿਆਂ ਤੇ ਅਧਾਰਿਤ ਸੀ ਇਹਨਾ ਨਾਟਕਾਂ ਵਿਚ ਗੁਰਸੇਵਕ ਸਿੰਘ ਬਾਸੀ,ਤੇ ਤਾਰਨ ਪਾਬਲਾ ਨੂੰ ਬੈਸਟ ਐਕਟਰ ਚੁਣਿਆ ਗਿਆ ਤੇ ਸਨਮਾਨ ਚਿੰਨ ਐਮ.ਐਲ.ਏ. ਰੌਡ ਲੁਇਲਾ,ਅਲਬਰਟਾ ਦੀ ਲੇਬਰ ਮਨਿਸਟਰ ਕ੍ਰਿਸਟੀਨਾ ਗਰੇ,ਵਰਿੰਦਰ ਭੁੱਲਰ,ਰਾਹੁਲ ਜੋਸੀ,ਸਾਰੇ ਜੱਜਾ ਵੱਲੋ ਦਿਤੇ ਗਏ। ਮੁੱਖ ਮਹਿਮਾਨ ਮਹਿੰਦਰ ਸਿੰਘ ਭੁੱਲਰ ਨੇ ਕੈਂਪ ਵਿਚੋ ਵਧੀਆ ਸਰਵਿਸ ਕਰਨ ਵਾਲੇ ਬੱਚਿਆਂ ਭੱਵਜੀਤ ਕੌਰ ਧਾਲੀਵਾਲ ਦਾ ਵਿਸੇਸ ਸਨਮਾਨ ਕੀਤਾ।ਜੱਜਾਂ ਦੀ ਭੂਮਿਕਾਂ ਪ੍ਰਿਸੀਪਲ ਸੁਰਜੀਤ ਕੌਰ ਧਾਲੀਵਾਲ,ਇੰਦਰਪਾਲ ਸਿੰਘ ਸੰਘੇੜਾ,ਮਸਹੂਰ ਕਵੀ ਪਵਿੱਤਰ ਸਿੰਘ ਧਾਲੀਵਾਲ,ਸੁਖਵਿੰਦਰ ਕੌਰ ਮੱਲੀ ਨੇ ਬਾਖੂਬੀ ਨਿਭਾਈ। ਨਾਟਕਾਂ ਦੇ ਡਾਇਰੈਕਟਰ ਰਾਹੁਲ ਜੋਸੀ ਦਾ ਵਿਸੇਸ ਸਨਮਾਨ ਕੀਤਾ। ਸਟੇਜ ਦੀ ਕਾਰਵਾਈ ਕੁਲਦੀਪ ਕੌਰ ਸਰਾਭਾ,ਜਗਦੀਪ ਬਾਸੀ ਚਲਾ ਰਹੇ ਸਨ।ਆਏ ਹੋਏ ਦਰਸਕਾਂ ਮਹਿਮਾਨਾ ਦਾ ਧੰਨਵਾਦ ਕਲੱਬ ਦੇ ਪ੍ਰਧਾਨ ਵਰਿੰਦਰ ਭੁੱਲਰ ਨੇ ਕਰਦਿਆ ਕਿਹਾ ਕਿ ਅਸੀ ਆਉਣ ਵਾਲੇ ਸਮੇ ਵਿਚ ਆਪਣੇ ਭਾਈਚਾਰੇ,ਬੱਚਿਆਂ,ਮਾਪਿਆਂ,ਸਪਾਸਰਾਂ ਤੋ ਸਹਿਯੋਗ ਦੀ ਆਸ ਕਰਦੇ ਹਾ।ਅਖੀਰ ਵਿਚ ਭਾਗ ਲੈਣ ਵਾਲੇ ਸਾਰੇ ਬੱਚਿਆਂ,ਸਮਰ ਕੈਪ ਤੇ ਪ੍ਰੋਗਰਾਮ ਨੂੰ ਸਫਲ ਕਰਨ ਵਾਲੇ ਵਲੰਟੀਅਰਾਂ ਨੂੰ ਸਰਟੀਫਿਕੇਟ ਦੇ ਕੇ ਸਨਮਾਨ ਕੀਤਾ ਗਿਆ। ਸਫਲ ਪ੍ਰੋਗਰਾਮ ਦੀਆ ਸਾਰੇ ਪ੍ਰਬੰਧਕਾਂ ਨੂੰ ਬਹੁਤ ਮੁਬਾਰਕਾਂ।

Check Also

Himachal Mitra Mandal organized “Dhaam”

Himachal Mitra Mandal organized “Dhaam”

Himachal Mitra Mandal organized “Dhaam” Edmonton (ATB): The Himachal Mitra Mandal Association Edmonton, Alberta, organized …