Home / Punjabi News / ਲੋਕ ਸਭਾ ਚੋਣਾਂ ਲੜਨ ਦਾ ਰਸਤਾ ਬੰਦ ਹੋਇਆ ਤਾਂ ਸੁਪਰੀਮ ਕੋਰਟ ਪੁੱਜੇ ਹਾਰਦਿਕ

ਲੋਕ ਸਭਾ ਚੋਣਾਂ ਲੜਨ ਦਾ ਰਸਤਾ ਬੰਦ ਹੋਇਆ ਤਾਂ ਸੁਪਰੀਮ ਕੋਰਟ ਪੁੱਜੇ ਹਾਰਦਿਕ

ਲੋਕ ਸਭਾ ਚੋਣਾਂ ਲੜਨ ਦਾ ਰਸਤਾ ਬੰਦ ਹੋਇਆ ਤਾਂ ਸੁਪਰੀਮ ਕੋਰਟ ਪੁੱਜੇ ਹਾਰਦਿਕ

ਨਵੀਂ ਦਿੱਲੀ— ਗੁਜਰਾਤ ਹਾਈ ਕੋਰਟ ਦੇ ਫੈਸਲੇ ਨੂੰ ਚੁਣੌਤੀ ਦਿੰਦੇ ਹੋਏ ਪਾਟੀਦਾਰ ਨੇਤਾ ਹਾਰਦਿਕ ਪਟੇਲ ਨੇ ਸੋਮਵਾਰ ਨੂੰ ਸੁਪਰੀਮ ਕੋਰਟ ਦਾ ਰੁਖ ਕੀਤਾ। ਗੁਜਰਾਤ ਦੀ ਹੇਠਲੀ ਅਦਾਲਤ ਨੇ 2015 ਦੇ ਮੇਹਸਾਣਾ ਦੰਗੇ ‘ਚ ਹਾਰਦਿਕ ਨੂੰ ਦੋਸ਼ੀ ਕਰਾਰ ਦਿੰਦੇ ਹੋਏ 2 ਸਾਲ ਦੀ ਸਜ਼ਾ ਸੁਣਾਈ ਸੀ, ਜਿਸ ਨੂੰ ਗੁਜਰਾਤ ਹਾਈ ਕੋਰਟ ਨੇ ਵੀ ਬਰਕਰਾਰ ਰੱਖਿਆ ਸੀ। ਇਸ ਤੋਂ ਬਾਅਦ ਉਹ ਚੋਣਾਂ ਲੜਨ ਲਈ ਅਯੋਗ ਸਾਬਤ ਹੋ ਗਿਆ। ਹਾਈ ਕੋਰਟ ਦੇ ਫੈਸਲੇ ‘ਤੋ ਰੋਕ ਲਗਾਉਣ ਲਈ ਉਸ ਨੇ ਸਰਵਉੱਚ ਅਦਾਲਤ ਤੋਂ ਗੁਹਾਰ ਲਗਾਈ ਹੈ।
ਕਾਂਗਰਸ ਲਈ ਹੋਵੇਗਾ ਝਟਕਾ
ਦਰਅਸਲ ਜਨ ਪ੍ਰਤੀਨਿਧੀਤੱਵ ਕਾਨੂੰਨ ਅਤੇ ਸੁਪਰੀਮ ਕੋਰਟ ਦੀ ਵਿਵਸਥਾ ਦੇ ਅਧੀਨ 2 ਸਾਲ ਜਾਂ ਵਧ ਸਾਲਾਂ ਤੋਂ ਜੇਲ ਦੀ ਸਜ਼ਾ ਕੱਟ ਰਿਹਾ ਵਿਅਕਤੀ ਦੋਸ਼ ਸਿੱਧੀ ‘ਤੇ ਰੋਕ ਲੱਗਣ ਤੱਕ ਚੋਣਾਂ ਨਹੀਂ ਲੜ ਸਕਦਾ। ਹਾਰਦਿਕ ਨੂੰ ਸੁਪੀਰਮ ਕੋਰਟ ਤੋਂ ਰਾਹਤ ਨਹੀਂ ਮਿਲਦੀ ਹੈ ਤਾਂ ਉਹ ਲੋਕ ਸਭਾ ਚੋਣਾਂ ਨਹੀਂ ਲੜ ਸਕੇਗਾ। ਇਹ ਕਾਂਗਰਸ ਲਈ ਇਕ ਝਟਕਾ ਹੋਵੇਗਾ, ਕਿਉਂਕਿ ਹਾਲ ਹੀ ‘ਚ ਉਹ ਕਾਂਗਰਸ ‘ਚ ਸ਼ਾਮਲ ਹੋਇਆ ਹੈ ਅਤੇ ਜਾਮਨਗਰ ਤੋਂ ਚੋਣਾਂ ਲੜਨ ਦੀ ਤਿਆਰੀ ਕਰ ਰਿਹਾ ਹੈ। ਗੁਜਰਾਤ ‘ਚ ਨਾਮਜ਼ਦਗੀ ਦਾਖਲ ਕਰਨ ਦੀ ਆਖਰੀ ਤਾਰੀਕ 4 ਅਪ੍ਰੈਲ ਹੈ।
ਪਿਛਲੇ ਸਾਲ ਸੁਣਾਈ ਗਈ ਸੀ 2 ਸਾਲ ਦੀ ਸਜ਼ਾ
ਪਿਛਲੇ ਸਾਲ ਜੁਲਾਈ ‘ਚ ਮੇਹਸਾਣਾ ਜ਼ਿਲੇ ਦੇ ਵਿਸਨਗਰ ‘ਚ ਸੈਸ਼ਨ ਕੋਰਟ ਨੇ ਪਟੇਲ ਨੂੰ 2 ਸਾਲ ਦੀ ਸਜ਼ਾ ਸੁਣਾਈ ਸੀ। ਹੇਠਲੀ ਅਦਾਲਤ ਦੇ ਫੈਸਲੇ ਵਿਰੁੱਧ ਹਾਰਦਿਕ ਨੇ ਹਾਈ ਕੋਰਟ ‘ਚ ਪਟੀਸ਼ਨ ਦਿੱਤੀ ਸੀ ਕਿ ਉਸ ਨੂੰ ਚੋਣਾਂ ਲੜਨ ਲਈ ਸਜ਼ਾ ਤੋਂ ਰਾਹਤ ਦਿੱਤੀ ਜਾਵੇ ਪਰ ਕੋਰਟ ਨੇ ਉਸ ਦੀ ਸਜ਼ਾ ‘ਤੇ ਰੋਕ ਲਗਾਉਣ ਤੋਂ ਇਨਕਾਰ ਕਰ ਦਿੱਤਾ ਸੀ। ਪਿਛਲੇ ਸਾਲ ਜੁਲਾਈ ‘ਚ ਗੁਜਰਾਤ ਦੀ ਇਕ ਅਦਾਲਤ ਨੇ ਮੇਹਸਾਣਾ ਦੇ ਭਾਜਪਾ ਵਿਧਾਇਕ ਦੇ ਦਫ਼ਤਰ ‘ਤੇ ਹਮਲਾ ਕਰਨ ਦੇ ਦੋਸ਼ ‘ਚ ਹਾਰਦਿਕ ਪਟੇਲ ਅਤੇ ਉਸ ਦੇ 2 ਹੋਰ ਸਾਥੀਆਂ ਨੂੰ ਦੋਸ਼ੀ ਠਹਿਰਾਉਂਦੇ ਹੋਏ 2-2 ਸਾਲ ਦੀ ਸਜ਼ਾ ਸੁਣਾਈ ਸੀ। ਇਸ ਤੋਂ ਇਲਾਵਾ ਉਨ੍ਹਾਂ ਨੂੰ 50-50 ਹਜ਼ਾਰ ਰੁਪਏ ਮੁਆਵਜ਼ਾ ਦੇਣ ਦਾ ਵੀ ਆਦੇਸ਼ ਦਿੱਤਾ ਸੀ।

Check Also

ਕੇਕੇ ਯਾਦਵ ਨੇ ਪੰਜਾਬੀ ’ਵਰਸਿਟੀ ਦੇ ਵੀਸੀ ਵਜੋਂ ਅਹੁਦਾ ਸੰਭਾਲਿਆ

ਸਰਬਜੀਤ ਸਿੰਘ ਭੰਗੂ ਪਟਿਆਲਾ, 26 ਅਪਰੈਲ ਪੰਜਾਬ ਦੇ ਉਚੇਰੀ ਸਿੱਖਿਆ ਸਕੱਤਰ ਕਮਲ ਕਿਸ਼ੋਰ ਯਾਦਵ ਨੇ …