Home / Punjabi News / ਵਿਰੋਧੀ ਧਿਰ ਦਿਸ਼ਾਹੀਣ, ਐੱਨਡੀਏ ਸੱਤਾ ’ਚ ਬਰਕਰਾਰ ਰਹੇਗਾ: ਮੋਦੀ

ਵਿਰੋਧੀ ਧਿਰ ਦਿਸ਼ਾਹੀਣ, ਐੱਨਡੀਏ ਸੱਤਾ ’ਚ ਬਰਕਰਾਰ ਰਹੇਗਾ: ਮੋਦੀ

ਨਵੀਂ ਦਿੱਲੀ, 16 ਮਾਰਚ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦਾਅਵਾ ਕੀਤਾ ਕਿ ਭਾਜਪਾ ਦੀ ਅਗਵਾਈ ਵਾਲਾ ਕੌਮੀ ਜਮਹੂਰੀ ਗਠਜੋੜ (ਐੱਨਡੀਏ) ਆਮ ਚੋਣਾਂ ਲਈ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਵਿਰੋਧੀ ਧਿਰ ਨੂੰ ਦਿਸ਼ਾਹੀਣ ਅਤੇ ਮੁੱਦਾ ਰਹਿਤ ਕਰਾਰ ਦਿੱਤਾ ਅਤੇ ਸੱਤਾ ’ਚ ਬਰਕਰਾਰ ਰਹਿਣ ਦਾ ਭਰੋਸਾ ਪ੍ਰਗਟਾਇਆ। ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦੇ ਐਲਾਨ ਤੋਂ ਥੋੜ੍ਹੀ ਦੇਰ ਬਾਅਦ ਪ੍ਰਧਾਨ ਮੰਤਰੀ ਨੇ ‘ਐਕਸ’ ‘ਤੇ ਪੋਸਟਾਂ ਦੀ ਲੜੀ ਵਿੱਚ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੇ ਪਿਛਲੇ 10 ਸਾਲ ਪਿਛਲੀਆਂ ਸਰਕਾਰਾਂ ਵੱਲੋਂ ਬਣਾਏ ਖੋਦੀਆਂ ਡੂੰਘੀਆਂ ਖਾਈਆਂ ਨੂੰ ਭਰਨ ਵਿੱਚ ਬੀਤੇ। ਸਰਕਾਰ ਦੇ ਤੀਜੇ ਕਾਰਜਕਾਲ ’ਚ ਗਰੀਬੀ ਤੇ ਭ੍ਰਿਸ਼ਟਾਚਾਰ ਖ਼ਿਲਾਫ਼ ਲੜਾਈ ਹੋਰ ਤੇਜ਼ ਹੋਵੇਗੀ ਅਤੇ ਸਮਾਜਿਕ ਨਿਆ ਲਈ ਹੋਰ ਕੋਸ਼ਿਸ਼ਾਂ ਹੋਣਗੀਆਂ।

The post ਵਿਰੋਧੀ ਧਿਰ ਦਿਸ਼ਾਹੀਣ, ਐੱਨਡੀਏ ਸੱਤਾ ’ਚ ਬਰਕਰਾਰ ਰਹੇਗਾ: ਮੋਦੀ appeared first on Punjabi Tribune.


Source link

Check Also

ਕੇਕੇ ਯਾਦਵ ਨੇ ਪੰਜਾਬੀ ’ਵਰਸਿਟੀ ਦੇ ਵੀਸੀ ਵਜੋਂ ਅਹੁਦਾ ਸੰਭਾਲਿਆ

ਸਰਬਜੀਤ ਸਿੰਘ ਭੰਗੂ ਪਟਿਆਲਾ, 26 ਅਪਰੈਲ ਪੰਜਾਬ ਦੇ ਉਚੇਰੀ ਸਿੱਖਿਆ ਸਕੱਤਰ ਕਮਲ ਕਿਸ਼ੋਰ ਯਾਦਵ ਨੇ …