Breaking News
Home / Punjabi News / ਰੂਸ ਯੂਕਰੇਨ ਨਾਲ ਗੱਲਬਾਤ ਕਰਨ ਦਾ ਇੱਛੁਕ: ਪੁਤਿਨ

ਰੂਸ ਯੂਕਰੇਨ ਨਾਲ ਗੱਲਬਾਤ ਕਰਨ ਦਾ ਇੱਛੁਕ: ਪੁਤਿਨ

ਪੇਈਚਿੰਗ, 25 ਫਰਵਰੀ

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਆਪਣੇ ਚੀਨੀ ਹਮਰੁਤਬਾ ਜ਼ੀ ਜਿਨਪਿੰਗ ਨਾਲ ਸ਼ੁੱਕਰਵਾਰ ਨੂੰ ਫੋਨ ‘ਤੇ ਗੱਲਬਾਤ ਕਰਦਿਆਂ ਕਿਹਾ ਕਿ ਰੂਸ ਯੂਕਰੇਨ ਨਾਲ ਉਚ ਪੱਧਰੀ ਗੱਲਬਾਤ ਕਰਨ ਦਾ ਇਛੁੱਕ ਹੈ। ਇਹ ਜਾਣਕਾਰੀ ਚੀਨ ਦੇ ਸਰਕਾਰੀ ਟੈਲੀਵੀਜ਼ਨ ਸੀਸੀਟੀਵੀ ਨੇ ਦਿੱਤੀ ਹੈ। ਸ੍ਰ੍ਰੀ ਪੁਤਿਨ ਨੇ ਕਿਹਾ ਕਿ ਅਮਰੀਕਾ ਤੇ ਨਾਟੋ ਨੇ ਪਿਛਲੇ ਲੰਬੇ ਸਮੇਂ ਤੋਂ ਰੂਸ ਦੀਆਂ ਸੁਰੱਖਿਆ ਚਿੰਤਾਵਾਂ ਨੂੰ ਨਜ਼ਰਅੰਦਾਜ਼ ਕੀਤਾ ਹੈ ਤੇ ਰੂਸ ਯੂਕਰੇਨ ਵਿੱਚ ਜੰਗ ਛੇੜਨ ਮਗਰੋਂ ਹੁਣ ਗੱਲਬਾਤ ਕਰਨ ਦਾ ਇੱਛਾ ਰੱਖਦਾ ਹੈ। -ਰਾਇਟਰਜ਼


Source link

Check Also

ਸੰਜੇ ਸਿੰਘ ‘ਆਪ’’ ਸੰਸਦੀ ਦਲ ਦੇ ਚੇਅਰਪਰਸਨ ਨਿਯੁਕਤ

ਨਵੀਂ ਦਿੱਲੀ, 5 ਜੁਲਾਈ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੂੰ ‘ਆਪ’ …