Breaking News
Home / Punjabi News / ਰੇਲਵੇ ਸਟੇਸ਼ਨਾਂ ‘ਤੇ ਖਰਾਬ ਵਾਈ-ਫਾਈ ਸਹੂਲਤਾਂ ਨੂੰ ਤੁਰੰਤ ਬਹਾਲ ਕਰਨ ਦੇ ਨਿਰਦੇਸ਼

ਰੇਲਵੇ ਸਟੇਸ਼ਨਾਂ ‘ਤੇ ਖਰਾਬ ਵਾਈ-ਫਾਈ ਸਹੂਲਤਾਂ ਨੂੰ ਤੁਰੰਤ ਬਹਾਲ ਕਰਨ ਦੇ ਨਿਰਦੇਸ਼

ਨਵੀਂ ਦਿੱਲੀ, 3 ਜੁਲਾਈ

ਰੇਲਵੇ ਬੋਰਡ ਵੱਲੋਂ ਕਈ ਰੇਵਲੇ ਸਟੇਸ਼ਨਾਂ ਤੇ ਬੰਦ ਪਈਆਂ ਵਾਈ-ਫਾਈ ਸੁਵੀਧਾਵਾਂ ਦੇ ਮੱਦਦੇਨਜ਼ਰ ਸਖ਼ਤ ਨੋਟਿਸ ਲਿਆ ਗਿਆ ਹੈ। ਉਨ੍ਹਾਂ 17 ਜ਼ੋਨਾਂ ਦੇ ਜਨਰਲ ਮੈਨੇਜਰਾਂ (ਸਿਗਨਲ ਅਤੇ ਦੂਰਸੰਚਾਰ) ਨੂੰ ਪੱਤਰ ਜਾਰੀ ਕਰਦਿਆਂ ਸੇਵਾਵਾਂ ਬਹਾਲ ਕਰਨ ਲਈ ਤੁਰੰਤ ਕਦਮ ਚੁੱਕਣ ਲਈ ਕਿਹਾ ਹੈ। ਬੋਰਡ ਅਨੁਸਾਰ ਦੇਸ਼ ਦੇ 7000 ਤੋਂ ਵੱਧ ਸਟੇਸ਼ਨਾਂ ਵਿਚੋਂ 6108 ਸਟੇਸ਼ਨਾਂ ਤੇ ਯਾਤਰੀਆਂ ਲਈ ਮੁਫ਼ਤ ਵਾਈਫਾਈ ਸੁਵੀਧਾ ਉਪਲਬਧ ਹੈ। ਪੱਤਰ ਵਿਚ ਕਿਹਾ ਗਿਆ ਹੈ ਕਿ ਕਈ ਕਾਰਨਾਂ ਕਰਕੇ ਵਾਈਫਾਈ ਕੰਮ ਨਹੀਂ ਕਰ ਰਿਹਾ ਹੈ, ਜਿਸ ਨਾਲ ਯਾਤਰੀਆਂ ਨੂੰ ਅਸੁਵੀਧਾ ਹੋ ਰਹੀ ਹੈ। ਬੋਰਡ ਨੇ ਜਨਰਲ ਮੈਨੇਜਰਾਂ ਤੋਂ ਇਕ ਹਫ਼ਤੇ ਵਿਚ ਹਦਾਇਤਾਂ ਦੀ ਪਾਲਣਾ ਸਬੰਧੀ ਕਾਰਵਾਈ ਰਿਪੋਰਟ ਵੀ ਮੰਗੀ ਹੈ। -ਪੀਟੀਆਈ

The post ਰੇਲਵੇ ਸਟੇਸ਼ਨਾਂ ‘ਤੇ ਖਰਾਬ ਵਾਈ-ਫਾਈ ਸਹੂਲਤਾਂ ਨੂੰ ਤੁਰੰਤ ਬਹਾਲ ਕਰਨ ਦੇ ਨਿਰਦੇਸ਼ appeared first on Punjabi Tribune.


Source link

Check Also

ਸੰਜੇ ਸਿੰਘ ‘ਆਪ’’ ਸੰਸਦੀ ਦਲ ਦੇ ਚੇਅਰਪਰਸਨ ਨਿਯੁਕਤ

ਨਵੀਂ ਦਿੱਲੀ, 5 ਜੁਲਾਈ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੂੰ ‘ਆਪ’ …