Home / Punjabi News / ਰਾਹੁਲ ਦੀ ਅਮੇਠੀ ਤੋਂ ਨਾਮਜ਼ਦਗੀ ਨਹੀਂ ਹੋਵੇਗੀ ਰੱਦ, ਚੋਣ ਅਧਿਕਾਰੀ ਨੇ ਦੱਸੀ ਜਾਇਜ਼

ਰਾਹੁਲ ਦੀ ਅਮੇਠੀ ਤੋਂ ਨਾਮਜ਼ਦਗੀ ਨਹੀਂ ਹੋਵੇਗੀ ਰੱਦ, ਚੋਣ ਅਧਿਕਾਰੀ ਨੇ ਦੱਸੀ ਜਾਇਜ਼

ਰਾਹੁਲ ਦੀ ਅਮੇਠੀ ਤੋਂ ਨਾਮਜ਼ਦਗੀ ਨਹੀਂ ਹੋਵੇਗੀ ਰੱਦ, ਚੋਣ ਅਧਿਕਾਰੀ ਨੇ ਦੱਸੀ ਜਾਇਜ਼

ਅਮੇਠੀ — ਅਮੇਠੀ ਲੋਕ ਸਭਾ ਚੋਣ ਖੇਤਰ ਤੋਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਨਾਮਜ਼ਦਗੀ ਵੈਧ (ਜਾਇਜ਼) ਹੋਣ ਤੋਂ ਬਾਅਦ ਉਸ ਨੂੰ ਰੱਦ ਕਰਨ ਦੀ ਮੰਗ ਵਾਲੀ ਅਰਜ਼ੀ ਸੋਮਵਾਰ ਨੂੰ ਖਾਰਜ ਕਰ ਦਿੱਤੀ ਗਈ। ਰਾਹੁਲ ਦੇ ਨਾਮਜ਼ਦਗੀ ਪੱਤਰ ਨੂੰ ਜ਼ਿਲਾ ਚੋਣ ਅਧਿਕਾਰੀ ਰਾਮ ਮਨੋਹਰ ਮਿਸ਼ਰਾ ਨੇ ਵੈਧ ਪਾਇਆ। ਜ਼ਿਕਰਯੋਗ ਹੈ ਕਿ ਰਾਹੁਲ ਗਾਂਧੀ ਦੀ ਨਾਗਰਿਕਤਾ ‘ਤੇ ਸਵਾਲ ਚੁੱਕਦੇ ਹੋਏ ਨਾਮਜ਼ਦਗੀ ਪੱਤਰ ਖਾਰਜ ਕਰਨ ਦੀ ਅਪੀਲ ਕੀਤੀ ਗਈ ਸੀ। ਮਿਸ਼ਰਾ ਨੇ ਗਾਂਧੀ ਦੇ ਵਕੀਲ ਕੇ.ਸੀ. ਕੌਸ਼ਲ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਉਨ੍ਹਾਂ ਵਲੋਂ ਪੇਸ਼ ਦਸਤਾਵੇਜ਼ਾਂ ਨੂੰ ਸਹੀ ਦੱਸਿਆ।
ਅਮੇਠੀ ਤੋਂ ਆਜ਼ਾਦ ਚੋਣ ਲੜ ਰਹੇ ਧਰੁਵ ਲਾਲ ਦੇ ਵਕੀਲ ਰਵੀ ਪ੍ਰਕਾਸ਼ ਨੇ ਚੋਣ ਅਧਿਕਾਰੀ ਦੇ ਸਾਹਮਣੇ ਰਾਹੁਲ ਦੀ ਨਾਗਰਿਕਤਾ ਨੂੰ ਲੈ ਕੇ ਸਵਾਲ ਚੁੱਕਿਆ ਸੀ। ਉਨ੍ਹਾਂ ਨੇ ਚੋਣ ਅਧਿਕਾਰੀ ਨੂੰ ਸ਼ਿਕਾਇਤ ਕੀਤੀ ਸੀ ਕਿ ਰਾਹੁਲ ਨੇ ਬ੍ਰਿਟਿਸ਼ ਨਾਗਰਿਕਤਾ ਲਈ ਸੀ, ਇਸ ਲਈ ਉਨ੍ਹਾਂ ਦੀ ਨਾਮਜ਼ਦਗੀ ਰੱਦ ਕੀਤੀ ਜਾਵੇ। ਰਵੀ ਪ੍ਰਕਾਸ਼ ਨੇ ਬ੍ਰਿਟੇਨ ‘ਚ ਰਜਿਸਟਰਡ ਇਕ ਕੰਪਨੀ ਦੇ ਕਾਗਜ਼ਾਤ ਦੇ ਆਧਾਰ ‘ਤੇ ਇਹ ਦਾਅਵਾ ਕੀਤਾ ਸੀ। ਰਾਹੁਲ ਦੇ ਵਕੀਲ ਨੇ ਸ਼ਿਕਾਇਤ’ਚ ਜ਼ਾਹਰ ਇਤਰਾਜ਼ ‘ਤੇ ਜਵਾਬ ਲਈ ਸਮਾਂ ਮੰਗਿਆ ਸੀ। ਚੋਣ ਅਧਿਕਾਰੀ ਨੇ 22 ਅਪ੍ਰੈਲ ਸੋਮਵਾਰ ਦੀ ਸਵੇਰ 10.30 ਵਜੇ ਦਾ ਸਮਾਂ ਤੈਅ ਕੀਤਾ ਸੀ। ਕਾਂਗਰਸ ਦੇ ਜ਼ਿਲਾ ਪ੍ਰਧਾਨ ਯੋਗੇਂਦਰ ਮਿਸ਼ਰਾ ਨੇ ਸ਼ਨੀਵਾਰ ਨੂੰ ਕਿਹਾ ਸੀ,”ਜੋ ਵੀ ਇਤਰਾਜ਼ ਦਾਖਲ ਕੀਤੇ ਗਏ ਹਨ, ਉਨ੍ਹਾਂ ਦਾ ਤੈਅ ਤਾਰੀਕ ‘ਤੇ ਕਾਨੂੰਨੀ ਰੂਪ ਨਾਲ ਜਵਾਬ ਦਿੱਤਾ ਜਾਵੇਗਾ।”

Check Also

ਲਹਿਰਾਗਾਗਾ: ਰੇਲ ਗੱਡੀ ਹੇਠ ਆਉਣ ਕਾਰਨ ਨੌਜਵਾਨ ਦੀ ਮੌਤ

ਰਮੇਸ਼ ਭਾਰਦਵਾਜ ਲਹਿਰਾਗਾਗਾ, 28 ਮਾਰਚ ਦੇਰ ਰਾਤ ਨੌਜਵਾਨ ਦੀ ਸਵਾਰੀ ਗੱਡੀ ਹੇਠ ਆਉਣ ਕਰਕੇ ਮੌਤ …