Home / Punjabi News / ਵਿਲ ਸਮਿਥ ‘ਤੇ 10 ਸਾਲ ਲਈ ਲਗਾਈ ਗਈ ਪਾਬੰਦੀ

ਵਿਲ ਸਮਿਥ ‘ਤੇ 10 ਸਾਲ ਲਈ ਲਗਾਈ ਗਈ ਪਾਬੰਦੀ

ਵਿਲ ਸਮਿਥ ‘ਤੇ 10 ਸਾਲ ਲਈ ਲਗਾਈ ਗਈ ਪਾਬੰਦੀ

ਹਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਵਿਲ ਸਮਿਥ ਨੂੰ ਆਸਕਰ ਅਤੇ ਹੋਰ ਅਕੈਡਮੀ ਪ੍ਰੋਗਰਾਮਾਂ ਤੋਂ 10 ਸਾਲ ਲਈ ਪਾਬੰਦੀ ਲਗਾ ਦਿੱਤੀ ਗਈ ਹੈ। ਇਹ ਫੈਸਲਾ ਹਾਲ ਹੀ ‘ਚ ਆਸਕਰ ਸਮਾਰੋਹ 2022 ‘ਚ ਵਿਲ ਸਮਿਥ ਦੇ ਥੱਪੜ ਦੇ ਸਕੈਂਡਲ ਤੋਂ ਬਾਅਦ 8 ਅਪ੍ਰੈਲ ਨੂੰ ਲਿਆ ਗਿਆ ਹੈ, ਜਿਸ ‘ਚ ਉਸ ਨੇ ਹੋਸਟ ਕ੍ਰਿਸ ਰੌਕ ਦੇ ਮਜ਼ਾਕ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਉਸ ਨੂੰ ਥੱਪੜ ਮਾਰ ਦਿੱਤਾ ਸੀ। ਇਹ ਫੈਸਲਾ ਅਕੈਡਮੀ ਆਫ਼ ਮੋਸ਼ਨ ਪਿਕਚਰ ਆਰਟਸ ਐਂਡ ਸਾਇੰਸਜ਼ ਦੇ ਬੋਰਡ ਆਫ਼ ਗਵਰਨਰਜ਼ ਦੁਆਰਾ ਵਿਲ ਸਮਿਥ ਦੇ ਖਿਲਾਫ਼ ਪਾਬੰਦੀ ਲਗਾਉਣ ਦੇ ਲਈ ਇੱਕ ਮਤਦਾਨ ਤੋਂ ਬਾਅਦ ਲਿਆ ਗਿਆ, ਅਤੇ ਇਸ ਮਤਦਾਨ ਤੋਂ ਬਾਅਦ ਸਾਰੇ ਅਕੈਡਮੀ ਦੇ ਸਮਾਗਮਾਂ ਤੋਂ ਵਿਲ ਸਮਿਥ ‘ਤੇ 10 ਸਾਲਾਂ ਲਈ ਪਾਬੰਦੀ ਲਗਾ ਦਿੱਤੀ ਗਈ। ਹਾਲਾਂਕਿ ਸਮਿਥ ਨੇ ਆਪਣੇ ਵਿਵਹਾਰ ਲਈ ਮੁਆਫੀ ਵੀ ਮੰਗੀ ਅਤੇ ਬਾਅਦ ਵਿੱਚ ਅਕੈਡਮੀ ਤੋਂ ਅਸਤੀਫਾ ਦੇ ਦਿੱਤਾ ਸੀ। ਹੋਸਟ ਕ੍ਰਿਸ ਰੌਕ ਨੇ ਵਿਲ ਸਮਿਥ ਦੀ ਪਤਨੀ (ਐਲੋਪੇਸ਼ੀਆ ਸਾਲਟ ਦੀ ਬਿਮਾਰੀ ਤੋਂ ਪੀੜਤ) ਦੇ ਵਾਲਾਂ ‘ਤੇ ਮਜ਼ਾਕ ਕੀਤਾ, ਜਿਸ ਤੋਂ ਬਾਅਦ ਉਹ ਸਟੇਜ ‘ਤੇ ਪਹੁੰਚ ਗਿਆ ਅਤੇ ਕ੍ਰਿਸ ਦੇ ਮੂੰਹ ‘ਤੇ ਥੱਪੜ ਮਾਰਿਆ। ਘਟਨਾ ਦੇ ਇੱਕ ਘੰਟੇ ਤੋਂ ਵੀ ਘੱਟ ਸਮੇਂ ਬਾਅਦ, ਵਿਲ ਨੂੰ ਉਸਦੀ ਫਿਲਮ ‘ਕਿੰਗ ਰਿਚਰਡ’ ਲਈ ਸਰਵੋਤਮ ਅਦਾਕਾਰ ਦਾ ਪੁਰਸਕਾਰ ਦਿੱਤਾ ਗਿਆ, ਜਿਸ ਵਿੱਚ ਉਸਨੇ ਮਸ਼ਹੂਰ ਟੈਨਿਸ ਖਿਡਾਰਨਾਂ ਸੇਰੇਨਾ ਅਤੇ ਵੀਨਸ ਵਿਲੀਅਮਜ਼ ਦੇ ਪਿਤਾ ਦੀ ਭੂਮਿਕਾ ਨਿਭਾਈ ਸੀ।
ਅਕੈਡਮੀ ਆਫ ਮੋਸ਼ਨ ਪਿਕਚਰ ਆਰਟਸ ਐਂਡ ਸਾਇੰਸਜ਼, ਜੋ ਪੁਰਸਕਾਰ ਸਮਾਰੋਹ ਦਾ ਆਯੋਜਨ ਕਰਦੀ ਹੈ। ਕੱਲ੍ਹ ਯਾਨੀ ਸ਼ੁੱਕਰਵਾਰ ਨੂੰ ਹੋਈ ਵਰਚੁਅਲ ਮੀਟਿੰਗ ਦੌਰਾਨ ਇਸ ਘਟਨਾ ਦਾ ਨੋਟਿਸ ਲੈਂਦਿਆਂ ਸਖ਼ਤ ਕਾਰਵਾਈ ਕੀਤੀ। ਅਕੈਡਮੀ ਨੇ ਇਸ ਘਟਨਾ ਤੋਂ ਬਾਅਦ ਮੇਜ਼ਬਾਨ ਕ੍ਰਿਸ ਰੌਕ ਦਾ ਵੀ ਧੰਨਵਾਦ ਕੀਤਾ, ਕਿਉਂਕਿ ਇਸ ਦੌਰਾਨ ਉਸ ਨੇ ਉਸ ਥੱਪੜ ਦਾ ਸ਼ਾਂਤਮਈ ਢੰਗ ਨਾਲ ਜਵਾਬ ਦਿੱਤਾ।
ਇਸ ਤੋਂ ਪਹਿਲਾਂ ਵਿਲ ਸਮਿਥ ਨੇ ਆਪਣੇ ਬਿਆਨ ‘ਚ ਕਿਹਾ ਸੀ ਕਿ ਉਨ੍ਹਾਂ ਨੇ ਅਕੈਡਮੀ ਦਾ ਭਰੋਸਾ ਤੋੜਿਆ ਹੈ ਅਤੇ ਉਹ ਇਸ ਘਟਨਾ ਨਾਲ ਬੁਰੀ ਤਰ੍ਹਾਂ ਟੁੱਟ ਗਏ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਇਸ ਹਰਕਤ ਲਈ ਕਿਸੇ ਵੀ ਸਜ਼ਾ ਲਈ ਤਿਆਰ ਹਨ। ਸਮਿਥ ਦੇ ਅਸਤੀਫੇ ਦਾ ਮਤਲਬ ਸੀ ਕਿ ਉਹ ਹੁਣ ਆਸਕਰ ਚੋਣਾਂ ਵਿੱਚ ਵੋਟ ਨਹੀਂ ਪਾ ਸਕਣਗੇ। ਹਾਲਾਂਕਿ ਅਕੈਡਮੀ ਨੇ ਇਸ ਮਾਮਲੇ ਦੀ ਸਮੀਖਿਆ 18 ਅਪ੍ਰੈਲ ਨੂੰ ਕਰਨੀ ਸੀ, ਪਰ ਵਿਲ ਸਮਿਥ ਦੇ ਅਚਾਨਕ ਅਸਤੀਫੇ ਤੋਂ ਬਾਅਦ ਇਸ ਦਾ ਪਹਿਲਾਂ ਹੀ ਨੋਟਿਸ ਲੈ ਲਿਆ ਗਿਆ।

The post ਵਿਲ ਸਮਿਥ ‘ਤੇ 10 ਸਾਲ ਲਈ ਲਗਾਈ ਗਈ ਪਾਬੰਦੀ first appeared on Punjabi News Online.


Source link

Check Also

ਪੁਣੇ: ਭਾਰਤੀ ਹਵਾਈ ਫ਼ੌਜ ਦੇ ਸਾਬਕਾ ਮੁਖੀ ਨੇ ਵੋਟ ਪਾਈ ਪਰ ਪਤਨੀ ਦਾ ਨਾਂ ਵੋਟਰ ਸੂਚੀ ’ਚੋਂ ਗਾਇਬ

ਪੁਣੇ, 13 ਮਈ ਭਾਰਤੀ ਹਵਾਈ ਫ਼ੌਜ ਦੇ ਸਾਬਕਾ ਮੁਖੀ ਏਅਰ ਚੀਫ ਮਾਰਸ਼ਲ ਪ੍ਰਦੀਪ ਵਸੰਤ ਨਾਇਕ …