Home / Punjabi News / ਵਿਸ਼ਵ ਕੱਪ ਫੁੱਟਬਾਲ ਲਈ ਕਤਰ ਨੂੰ ਤਿਆਰ ਕਰਨ ਦੌਰਾਨ 500 ਦੇ ਕਰੀਬ ਪਰਵਾਸੀ ਮਜ਼ਦੂਰਾਂ ਦੀ ਜਾਨ ਗਈ

ਵਿਸ਼ਵ ਕੱਪ ਫੁੱਟਬਾਲ ਲਈ ਕਤਰ ਨੂੰ ਤਿਆਰ ਕਰਨ ਦੌਰਾਨ 500 ਦੇ ਕਰੀਬ ਪਰਵਾਸੀ ਮਜ਼ਦੂਰਾਂ ਦੀ ਜਾਨ ਗਈ

ਦੋਹਾ, 29 ਨਵੰਬਰ

ਵਿਸ਼ਵ ਕੱਪ ਫੁੱਟਬਾਲ ਕਰਾਉਣ ਵਿੱਚ ਸ਼ਾਮਲ ਕਤਰ ਦੇ ਸਿਖ਼ਰਲੇ ਅਧਿਕਾਰੀ ਨੇ ਪਹਿਲੀ ਵਾਰ ਟੂਰਨਾਮੈਂਟ ਨਾਲ ਸਬੰਧਤ ਤਿਆਰੀਆਂ ਦੌਰਾਨ ਮਜ਼ਦੂਰਾਂ ਦੀ ਮੌਤ ਦੀ ਗਿਣਤੀ 400 ਤੋਂ 500 ਦੇ ਵਿਚਕਾਰ ਦੱਸੀ ਹੈ, ਜੋ ਕਤਰ ਸਰਕਾਰ ਵੱਲੋਂ ਪਹਿਲਾਂ ਦੱਸੀਆਂ ਮੌਤਾਂ ਨਾਲੋਂ ਕਿਤੇ ਵੱਧ ਹੈ। ‘ਡਿਲਿਵਰੀ ਐਂਡ ਲੀਗੇਸੀ’ ਨਾਲ ਸਬੰਧਤ ਕਤਰ ਦੀ ਕਮੇਟੀ ਦੇ ਸਕੱਤਰ-ਜਨਰਲ ਹਸਨ ਅਲ-ਥਵਾਦੀ ਨੇ ਬਰਤਾਨਵੀ ਪੱਤਰਕਾਰ ਨੂੰ ਇੰਟਰਵਿਊ ਵਿੱਚ ਇਹ ਅੰਕੜਾ ਦੱਸਿਆ। ਇਸ ਨਾਲ ਮਨੁੱਖੀ ਅਧਿਕਾਰ ਸਮੂਹਾਂ ਦੁਆਰਾ ਆਲੋਚਨਾ ਨੂੰ ਹੋਰ ਤੇਜ਼ ਕਰਨ ਦੀ ਉਮੀਦ ਹੈ। ਪੱਛਮੀ ਏਸ਼ੀਆ ਦੇ ਪਹਿਲੇ ਵਿਸ਼ਵ ਕੱਪ ਦੀ ਮੇਜ਼ਬਾਨੀ ਲਈ ਟੂਰਨਾਮੈਂਟ ਲਈ 200 ਅਰਬ ਡਾਲਰ ਤੋਂ ਵੱਧ ਦੇ ਸਟੇਡੀਅਮ, ਮੈਟਰੋ ਲਾਈਨਾਂ ਅਤੇ ਨਵੇਂ ਬੁਨਿਆਦੀ ਢਾਂਚੇ ਦੇ ਨਿਰਮਾਣ ਦੌਰਾਨ ਪਰਵਾਸੀ ਮਜ਼ਦੂਰਾਂ ਦੀ ਮੌਤਾਂ ਦੀ ਗਿਣਤੀ ਲਈ ਮਨੁੱਖੀ ਅਧਿਕਾਰ ਸਮੂਹ ਕਤਰ ਦੀ ਆਲੋਚਨਾ ਕਰ ਰਹੇ ਹਨ।


Source link

Check Also

ਜੰਡਿਆਲਾ ਗੁਰੂ: ਤੇਜ਼ਧਾਰ ਹਥਿਆਰਾਂ ਨਾਲ ਕਤਲ

ਸਿਮਰਤਪਾਲ ਸਿੰਘ ਬੇਦੀ ਜੰਡਿਆਲਾ ਗੁਰੂ, 18 ਅਪਰੈਲ ਇਥੋਂ ਨਜ਼ਦੀਕੀ ਪਿੰਡ ਧੀਰੇਕੋਟ ਵਿਖੇ ਇੱਕ ਵਿਅਕਤੀ ਦਾ …