Home / Punjabi News / ਲੰਬੀ ਔੜ ਤੇ ਵਗਦੀ ਖ਼ੁਸਕ ਹਵਾ ਨੇ ਕਿਸਾਨਾ ਦੇ ਸਾਹ ਸੁਕਾਏ , ਜੀਰੀ ਦੀ ਬਿਜਾਈ ਹੋਈ ਲੇਟ

ਲੰਬੀ ਔੜ ਤੇ ਵਗਦੀ ਖ਼ੁਸਕ ਹਵਾ ਨੇ ਕਿਸਾਨਾ ਦੇ ਸਾਹ ਸੁਕਾਏ , ਜੀਰੀ ਦੀ ਬਿਜਾਈ ਹੋਈ ਲੇਟ

ਲੰਬੀ ਔੜ ਤੇ ਵਗਦੀ ਖ਼ੁਸਕ ਹਵਾ ਨੇ ਕਿਸਾਨਾ ਦੇ ਸਾਹ ਸੁਕਾਏ , ਜੀਰੀ ਦੀ ਬਿਜਾਈ ਹੋਈ ਲੇਟ

ਪੱਖੋ ਕਲਾਂ 29 ਜੂਨ (ਸੁਖਜਿੰਦਰ ਸਮਰਾ ) ਪਹਿਲਾਂ ਹੀ ਸਰਕਾਰਾਂ ਦੀ ਬੇਰੁਖੀ ਦਾ ਸ਼ਿਕਾਰ ਕਿਸਾਨ ਹੁਣ ਮੀਂਹ ਨਾ ਪੈਣ ਕਾਰਨ ਕੁਦਰਤ ਦੀ ਕਰੋਪੀ ਦਾ ਸ਼ਿਕਾਰ ਹੋ ਰਿਹਾ ਹੈ । ਜੀਰੀ ਦੀ ਬਿਜਾਈ ਮੌਕੇ ਇਸ ਵਾਰ ਲੱਗੀ ਲੰਬੀ ਔੜ ਅਤੇ ਪਿਛਲੇ ਦਿਨਾਂ ਤੋਂ ਵਗਦੀ ਪੱਛਮ ਦੀ ਖ਼ੁਸਕ ਹਵਾ ਨਾਲ ਜਿੱਥੇ ਜੀਰੀ ਦੀ ਬਿਜਾਈ ਦਾ ਕੰਮ ਪਛੜ ਗਿਆ ਹੈ , ਉੱਥੇ ਲਗਾਈ ਜਾ ਚੁੱਕੀ ਜੀਰੀ ਵੀ ਪਾਣੀ ਸੁੱਕਣ ਕਾਰਨ ਮਰਨ ਕਿਨਾਰੇ ਪਈ ਹੈ ।  10 ਜੂਨ ਨੂੰ ਸ਼ੁਰੂ ਹੋਈ ਜੀਰੀ ਦੀ ਬਿਜਾਈ ਇਸ ਵਾਰ ਪ੍ਰਵਾਸੀ ਲੇਬਰ ਦੀ ਵੱਧ ਆਮਦ ਕਾਰਨ ਦੋ ਹਫਤਿਆਂ ਚ ਮੁਕੰਮਲ ਹੋਣ ਦੀ ਆਸ ਸੀ ਪਰ ਮੀਂਹ ਨਾ ਪੈਣ ਕਾਰਨ ਇਹ ਕੰਮ ਵੀਹ ਦਿਨਾਂ ਚ ਵੀ ਨੇਪਰੇ ਨਹੀਂ ਚੜ੍ਹ ਸਕਿਆ ਅਤੇ ਅੱਗੇ ਵੀ ਕੋਈ ਆਸ ਨਜਰ ਨਹੀਂ ਆਉਂਦੀ । ਪੱਖੋ ਕਲਾਂ ਦੇ ਕਿਸਾਨ ਬਲਕਰਨ ਸਿੰਘ ਨੇ ਦੱਸਿਆ ਕਿ ਉਸ ਨੇ ਚਾਲੀ ਏਕੜ ਚ ਬਿਜਾਈ ਕਰਨੀ ਸੀ ਪਰ ਅੱਧੀ ਲਵਾਈ ਕਰਕੇ ਕੰਮ ਰੋਕ ਦਿੱਤਾ ਹੈ । ਕਿਸਾਨ ਅਮਰ ਸਿੰਘ ਨੇ ਦੱਸਿਆ ਕਿ ਉਸ ਨੇ ਪੰਦਰਾਂ ਏਕੜ ਬਿਜਾਈ ਕਰਨੀ ਸੀ ਪਰ ਪਾਣੀ ਦੀ ਥੁੜ ਕਾਰਨ ਕੰਮ ਬੰਦ ਕਰ ਦਿੱਤਾ ਹੈ ਅਤੇ ਜੋ ਜੀਰੀ ਲਗਾਈ ਹੈ ਉਸ ਨੂੰ ਪਾਣੀ ਦੇਣਾ ਪੈ ਰਿਹਾ ਜੋ ਉਹ ਵੀ ਪੂਰਾ ਨਹੀਂ ਹੋ ਰਿਹਾ । ਕਿਸਾਨਾਂ ਨੇ ਗੱਲਬਾਤ ਕਰਨ ਤੇ ਦੱਸਿਆ ਕਿ ਔੜ ਕਾਰਨ ਉਨ੍ਹਾਂ ਨੂੰ ਇੱਕ ਹੋਰ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਕਿ ਉਨ੍ਹਾਂ ਅਗੇਤੀ ਕਿਸਮ ਦੀ ਪਨੀਰੀ ਲਾਈ ਸੀ ਜਿਸ ਦਾ ਪੁੱਟ ਕੇ ਲਗਾਉਣ ਦਾ ਸਮਾਂ 30 ਜੂਨ ਤੱਕ ਹੈ ਪਰ ਬਿਜਾਈ ਪਛੜ ਕਾਰਨ ਅੱਗੇ ਇਹ ਪਨੀਰੀ ਨਹੀਂ ਲਗਾ ਸਕਦੇ ਅਤੇ ਪਛੇਤੀ ਕਿਸਮ ਦੀ ਪਨੀਰੀ ਬੀਜਣ ਦਾ ਸਮਾਂ ਵੀ ਲੰਘ ਚੁੱਕਾ ਹੈ । ਉੱਧਰੋਂ ਔੜ ਤੇ ਅੱਤ ਦੀ ਪੈ ਰਹੀ ਗਰਮੀ ਕਾਰਨ ਪਾਵਰਕਾਮ ਦਾ ਸਿਸਟਮ ਵੀ ਗੜਬੜਾ ਗਿਆ ਹੈ ਅਤੇ ਕਈ ਖੇਤਰਾਂ ਵਿੱਚ ਬਣਦੀ ਪੂਰੀ ਬਿਜਲੀ ਸਪਲਾਈ ਵੀ ਨਹੀਂ ਮਿਲਦੀ । ਕਈ ਖੇਤਰਾਂ ਵਿੱਚ ਨਹਿਰੀ ਪਾਣੀ ਦੀ ਘਾਟ ਕਾਰਨ ਹਾਲਤ ਬਦਤਰ ਬਣੇ ਹੋਏ ਹਨ ।ਹੁਣ ਖੇਤਾਂ ਵਿੱਚ ਸੁੱਕੀਆਂ ਜ਼ਮੀਨਾਂ ਵਿੱਚ ਫਿਰਦੇ ਕਿਸਾਨ ਇੱਕ ਦੂਜੇ ਨੂੰ ਇਹੀ ਪੁੱਛਦੇ ਕਹਿੰਦੇ ਵੇਖੇ ਜਾ ਸਕਦੇ ਨੇ , ” ਕਿਉਂ! ਨੈੱਟ ਮੀਂਹ ਦੱਸਦਾ ਹੈ ਕਿ ਨਹੀਂ ? ” ਵੇਖੋ, ਹੁਣ ਕਿ ਇੰਦਰ ਦੇਵਤਾ ਕਦ ਮਿਹਰਬਾਨ ਹੁੰਦਾ ਹੈ ਅਤੇ ਇਸ ਮੁਸ਼ਕਿਲ ਦੀ ਘੜੀ ਚ ਫਸੇ ਕਿਸਾਨਾਂ ਦੀ ਕਦ ਬਾਂਹ ਫੜ੍ਹਦਾ ਹੈ ।
ਚੂਹਿਆਂ ਨੇ ਮਚਾਈ ਅੱਤ
ਭਾਵੇਂ ਚੂਹਿਆਂ ਦੀ ਸੱਮਸਿਆ ਪਿਛਲੇ ਤਿੰਨ ਚਾਰ ਸਾਲ ਤੋਂ ਆਮ ਨਾਲੋਂ ਵੱਧ ਵੇਖੀ ਜਾ ਰਹੀ ਹੈ ਜਿਸ ਕਾਰਨ ਕਿਸਾਨ ਸਿੱਧੀ ਬਿਜਾਈ ਤੋਂ ਵੀ ਪਿੱਛੇ ਹਟ ਗਏ ਹਨ ਪਰ ਔੜ ਤੇ ਖ਼ੁਸਕ ਹਵਾਵਾਂ ਕਾਰਨ ਜਮੀਨਾਂ ‘ਚ ਪਾਣੀ ਨਾ ਖੜ੍ਹਣ ਕਰਕੇ ਕੱਦੂ ਕਰਕੇ ਲਗਾਈ ਜੀਰੀ ਦਾ ਵੀ ਚੂਹੇ ਬਹੁਤ ਨੁਕਸਾਨ ਕਰ ਰਹੇ ਹਨ । ਖੇਤਾਂ ਵਿੱਚ ਫਿਰਦੇ ਸੈਕੜਿਆਂ ਦੀ ਤਦਾਦ ਵਿੱਚ ਚੂਹੇ ਰਾਤਾਂ ਨੂੰ ਲਗਾਈ ਜੀਰੀ ਦੇ ਪੌਦੇ ਕੁਤਰ ਕੇ ਬਰਬਾਦ ਕਰ ਦਿੰਦੇ ਹਨ। ਕਿਸਾਨਾਂ ਵੱਲੋਂ ਚੂਹੇ ਮਾਰਨ ਲਈ ਭਾਵੇਂ ਵੱਖ ਵੱਖ ਢੰਗ ਤਰੀਕੇ ਅਪਣਾਏ ਜਾ ਰਹੇ ਹਨ ਪਰ ਪਾਣੀ ਦੀ ਘਾਟ ਕਾਰਨ ਉਨ੍ਹਾਂ ਦੀ ਪੇਸ਼ ਨੀ ਜਾ ਰਹੀ ।


Source link

Check Also

ਮਾਨਸਾ: ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਚੁਸਪਿੰਦਰ ਬੀਰ ਸਿੰਘ ਚਾਹਲ ‘ਆਪ’ ’ਚ ਸ਼ਾਮਲ

ਜੋਗਿੰਦਰ ਸਿੰਘ ਮਾਨ ਮਾਨਸਾ, 6 ਮਈ ਮਾਨਸਾ ਜ਼ਿਲ੍ਹੇ ਨਾਲ ਸਬੰਧਤ ਪੰਜਾਬ ਯੂਥ ਕਾਂਗਰਸ ਦੇ ਜਨਰਲ …