Home / World / ਲਾਠੀਚਾਰਜ਼ ਖਿਲਾਫ ਪੱਤਰਕਾਰਾਂ ਨੇ ਕੱਢਿਆ ਰੋਸ ਮਾਰਚ, ਏਡੀਸੀ ਨੂੰ ਦਿੱਤਾ ਮੰਗ ਪੱਤਰ

ਲਾਠੀਚਾਰਜ਼ ਖਿਲਾਫ ਪੱਤਰਕਾਰਾਂ ਨੇ ਕੱਢਿਆ ਰੋਸ ਮਾਰਚ, ਏਡੀਸੀ ਨੂੰ ਦਿੱਤਾ ਮੰਗ ਪੱਤਰ

ਲਾਠੀਚਾਰਜ਼ ਖਿਲਾਫ ਪੱਤਰਕਾਰਾਂ ਨੇ ਕੱਢਿਆ ਰੋਸ ਮਾਰਚ, ਏਡੀਸੀ ਨੂੰ ਦਿੱਤਾ ਮੰਗ ਪੱਤਰ

3ਬਠਿੰਡਾ : ਆਪਣੀਆਂ ਮੰਗਾਂ ਨੂੰ ਲੈ ਕੇ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਕੋਠੀ ਅੱਗੇ ਸਾਂਤਮਈ ਰੋਸ਼ ਪ੍ਰਦਰਸ਼ਨ ਕਰਨ ਜਾ ਰਹੇ ਪੱਤਰਕਾਰਾਂ ‘ਤੇ ਸ਼੍ਰੀ ਅ੍ਰੰਮਿਤਸਰ ਸਾਹਿਬ ਵਿਚ ਪੁਲਸ ਵੱਲੋਂ ਕੀਤੇ ਗਏ ਲਾਠੀਚਾਰਜ ਖਿਲਾਫ ਪੱਤਰਕਾਰ ਭਾਈਚਾਰੇ ਨੇ ਅੱਜ ਬਠਿੰਡਾ ਵਿਚ ਰੋਸ ਮਾਰਚ ਕੀਤਾ। ਸਭ ਤੋਂ ਪਹਿਲਾਂ ਵੱਡੀ ਗਿਣਤੀ ਪੱਤਰਕਾਰ ਬਠਿੰਡਾ ਪ੍ਰੈਸ ਕਲੱਬ ਦੇ ਦਫਤਰ ਇਕੱਠੇ ਹੋਏ ਅਤੇ ਬਠਿੰਡਾ ਪ੍ਰੈਸ ਕਲੱਬ ਦੇ ਅਹੁਦੇਦਾਰਾਂ ਦੀ ਅਗਵਾਈ ਹੇਠ ਰੋਸ  ਦੀ ਸ਼ਕਲ ਵਿਚ ਮਿੰਨੀ  ਸਕੱਤਰੇਤ ਪੁੱਜੇ। ਪੱਤਰਕਾਰ ਭਾਈਚਾਰੇ ਪੰਜਾਬ ਸਰਕਾਰ ਤੇ ਪੁਲਸ ਖਿਲਾਫ ਜਬਰਦਸਤ ਨਾਅਰੇਬਾਜੀ ਵੀ ਕੀਤੀ। ਪੱਤਰਕਾਰਾਂ ਨੇ ਰੋਸ ਮਾਰਚ ਕਰਦਿਆਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਪੁੱਜ ਕੇ ਏਡੀਸੀ ਪਰਮਪਾਲ ਕੌਰ ਨੂੰ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਨਾਮ ਵਾਲਾ ਮੈਮੋਰੰਡਮ ਸੌਂਪਿਆ ਜਿਸ ਵਿਚ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਚ ਪੱਤਰਕਾਰਾਂ ‘ਤੇ ਹੋਏ ਲਾਠੀਚਾਰਜ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਸਬੰਧਤ ਪੁਲਸ ਅਧਿਕਾਰੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਹੈ। ਇਸ ਮੌਕੇ ਪ੍ਰੈਸ ਕਲੱਬ ਦੇ ਪ੍ਰਧਾਨ ਰਜੈਦੀਪ ਨੇ ਕਿਹਾ ਕਿ ਆਪਣੀਆਂ ਮੰਗਾਂ ਨੂੰ ਲੈ ਕੇ ਸ਼ਾਂਤਮਈ ਰੋਸ ਪ੍ਰਗਟ ਕਰਨਾ ਹਰ ਇਕ ਦਾ ਜਮਹੂਰੀ ਅਧਿਕਾਰ ਹੈ ਪਰ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਪੁਲਸ ਵੱਲੋਂ ਪੱਤਰਕਾਰ ਭਾਈਚਾਰੇ ‘ਤੇ ਕੀਤਾ ਗਿਆ ਲਾਠੀਚਾਰਜ ਪ੍ਰੈਸ ਦੀ ਅਜਾਦੀ ‘ਤੇ ਹਮਲਾ ਹੈ। ਉਨ੍ਹਾਂ ਕਿਹਾ ਕਿ ਬਠਿੰਡਾ ਪ੍ਰੈਸ ਕਲੱਬ ਦੇ ਸਮੂੰਹ ਮੈਂਬਰ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਪੱਤਰਕਾਰਾਂ ਵਲੋਂ ਸ਼ੁਰੂ ਕੀਤੇ ਸੰਘਰਸ਼ ਦੀ ਡਟਵੀ ਹਮਾਇਤ ਕਰਦੇ ਹਨ। ਪੱਤਰਕਾਰ ਭਾਈਚਾਰੇ ਨੇ ਮੰਗ ਕੀਤੀ ਕਿ ਲਾਠੀਚਾਰਜ ਕਰਨ ਵਾਲੇ ਪੁਲਸ ਅਧਿਕਾਰੀਆਂ ਅਤੇ ਅਜਿਹਾ ਕਰਨ ਦਾ ਹੁਕਮ ਦੇਣ ਵਾਲਿਆਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇ। ਇਸ ਮੌਕੇ ਪ੍ਰੈਸ ਕਲੱਬ ਦੇ ਸਲਾਹਕਾਰ ਬੋਰਡ ਦੇ ਮੈਂਬਰ ਸੀਨੀਅਰ ਪੱਤਰਕਾਰ ਬਖਤੌਰ ਢਿੱਲੋਂ, ਹੁਕਮ ਚੰਦ ਸ਼ਰਮਾ, ਗੁਰਪ੍ਰੇਮ ਲਹਿਰੀ, ਕਲੱਬ ਦੇ ਸੀਨੀਅਰ ਮੀਤ ਪ੍ਰਧਾਨ ਜਸਕਰਨ ਮੀਤ, ਮੀਤ ਪ੍ਰਧਾਨ ਰਾਜੇਸ ਨੇਗੀ, ਸਕੱਤਰ ਗੁਰਤੇਜ ਸਿੰਘ ਸਿੱਧੂ, ਕੈਸੀਅਰ ਵਿਨੋਦ ਬਾਂਸਲ, ਜੁਆਇੰਟ ਸਕੱਤਰ ਅਸ਼ਵਨੀ ਕਾਕਾ, ਬਲਵਿੰਦਰ ਭੁੱਲਰ, ਰਾਕੇਸ ਕੁਮਾਰ ਗੱਗੀ, ਬਲਵਿੰਦਰ ਸ਼ਰਮਾ, ਅਸਕੋ ਵਰਮਾ, ਪਰਮਿੰਦਰ ਸਰਮਾ, ਨਾਇਬ ਸਿੰਘ ਸਿੱਧੂ, ਰਣਧੀਰ ਬੌਬੀ,ਗਗਨਦੀਪ ਸ਼ਰਮਾ, ਕੁਲਵੀਰ ਬੀਰਾ, ਪਵਨ ਸ਼ਰਮਾ, ਦਿਨੇਸ਼ ਨੀਟਾ, ਜਤਿਨ ਅਰੋੜਾ, ਜਸਵਿੰਦਰ ਸਿੰਘ ਹਾਜਰ ਸਨ।

Check Also

Donald Trump may cause problems for China before he leaves presidency: Experts

Donald Trump may cause problems for China before he leaves presidency: Experts

WASHINGTON: With US President Donald Trump showing no signs that he will leave office gracefully after …