Home / Punjabi News / ਸ਼ੀ ਤੇ ਬਾਇਡਨ ਵਿਚਾਲੇ ਪਹਿਲੀ ਸਿਖਰ ਵਾਰਤਾ

ਸ਼ੀ ਤੇ ਬਾਇਡਨ ਵਿਚਾਲੇ ਪਹਿਲੀ ਸਿਖਰ ਵਾਰਤਾ

ਸ਼ੀ ਤੇ ਬਾਇਡਨ ਵਿਚਾਲੇ ਪਹਿਲੀ ਸਿਖਰ ਵਾਰਤਾ

ਪੇਈਚਿੰਗ/ਵਾਸ਼ਿੰਗਟਨ, 16 ਨਵੰਬਰ

ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਤੇ ਉਨ੍ਹਾਂ ਦੇ ਅਮਰੀਕੀ ਹਮਰੁਤਬਾ ਜੋਅ ਬਾਇਡਨ ਨੇ ਆਨਲਾਈਨ ਮੀਟਿੰਗ ਕਰਕੇ ਮਨੁੱਖੀ ਅਧਿਕਾਰ, ਵਪਾਰ, ਤਾਇਵਾਨ ਤੇ ਹਿੰਦ ਪ੍ਰਸ਼ਾਂਤ ਵਰਗੇ ਮੁੱਦਿਆਂ ‘ਤੇ ਦੋਵਾਂ ਮੁਲਕਾਂ ਵਿਚਾਲੇ ਵੱਧ ਰਹੇ ਤਣਾਅ ਬਾਰੇ ਗੱਲਬਾਤ ਕੀਤੀ। ਬਾਇਡਨ ਦੇ ਅਮਰੀਕੀ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਮਗਰੋਂ ਦੋਵਾਂ ਆਗੂਆਂ ਵਿਚਾਲੇ ਇਹ ਪਹਿਲੀ ਸਿਖਰ ਵਾਰਤਾ ਹੈ। ਇਸ ਤੋਂ ਪਹਿਲਾਂ ਦੋਵਾਂ ਨੇ ਦੋ ਵਾਰ ਫੋਨ ‘ਤੇ ਗੱਲਬਾਤ ਕੀਤੀ ਹੈ। ਇਹ ਵਾਰਤਾ ਦੋ ਗੇੜਾਂ ‘ਚ ਹੋਈ ਤੇ ਤਿੰਨ ਘੰਟੇ ਤੋਂ ਵੱਧ ਸਮਾਂ ਚੱਲੀ।


Source link

Check Also

ਲਹਿਰਾਗਾਗਾ: ਰੇਲ ਗੱਡੀ ਹੇਠ ਆਉਣ ਕਾਰਨ ਨੌਜਵਾਨ ਦੀ ਮੌਤ

ਰਮੇਸ਼ ਭਾਰਦਵਾਜ ਲਹਿਰਾਗਾਗਾ, 28 ਮਾਰਚ ਦੇਰ ਰਾਤ ਨੌਜਵਾਨ ਦੀ ਸਵਾਰੀ ਗੱਡੀ ਹੇਠ ਆਉਣ ਕਰਕੇ ਮੌਤ …