Home / Punjabi News / ਲੁਧਿਆਣਾ ਜੇਲ ਕਾਂਡ ਵਿਚ ਹੁਣ ਤਕ ਦਾ ਸਭ ਤੋਂ ਵੱਡਾ ਖੁਲਾਸਾ

ਲੁਧਿਆਣਾ ਜੇਲ ਕਾਂਡ ਵਿਚ ਹੁਣ ਤਕ ਦਾ ਸਭ ਤੋਂ ਵੱਡਾ ਖੁਲਾਸਾ

ਲੁਧਿਆਣਾ ਜੇਲ ਕਾਂਡ ਵਿਚ ਹੁਣ ਤਕ ਦਾ ਸਭ ਤੋਂ ਵੱਡਾ ਖੁਲਾਸਾ

ਲੁਧਿਆਣਾ : ਕੇਂਦਰੀ ਜੇਲ ਵਿਚ ਕੈਦ ਸੰਨੀ ਸੂਦ ਦੀ ਮੌਤ ਦੀ ਆੜ ਵਿਚ ਜੇਲ ਵਿਚ ਹੋਏ ਵਿਦਰੋਹ ਅਤੇ ਜੇਲ ਬਰੇਕ ਦੀ ਕੋਸ਼ਿਸ਼ ਦੀ ਯੋਜਨਾ ਨੂੰ ਜੇਲ ਵਿਚ ਤਾਇਨਾਤ ਇੰਟੈਲੀਜੈਂਸ ਨੂੰ ਭਿਣਕ ਵੀ ਨਹੀਂ ਲੱਗੀ।ਇੰਟੈਲੀਜੈਂਸੀ ਦੀ ਨਾਕਾਮੀ ਕਾਰਨ ਹੀ ਜੇਲ ਵਿਚ ਹਿੰਸਾ ਭੜਕੀ, ਜਿਸ ‘ਤੇ ਕਾਬੂ ਪਾਉਣ ਲਈ ਪੁਲਸ ਨੂੰ ਅੱਡੀ-ਚੋਟੀ ਦਾ ਜ਼ੋਰ ਲਾਉਣਾ ਪਿਆ। ਜੇਕਰ ਸਮੇਂ ਸਿਰ ਖੁਫੀਆ ਤੰਤਰ ਨੂੰ ਇਸ ਦੀ ਭਿਣਕ ਹੁੰਦੀ ਤਾਂ ਇਸ ਕਾਂਡ ਨੂੰ ਰੋਕਿਆ ਵੀ ਜਾ ਸਕਦਾ ਸੀ। ਪਹਿਲਾਂ ਹੀ ਜੇਲ ਤੋੜਣ ਦੀ ਤਿਆਰੀ ਵਿਚ ਬੈਠੇ ਗੈਂਗਸਟਰਾਂ ਨੂੰ ਜਦ ਇਸ ਗੱਲ ਦਾ ਮੌਕਾ ਮਿਲਿਆ ਤਾਂ ਉਨ੍ਹਾਂ ਨੇ ਸੰਨੀ ਸੂਦ ਦੀ ਮੌਤ ਦੀ ਆੜ ਲੈਂਦੇ ਹੋਏ ਆਪਣੀ ਇਸ ਯੋਜਨਾ ਨੂੰ ਕਾਮਯਾਬ ਕਰਨ ਦੀ ਕੋਸ਼ਿਸ਼ ਕੀਤੀ ਪਰ ਕਾਮਯਾਬ ਨਾ ਹੋ ਸਕੇ। ਵਿਦਰੋਹ ਕਰਨ ਵਾਲਿਆਂ ਦੀ ਅਸਲੀ ਯੋਜਨਾ ਮੇਨ ਗੇਟ ਜਾਂ ਜੇਲ ਦੀ ਕੰਧ ਨੂੰ ਤੋੜਣ ਦੀ ਸੀ, ਜਿਸ ਦੇ ਲਈ ਉਨ੍ਹਾਂ ਨੇ ਬਲਾਸਟ ਵੀ ਕੀਤੇ ਜਦਕਿ ਕੁੱਝ ਕੈਦੀਆਂ ਦਾ ਦੋਸ਼ ਸੀ ਕਿ ਜੇਲ ਵਿਚ ਸ਼ਰੇਆਮ ਨਸ਼ਾ ਵੇਚਣ ਅਤੇ ਮੋਬਾਇਲ ਦੇਣ ਲਈ ਕੁੱਝ ਮੁਲਾਜ਼ਮ ਮੋਟੀ ਰਕਮ ਵਸੂਲਦੇ ਹਨ ਅਤੇ ਬੈਰਕ ਵਿਚ ਆਪਣੀ ਮਨਪਸੰਦ ਗਿਣਤੀ ਪੁਆਉਣ ਲਈ ਵੀ ਧੱਕੇਸ਼ਾਹੀ ਕਰਦੇ ਹੋਏ ਮੋਟੀ ਰਕਮ ਵਸੂਲੀ ਜਾਂਦੀ ਹੈ। ਇਨ੍ਹਾਂ ਪੁਲਸ ਮੁਲਾਜ਼ਮਾਂ ਦੀ ਧੱਕਾਸ਼ਾਹੀ ਤੋਂ ਦੁਖੀ ਹੋ ਕੇ ਹੀ ਕੈਦੀ ਵਿਦਰੋਹ ਕਰਨ ਲਈ ਉਤਾਰੂ ਹੋ ਗਏ।
ਇਸ ਦੌਰਾਨ ਕੈਦੀਆਂ ਨੇ ਜਦ ਜੇਲ ਵਿਚ ਤਾਇਨਾਤ ਮੁਲਾਜ਼ਮਾਂ ਅਤੇ ਅਫਸਰਾਂ ‘ਤੇ ਇੱਟਾਂ-ਪੱਥਰਾਂ ਨਾਲ ਹਮਲਾ ਕੀਤਾ ਤਾਂ ਸਾਰੇ ਲੋਕਬਚਾਅ ਕਰਦੇ ਹੋਏ ਡਿਓਢੀ ਤੱਕ ਪੁੱਜੇ ਅਤੇ ਪਥਰਾਅ ਕਰਨ ਵਾਲੇ ਉਨ੍ਹਾਂ ਨੂੰ ਭਜਾਉਂਦੇ ਹੋਏ ਅੱਗੇ ਵਧਦੇ ਰਹੇ। ਅਫਸਰ ਲੋਕ ਲੈਕਚਰ ਹਾਲ ਵਿਚ ਪੁੱਜ ਕੇ ਪਥਰਾਅ ਕਰ ਰਹੇ ਕੈਦੀਆਂ ਨੂੰ ਸ਼ਾਂਤ ਰਹਿਣ ਦੀ ਅਪੀਲ ਕਰਦੇ ਰਹੇ ਪਰ ਸ਼ਾਂਤ ਹੋਣ ਦੀ ਬਜਾਏ ਪਥਰਾਅ ਕਰ ਰਹੇ ਕੈਦੀਆਂ ਬਲਾਸਟ ਕਰ ਕੇ ਤੋੜ-ਭੰਨ ਕਰਦੇ ਹੋਏ ਗੱਡੀਆਂ ਅਤੇ ਰਿਕਾਰਡ ਰੂਮ ਨੂੰ ਅੱਗ ਲਾ ਦਿੱਤੀ, ਜਿਸ ਕਾਰਨ ਕਾਫੀ ਸਾਮਾਨ ਵੀ ਸੜ ਗਿਆ, ਜਦ ਭੀੜ ਪੂਰੀ ਤਰ੍ਹਾਂ ਨਾਲ ਭੜਕ ਗਈ ਤਾਂ ਯੋਜਨਾ ਅਨੁਸਾਰ ਕੈਦੀਆਂ ਨੇ ਭੱਜਣਾ ਸ਼ੁਰੂ ਕਰ ਦਿੱਤਾ। ਗੈਂਗਸਟਰਾਂ ਨੇ ਹੀ ਜੇਲ ਲੰਗਰ ਅਤੇ ਸਟੋਰ ਵਿਚ ਗੈਸ ਸਿਲੰਡਰ ਖੋਹੇ ਅਤੇ ਮੇਨ ਗੇਟ ਨੂੰ ਉਡਾਉਣ ਲਈ ਬਲਾਸਟ ਕੀਤਾ। ਕੁੱਝ ਲੋਕਾਂ ਨੇ ਮੁਲਾਕਾਤੀ ਕਮਰੇ ਅਤੇ ਕੁੱਝ ਨੇ ਮਹਿਲਾ ਜੇਲ ਵੱਲ ਭੱਜਣ ਦੀ ਕੋਸ਼ਿਸ਼ ਕੀਤੀ।
ਕੈਦੀਆਂ ਨੇ ਪੁਲਸ ਮੁਲਾਜ਼ਮਾਂ ਤੋਂ ਹਥਿਆਰ ਖੋਹ ਕੇ ਕੀਤੀ ਕਰਾਸ ਫਾਇਰਿੰਗ
ਪਹਿਲਾਂ ਲਾਠੀਚਾਰਜ ਕੀਤਾ ਅਤੇ ਬਾਅਦ ਵਿਚ ਪੁਲਸ ਨੇ ਹਵਾਈ ਫਾਇਰਿੰਗ ਕਰਨੇ ਸ਼ੁਰੂ ਕਰ ਦਿੱਤੇ। ਹਾਲਾਂਕਿ ਸੂਤਰਾਂ ਦਾ ਕਹਿਣਾ ਹੈ ਕਿ ਜਦ ਪੁਲਸ ਨੇ ਹਵਾਈ ਫਾਇਰਿੰਗ ਕੀਤੀ ਤਾਂ ਵਿਦਰੋਹ ਕਰ ਰਹੇ ਕੈਦੀਆਂ ਨੇ ਪੁਲਸ ਮੁਲਾਜ਼ਮਾਂ ਤੋਂ ਹਥਿਆਰ ਖੋਹ ਕੇ ਕਰਾਸ ਫਾਇਰਿੰਗ ਕੀਤੀ ਪਰ ਕੋਈ ਵੀ ਅਫਸਰ ਇਸ ਦੀ ਪੁਸ਼ਟੀ ਕਰਨ ਨੂੰ ਤਿਆਰ ਨਹੀਂ ਹੈ। ਇਸੇ ਫਾਇਰਿੰਗ ਦੇ ਦੌਰਾਨ ਅਜੀਤ ਨਾਮਕ ਨੌਜਵਾਨ ਨੂੰ ਗੋਲੀ ਲੱਗੀ। ਜੇਕਰ ਕੈਦੀ ਜੇਲ ਦਾ ਮੇਨ ਗੇਟ ਤੋੜਣ ਵਿਚ ਸਫਲ ਹੋ ਜਾਂਦੇ ਤਾਂ ਵੱਡੀ ਵਾਰਦਾਤ ਹੋ ਸਕਦੀ ਸੀ।
ਪੁਲਸ ਪ੍ਰਸ਼ਾਸਨ ਕਰ ਰਿਹਾ ਜਾਣ-ਬੁੱਝ ਕੇ ਪ੍ਰੇਸ਼ਾਨ : ਕੈਦੀ
ਅਧਿਕਾਰਕ ਸੂਤਰਾਂ ਦਾ ਕਹਿਣਾ ਹੈ ਕਿ ਭੰਨ-ਤੋੜ ਕਰਦੇ ਹੋਏ ਕੈਦੀਆਂ ਨੇ ਪੀ. ਸੀ. ਓ., ਰਿਕਾਰਡ ਰੂਮ, ਕੰਟੀਨਾਂ ਵਿਚ ਲੁੱਟ-ਖੋਹ ਅਤੇ ਲੰਗਰ ਘਰ ਵਿਚ ਭੰਨ-ਤੋੜ ਕੀਤੀ ਪਰ ਪੀ. ਸੀ. ਓ. ਚਾਲੂ ਕਰਨ ਅਤੇ ਰਿਕਾਰਡ ਰੂਮ ਅਤੇ ਕੰਟਰੋਲ ਨੂੰ ਬਣਾਉਣ ਵਿਚ ਹੁਣ ਲੰਮਾ ਸਮਾਂ ਇੰਤਜ਼ਾਰ ਕਰਨਾ ਪਿਆ। ਸਕਿਓਰਟੀ ਲਈ ਟਾਵਰ ਨੰ. 14 ਨੂੰ ਵੀ ਕੈਦੀਆਂ ਨੇ ਨਸ਼ਟ ਕਰ ਦਿੱਤਾ। ਕੰਟੀਨ ਵਿਚ ਹੋਈ ਲੁੱਟ-ਖੋਹ ਨੂੰ ਲੈ ਕੇ ਵੀ ਰਿਕਾਰਡ ਨੂੰ ਮੇਨਟੇਨ ਕਰਨ ‘ਚ ਸਮਾਂ ਲੱਗ ਸਕਦਾ ਹੈ। ਕੈਦੀਆਂ ਦਾ ਦੋਸ਼ ਹੈ ਕਿ ਹੁਣ ਪੁਲਸ ਪ੍ਰਸ਼ਾਸਨ ਜਾਣਬੁੱਝ ਕੇ ਕੈਦੀਆਂ ਨੂੰ ਪ੍ਰੇਸ਼ਾਨ ਕਰਨ ਲਈ ਹੋਰ ਵੀ ਧੱਕੇਸ਼ਾਹੀ ਕਰ ਰਿਹਾ ਹੈ।

Check Also

ਕੇਕੇ ਯਾਦਵ ਨੇ ਪੰਜਾਬੀ ’ਵਰਸਿਟੀ ਦੇ ਵੀਸੀ ਵਜੋਂ ਅਹੁਦਾ ਸੰਭਾਲਿਆ

ਸਰਬਜੀਤ ਸਿੰਘ ਭੰਗੂ ਪਟਿਆਲਾ, 26 ਅਪਰੈਲ ਪੰਜਾਬ ਦੇ ਉਚੇਰੀ ਸਿੱਖਿਆ ਸਕੱਤਰ ਕਮਲ ਕਿਸ਼ੋਰ ਯਾਦਵ ਨੇ …