Home / Punjabi News / ਲੋਕਪਾਲ ਕੋਲ ਹੁਣ ਆਨਲਾਈਨ ਭੇਜੀ ਜਾ ਸਕੇਗੀ ਭ੍ਰਿਸ਼ਟਾਚਾਰ ਦੀ ਸ਼ਿਕਾਇਤ

ਲੋਕਪਾਲ ਕੋਲ ਹੁਣ ਆਨਲਾਈਨ ਭੇਜੀ ਜਾ ਸਕੇਗੀ ਭ੍ਰਿਸ਼ਟਾਚਾਰ ਦੀ ਸ਼ਿਕਾਇਤ

ਲੋਕਪਾਲ ਕੋਲ ਹੁਣ ਆਨਲਾਈਨ ਭੇਜੀ ਜਾ ਸਕੇਗੀ ਭ੍ਰਿਸ਼ਟਾਚਾਰ ਦੀ ਸ਼ਿਕਾਇਤ

ਨਵੀਂ ਦਿੱਲੀ, 13 ਦਸੰਬਰ

ਲੋਕਾਂ ਨੂੰ ਭ੍ਰਿਸ਼ਟਾਚਾਰ ਦੀਆਂ ਸ਼ਿਕਾਇਤਾਂ ਦਾਇਰ ਕਰਨ ਦੇ ਯੋਗ ਬਣਾਉਣ ਵਾਲੀ ਆਨਲਾਈਨ ਪ੍ਰਣਾਲੀ ਦਾ ਸੋਮਵਾਰ ਨੂੰ ਭ੍ਰਿਸ਼ਟਾਚਾਰ ਵਿਰੋਧੀ ਲੋਕਪਾਲ ਚੀਫ ਜਸਟਿਸ ਪਿਨਾਕੀ ਚੰਦਰ ਘੋਸ਼ ਨੇ ਉਦਘਾਟਨ ਕੀਤਾ। ਅਮਲਾ ਮੰਤਰਾਲੇ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਮੌਜੂਦਾ ਸਮੇਂ ਵਿੱਚ ਡਾਕ, ਈਮੇਲ ਜਾਂ ਹੱਥ ਨਾਲ ਭੇਜੀਆਂ ਗਈਆਂ ਸ਼ਿਕਾਇਤਾਂ ‘ਤੇ ਹੀ ਭਾਰਤ ਦੇ ਲੋਕਪਾਲ ਦੁਆਰਾ ਵਿਚਾਰ ਕੀਤਾ ਜਾਂਦਾ ਹੈ। ਜਸਟਿਸ ਘੋਸ਼ ਨੇ ਸ਼ਿਕਾਇਤਾਂ ਦੇ ਪ੍ਰਬੰਧਨ ਲਈ ਡਿਜੀਟਲ ਪਲੇਟਫਾਰਮ ‘ਲੋਕਪਾਲ ਆਨਲਾਈਨ’ ਦਾ ਉਦਘਾਟਨ ਕੀਤਾ। ਦੇਸ਼ ਦੇ ਨਾਗਰਿਕਾਂ ਦੁਆਰਾ ਇਸ ਤੱਕ ਪਹੁੰਚ ਕੀਤੀ ਜਾ ਸਕਦੀ ਹੈ ਅਤੇ ਕਿਧਰੋਂ ਵੀ ਤੇ ਕਿਸੇ ਵੀ ਸਮੇਂ ‘ਲੋਕਪਾਲਆਨਲਾਈਨ ਡਾਟ ਗੋਵ ਡਾਟ ਇਨ’ ‘ਤੇ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ।-ਏਜੰਸੀ


Source link

Check Also

ਭਾਰਤ ਨੇ 37 ਕਰੋੜ ਡਾਲਰ ਦੇ ਸੌਦੇ ਤਹਿਤ ਫਿਲਪੀਨਜ਼ ਨੂੰ ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲਾਂ ਵੇਚੀਆਂ

ਮਨੀਲਾ, 19 ਅਪਰੈਲ ਭਾਰਤ ਨੇ 2022 ਵਿੱਚ ਦਸਤਖਤ ਕੀਤੇ 37.5 ਕਰੋੜ ਡਾਲਰ ਦੇ ਸੌਦੇ ਤਹਿਤ …