Home / Punjabi News / ਸੋਸ਼ਲ ਮੀਡੀਆ ‘ਤੇ ‘ਨਵਜੋਤ ਸਿੱਧੂ’ ਨੇ ਪਾਈਆਂ ਧੁੰਮਾਂ

ਸੋਸ਼ਲ ਮੀਡੀਆ ‘ਤੇ ‘ਨਵਜੋਤ ਸਿੱਧੂ’ ਨੇ ਪਾਈਆਂ ਧੁੰਮਾਂ

ਸੋਸ਼ਲ ਮੀਡੀਆ ‘ਤੇ ‘ਨਵਜੋਤ ਸਿੱਧੂ’ ਨੇ ਪਾਈਆਂ ਧੁੰਮਾਂ

ਚੰਡੀਗੜ੍ਹ : ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਸੋਸ਼ਲ ਮੀਡੀਆ ‘ਤੇ ਅੱਜ-ਕੱਲ੍ਹ ਧੁੰਮਾਂ ਪਾਈਆਂ ਹੋਈਆਂ ਹਨ। ਖਾਸ ਕਰਕੇ ਫੇਸਬੁੱਕ ‘ਤੇ ਤਾਂ ਉਨ੍ਹਾਂ ਦੀਆਂ ਵੀਡੀਓਜ਼ ਤੇ ਪੋਸਟਾਂ ਸਭ ਤੋਂ ਜ਼ਿਆਦਾ ਲਾਈਕ ਤੇ ਸ਼ੇਅਰ ਕੀਤੀਆਂ ਜਾ ਰਹੀਆਂ ਹਨ। ਨਵਜੋਤ ਸਿੱਧੂ ਪਿਛਲੇ ਸਾਲ ਨਵੰਬਰ ਮਹੀਨੇ ਦੁਬਾਰਾ ਤੋਂ ਸੋਸ਼ਲ ਮੀਡੀਆ ‘ਤੇ ਸਰਗਰਮ ਹੋਏ ਸਨ, ਜਿਸ ਤੋਂ ਬਾਅਦ ਜਨਤਾ ਵਲੋਂ ਉਨ੍ਹਾਂ ਦਾ ਗਰਮਜੋਸ਼ੀ ਨਾਲ ਸੁਆਗਤ ਕੀਤਾ ਗਿਆ ਸੀ। ਨਵਜੋਤ ਸਿੱਧੂ ਟਵਿੱਟਰ ‘ਤੇ 9 ਨਵੰਬਰ, 2018, ਫੇਸਬੁੱਕ ‘ਤੇ 12 ਦਸੰਬਰ, 2018 ਅਤੇ ਇੰਸਟਾਗ੍ਰਾਮ ‘ਤੇ 25 ਫਰਵਰੀ, 2019 ਨੂੰ ਦੁਬਾਰਾ ਸਰਗਰਮ ਹੋਏ ਸਨ। 6 ਮਹੀਨਿਆਂ ਤੋਂ ਵੀ ਘੱਟ ਦੇ ਸਮੇਂ ‘ਚ ਉੁਨ੍ਹਾਂ ਦੀਆਂ ਪੋਸਟਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਕਾਫੀ ਟਰੈਂਡ ਕਰ ਰਹੀਆਂ ਹਨ।
ਬੀਤੀ 11 ਅਪ੍ਰੈਲ ਨੂੰ ਚੋਣ ਮੁਹਿੰਮ ਦੀ ਸ਼ੁਰੂਆਤ ਕਰਨ ਤੋਂ ਬਾਅਦ ਛੱਤੀਸਗੜ੍ਹ ਅਤੇ ਮੱਧ ਪ੍ਰਦੇਸ਼ ਦੀਆਂ 2 ਪ੍ਰੈਸ ਕਾਨਫਰੰਸਾਂ ਨਵਜੋਤ ਸਿੱਧੂ ਨੇ ਆਪਣੇ ਫੇਸਬੁੱਕ ਪੇਜ਼ ‘ਤੇ ਸਾਂਝੀਆਂ ਕੀਤੀਆਂ ਸਨ ਅਤੇ ਡਾਟਾ ਦਰਸਾਉਂਦਾ ਹੈ ਕਿ ਇਹ ਪ੍ਰੈਸ ਕਾਨਫਰੰਸਾਂ 2.2 ਕਰੋੜ ਅਤੇ 1.90 ਕਰੋੜ ਦੇ ਆਂਕੜੇ ਨੂੰ ਵੀ ਪਾਰ ਕਰ ਗਈਆਂ ਸਨ। ਸੋਸ਼ਲ ਮੀਡੀਆ ਦੇ ਮਾਹਿਰਾਂ ਮੁਤਾਬਕ ਇਹ ਸੱਚਮੁੱਚ ਬੇਮਿਸਾਲ ਹੈ ਕਿ ਲੋਕ ਸਭਾ ਚੋਣਾਂ ਲਈ ਸਭ ਪਾਰਟੀਆਂ ਦੇ ਸਟਾਰ ਪ੍ਰਚਾਰਕਾਂ ‘ਚੋਂ ਸਿੱਧੂ ਨੂੰ ਇੰਨਾ ਜ਼ਬਰਦਸਤ ਹੁੰਗਾਰਾ ਮਿਲ ਰਿਹਾ ਹੈ। ਨਵਜੋਤ ਸਿੱਧੂ ਦੇ ਫੇਸਬੁੱਕ ਪੇਜ਼ ‘ਤੇ ਇਸ ਸਮੇਂ 3.6 ਕਰੋੜ ਦੇ ਕਰੀਬ ਯੂਨੀਕ ਲੋਕ ਪਹੁੰਚ ਚੁੱਕੇ ਹਨ। ਦਿਲਚਸਪ ਤੱਥ ਇਹ ਹੈ ਕਿ ‘ਗਲੋਬਲ ਰੇਜ ਆਫ ਗੇਮ ਵਲੋ ਸੀਜ਼ਨ-8 ਦਾ ਗਾਣਾ ਯੂ-ਟਿਊਬ ‘ਤੇ 21 ਅਪ੍ਰੈਲ ਨੂੰ ਸ਼ੇਅਰ ਕੀਤਾ ਗਿਆ ਸੀ, ਜਿਸ ਦੇ 24 ਘੰਟਿਆਂ ਬਾਅਦ 7.1 ਮਿਲੀਅਨ ਵਿਊਜ਼ ਸਨ ਪਰ ਨਵਜੋਤ ਸਿੱਧੂ ਵਲੋਂ 22 ਅਪ੍ਰੈਲ ਦੇਰ ਸ਼ਾਮ ਨੂੰ ਇਸ ਤੋਂ ਬਾਅਦ ਸ਼ੇਅਰ ਕੀਤੀ ਗਈ ਵੀਡੀਓ ਨੂੰ 6.5 ਮਿਲੀਅਨ ਲੋਕਾਂ ਵਲੋਂ ਦੇਖ ਲਿਆ ਗਿਆ ਸੀ। ਸਿਰਫ ਫੇਸਬੁੱਕ ‘ਤੇ ਹੀ ਨਹੀਂ, ਸਗੋਂ ਨਵਜੋਤ ਸਿੱਧੂ ‘ਤੇ ਟਵਿੱਟਰ ‘ਤੇ ਵੀ 5.94 ਲੱਖ ਫੋਲਅਰਜ਼ ਸਨ, ਜੋ ਕਿ ਪੰਜਾਬ ‘ਚ ਇੰਨੇ ਘੱਟ ਸਮੇਂ ‘ਚ ਕਿਸੇ ਵੀ ਸਿਆਸੀ ਸ਼ਖਸੀਅਤ ਲਈ ਬਹੁਤ ਜ਼ਿਆਦਾ ਹਨ।

Check Also

ਭਗਵੰਤ ਮਾਨ ਆਪਣੀ ਧੀ ਨੂੰ ਢੋਲ-ਢਮੱਕੇ ਨਾਲ ਘਰ ਲੈ ਕੇ ਪੁੱਜੇ

ਦਰਸ਼ਨ ਸਿੰਘ ਸੋਢੀ ਮੁਹਾਲੀ, 29 ਮਾਰਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ. …