Home / Punjabi News / ਲੋਕ ਜੰਮੂ-ਕਸ਼ਮੀਰ ‘ਚ ਆਜ਼ਾਦੀ ਨਾਲ ਘੁੰਮ ਰਹੇ ਹਨ : ਰਾਵਤ

ਲੋਕ ਜੰਮੂ-ਕਸ਼ਮੀਰ ‘ਚ ਆਜ਼ਾਦੀ ਨਾਲ ਘੁੰਮ ਰਹੇ ਹਨ : ਰਾਵਤ

ਲੋਕ ਜੰਮੂ-ਕਸ਼ਮੀਰ ‘ਚ ਆਜ਼ਾਦੀ ਨਾਲ ਘੁੰਮ ਰਹੇ ਹਨ : ਰਾਵਤ

ਝਾਰਖੰਡ — ਫੌਜ ਮੁਖੀ ਜਨਰਲ ਬਿਪਿਨ ਰਾਵਤ ਨੇ ਸੋਮਵਾਰ ਨੂੰ ਕਿਹਾ ਕਿ ਲੋਕ ਕਸ਼ਮੀਰ ਘਾਟੀ ਵਿਚ ਆਜ਼ਾਦੀ ਨਾਲ ਘੁੰਮ ਰਹੇ ਹਨ ਅਤੇ ਜੋ ਲੋਕ ਦਾਅਵਾ ਕਰ ਰਹੇ ਹਨ ਕਿ ਉੱਥੇ ਬੰਦ ਹੈ, ਉਨ੍ਹਾਂ ਦੀ ਹੋਂਦ ਅੱਤਵਾਦ ‘ਤੇ ਨਿਰਭਰ ਕਰਦੀ ਹੈ। ਉਨ੍ਹਾਂ ਨੇ ਕਿਹਾ ਕਿ ਜੰਮੂ-ਕਸ਼ਮੀਰ ‘ਚ ਜਨ-ਜੀਵਨ ਪ੍ਰਭਾਵਿਤ ਨਹੀਂ ਹੋਇਆ ਹੈ। ਲੋਕ ਆਪਣੇ ਜ਼ਰੂਰੀ ਕੰਮ ਕਰ ਰਹੇ ਹਨ, ਇਸ ਤੋਂ ਸਾਫ ਹੈ ਕਿ ਕੰਮ ਨਹੀਂ ਰੁੱਕਿਆ ਅਤੇ ਲੋਕ ਆਜ਼ਾਦ ਰੂਪ ਨਾਲ ਘੁੰਮ ਰਹੇ ਹਨ। ਜਿਨ੍ਹਾਂ ਲੋਕਾਂ ਨੂੰ ਲੱਗਦਾ ਹੈ ਕਿ ਜੀਵਨ ਪ੍ਰਭਾਵਿਤ ਹੋਇਆ ਹੈ, ਉਨ੍ਹਾਂ ਦੀ ਹੋਂਦ ਅੱਤਵਾਦ ‘ਤੇ ਨਿਰਭਰ ਹੈ।
ਰਾਵਤ ਨੇ ਕਿਹਾ ਕਿ ਇੱਟ-ਭੱਠੇ ਆਮ ਰੂਪ ਨਾਲ ਚੱਲ ਰਹੇ ਹਨ ਅਤੇ ਦੁਕਾਨਾਂ ਖੁੱਲ੍ਹੀਆਂ ਹਨ, ਘਾਟੀ ‘ਚ ਜਨ-ਜੀਵਨ ਆਮ ਹੈ। ਫੌਜ ਨੇ ਮੰਗਲਵਾਰ ਨੂੰ ਕੁਝ ਤਸਵੀਰਾਂ ਅਤੇ ਵੀਡੀਓ ਜਾਰੀ ਕੀਤੇ ਸਨ, ਜਿਸ ‘ਚ ਜੰਮੂ-ਕਸ਼ਮੀਰ ਵਿਚ ਸੇਬਾਂ ਦੀਆਂ ਗੱਡੀਆਂ ‘ਚ ਲੋਡਿੰਗ, ਖੇਤਾਂ ਵਿਚ ਹੋ ਰਹੇ ਕੰਮਕਾਜ ਅਤੇ ਲੋਕਾਂ ਦੇ ਘੁੰਮਣ-ਫਿਰਨ ਨੂੰ ਦਿਖਾਇਆ ਗਿਆ।

Check Also

ਕੇਕੇ ਯਾਦਵ ਨੇ ਪੰਜਾਬੀ ’ਵਰਸਿਟੀ ਦੇ ਵੀਸੀ ਵਜੋਂ ਅਹੁਦਾ ਸੰਭਾਲਿਆ

ਸਰਬਜੀਤ ਸਿੰਘ ਭੰਗੂ ਪਟਿਆਲਾ, 26 ਅਪਰੈਲ ਪੰਜਾਬ ਦੇ ਉਚੇਰੀ ਸਿੱਖਿਆ ਸਕੱਤਰ ਕਮਲ ਕਿਸ਼ੋਰ ਯਾਦਵ ਨੇ …