ਬੈਂਗਲੁਰੂ— ਸ਼੍ਰੀਲੰਕਾ ‘ਚ 8 ਬੰਬ ਧਮਾਕਿਆਂ ‘ਚ ਹੁਣ ਤੱਕ 290 ਲੋਕਾਂ ਦੀ ਮੌਤ ਹੋ ਗਈ ਹੈ ਅਤੇ 500 ਤੋਂ ਵਧ ਲੋਕ ਜ਼ਖਮੀ ਹੋਏ ਹਨ। ਮਰਨ ਵਾਲਿਆਂ ‘ਚ 6 ਭਾਰਤੀ ਨਾਗਰਿਕ ਹਨ। ਫਿਲਹਾਲ ਕਿਸੇ ਅੱਤਵਾਦੀ ਸੰਗਠਨ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਹਾਲਾਂਕਿ ਸ਼ੱਕ ਦੇ ਆਧਾਰ ‘ਤੇ 24 ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਨੇ ਦੱਸਿਆ ਕਿ ਇਨ੍ਹਾਂ 24 ਲੋਕਾਂ ਨੂੰ ਕੋਲੰਬੋ ਅਤੇ ਉਸ ਦੇ ਨੇੜੇ-ਤੇੜੇ ਦੀਆਂ ਥਾਂਵਾਂ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ ਧਮਾਕਿਆਂ ‘ਚ ਕਰਨਾਟਕ ਦੀ ਸੱਤਾਧਾਰੀ ਪਾਰਟੀ ਜੇ.ਡੀ.ਐੱਸ. (ਜਨਤਾ ਦਲ ਸੈਕਿਊਲਰ) ਦੇ 4 ਨੇਤਾਵਾਂ ਦੀ ਮੌਤ ਹੋ ਗਈ ਹੈ ਅਤੇ 3 ਲਾਪਤਾ ਹਨ। ਇਹ ਨੇਤਾ ਛੁੱਟੀਆਂ ਮਨਾਉਣ ਲਈ ਉੱਥੇ ਗਏ ਸਨ ਅਤੇ ਕੋਲੰਬੋ ਦੇ ਸ਼ਾਂਗਰੀ-ਲਾ-ਹੋਟਲ ‘ਚ ਰੁਕੇ ਹੋਏ ਸਨ। ਹੁਣ ਤੱਕ ਇਨ੍ਹਾਂ ਨਾਲ ਕੋਈ ਸੰਪਰਕ ਨਹੀਂ ਹੋ ਸਕਿਆ ਹੈ। ਇਨ੍ਹਾਂ ਨੇਤਾਵਾਂ ਦੇ ਲਾਪਤਾ ਹੋਣ ਦੀ ਖਬਰ ਸੁਣ ਕੇ ਮੁੱਖ ਮੰਤਰੀ ਐੱਚ.ਡੀ. ਕੁਮਾਰਸਵਾਮੀ ਨੇ ਕਿਹਾ ਕਿ ਉਹ ਕੋਲੰਬੋ ‘ਚ ਭਾਰਤੀ ਹਾਈ ਕਮਿਸ਼ਨਰ ਦੇ ਸੰਪਰਕ ‘ਚ ਹਨ ਅਤੇ 4 ਪਾਰਟੀ ਵਰਕਰਾਂ ਦੇ ਮਾਰੇ ਜਾਣ ਦੀ ਪੁਸ਼ਟੀ ਹੋਈ ਹੈ।
ਕੁਮਾਰਸਵਾਮੀ ਨੇ ਕਿਹਾ,”ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਅਜੇ ਪੁਸ਼ਟੀ ਕੀਤੀ ਹੈ ਕਿ ਕੋਲੰਬੋ ‘ਚ ਹੋਏ ਧਮਾਕੇ ‘ਚ ਕਰਨਾਟਕ ਦੇ 4 ਲੋਕਾਂ ਕੇ.ਜੇ. ਹਨੂੰਮੰਥਰਯੱਪਾ ਅਤੇ ਐੱਮ. ਰੰਗੱਪਾ ਲਕਸ਼ਮਣ ਗੌੜਾ ਰਮੇਸ਼, ਕੇ.ਐੱਮ. ਲਕਸ਼ਮੀਨਾਰਾਇਣ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਮੈਂ ਜੇ.ਡੀ.ਐੱਸ. ਨੇਤਾਵਾਂ ਦੀ ਮੌਤ ਨਾਲ ਸਦਮੇ ‘ਚ ਹਨ, ਜਿਨ੍ਹਾਂ ਨੂੰ ਮੈਂ ਨਿੱਜੀ ਤੌਰ ‘ਤੇ ਜਾਣਦਾ ਸੀ। ਦੁਖ ਦੀ ਇਸ ਘੜੀ ‘ਚ ਅਸੀਂ ਉਨ੍ਹਾਂ ਦੇ ਪਰਿਵਾਰ ਨਾਲ ਖੜ੍ਹੇ ਹਾਂ। ਅੱਤਵਾਦੀ ਹਮਲੇ ਤੋਂ ਬਾਅਦ 7 ਲਾਪਤਾ ਲੋਕਾਂ ‘ਚੋਂ 4 ਨੂੰ ਮ੍ਰਿਤ ਐਲਾਨ ਕਰ ਦਿੱਤਾ ਗਿਆ ਹੈ।” ਉਨ੍ਹਾਂ ਨੇ ਦੱਸਿਆ ਕਿ ਤਿੰਨ ਹੋਰ ਵਰਕਰ ਬੰਬ ਧਮਾਕਿਆਂ ਦੇ ਬਾਅਦ ਤੋਂ ਲਾਪਤਾ ਹਨ ਅਤੇ ਇਨ੍ਹਾਂ ‘ਚ ਐੱਚ. ਸ਼ਿਵੁਕੁਮਾਰ, ਏ. ਮਾਰੇਗੌੜਾ ਅਤੇ ਐੱਚ. ਪੁੱਤਾਰਾਜੂ ਸ਼ਾਮਲ ਹਨ।
ਜ਼ਿਕਰਯੋਗ ਹੈ ਕਿ ਐਤਵਾਰ ਨੂੰ ਈਸਟਰ ਮੌਕੇ ਸ਼੍ਰੀਲੰਕਾ ‘ਚ 8 ਲੜੀਵਾਰ ਧਮਾਕਿਆਂ’ਚ 290 ਲੋਕਾਂ ਦੀ ਮੌਤ ਹੋ ਗਈ ਅਤੇ 500 ਤੋਂ ਵਧ ਜ਼ਖਮੀ ਹੋਏ ਹਨ। ਇਨ੍ਹਾਂ ਧਮਾਕਿਆਂ ਨੂੰ ਪਿਛਲੇ ਇਕ ਦਹਾਕੇ ਦਾ ਸਭ ਤੋਂ ਖਤਰਨਾਕ ਹਮਲਾ ਮੰਨਿਆ ਜਾ ਰਿਹਾ ਹੈ।
Check Also
ਕਾਂਗਰਸ ‘ਚ ਸ਼ਾਮਲ ਹੋਣ ਬਾਰੇ ਚਰਚਾ ਹੋਈ ਤੇਜ਼…
Punjab News: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਨੀਵਾਰ ਨੂੰ ਦਿੱਲੀ ਵਿੱਚ …
Asian Tribune Your Multilingual Newspaper covering World and local news News