Home / Punjabi News / ਰੂਪਨਗਰ: 24 ਜੁਲਾਈ ਤੋਂ 1 ਅਗਸਤ ਤੱਕ ਵਿਰਾਸਤ-ਏ-ਖਾਲਸਾ ਤੇ ਦਾਸਤਾਨ-ਏ-ਸ਼ਹਾਦਤ ਰਹਿਣਗੇ ਬੰਦ

ਰੂਪਨਗਰ: 24 ਜੁਲਾਈ ਤੋਂ 1 ਅਗਸਤ ਤੱਕ ਵਿਰਾਸਤ-ਏ-ਖਾਲਸਾ ਤੇ ਦਾਸਤਾਨ-ਏ-ਸ਼ਹਾਦਤ ਰਹਿਣਗੇ ਬੰਦ

ਜਗਮੋਹਨ ਸਿੰਘ

ਰੂਪਨਗਰ, 23 ਜੁਲਾਈ

ਵਿਸ਼ਵ ਪ੍ਰਸਿੱਧ ਅਜਾਇਬ ਘਰਾਂ ‘ਚ ਸ਼ੁਮਾਰ ਵਿਰਾਸਤ-ਏ-ਖਾਲਸਾ ਸ੍ਰੀ ਆਨੰਦਪੁਰ ਸਾਹਿਬ ਅਤੇ ਦਾਸਤਾਨ-ਏ-ਸ਼ਹਾਦਤ ਸ੍ਰੀ ਚਮਕੌਰ ਸਾਹਿਬ 24 ਜੁਲਾਈ ਤੋਂ 1 ਅਗਸਤ ਤੱਕ ਛਿਮਾਹੀ ਰੱਖ-ਰਖਾਅ ਵਾਸਤੇ ਆਮ ਸੈਲਾਨੀਆਂ ਵਾਸਤੇ ਬੰਦ ਰੱਖੇ ਜਾਣਗੇ। ਬੁਲਾਰੇ ਨੇ ਦੱਸਿਆ ਕਿ ਹਰ ਸਾਲ ਜਨਵਰੀ ਤੇ ਜੁਲਾਈ ਮਹੀਨਿਆਂ ਦੇ ਅਖੀਰਲੇ ਹਫਤੇ ਵਿੱਚ ਵਿਰਾਸਤ-ਏ-ਖਾਲਸਾ ਸ੍ਰੀ ਆਨੰਦਪੁਰ ਸਾਹਿਬ ਅਤੇ ਦਾਸਤਾਨ-ਏ-ਸ਼ਹਾਦਤ ਸ੍ਰੀ ਚਮਕੌਰ ਸਾਹਿਬ ਨੂੰ ਜ਼ਰੂਰੀ ਮੁਰੰਮਤਾ ਤੇ ਰੱਖ-ਰਖਾਅ ਲਈ ਬੰਦ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਹ ਸੂਚਨਾ ਇਸ ਲਈ ਦਿੱਤੀ ਜਾ ਰਹੀ ਹੈ ਤਾਂ ਕਿ ਵਿਰਾਸਤ ਏ ਖਾਲਸਾ ਤੇ ਦਾਸਤਾਨ ਏ ਸ਼ਹਾਦਤ ਦੇ ਦਰਸ਼ਨ ਕਰਨ ਦੇ ਚਾਹਵਾਨ ਸ਼ਰਧਾਲੂਆਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਦੱzwnj;ਸਿਆ ਕਿ 2 ਅਗਸਤ ਤੋਂ ਇਹ ਅਜਾਇਬ ਘਰ ਆਮ ਦੀ ਤਰ੍ਹਾਂ ਸੈਲਾਨੀਆਂ ਵਾਸਤੇ ਖੋਲ ਦਿੱਤੇ ਜਾਣਗੇ।


Source link

Check Also

Mansa ‘ਚ ਅਕਾਲੀ ਆਗੂ ਕਾਲਾ ਜਵੰਦਾ ’ਤੇ ਫਾਇਰਿੰਗ, ਹਮਲਾਵਰਾਂ ਦੀ CCTV ਫੁਟੇਜ ਆਈ ਸਾਹਮਣੇ

SAD leader Kala Jawanda Firing : ਮਾਨਸਾ ਦੇ ਬਰੇਟਾ ਕਸਬੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ …