Home / Punjabi News / ਰੂਪਨਗਰ: ਸਬ ਇੰਸਪੈਕਟਰ ਬਣੀ ਫੂਲਪੁਰ ਗਰੇਵਾਲ ਦੀ ਅਭਿਰੀਤ ਕੌਰ ਨੇ ਨੌਕਰੀ ਲਈ ਦਿੱਤੀਆਂ ਸਾਰੀਆਂ ਪ੍ਰੀਖਿਆਵਾਂ ਪਾਸ ਕੀਤੀਆਂ

ਰੂਪਨਗਰ: ਸਬ ਇੰਸਪੈਕਟਰ ਬਣੀ ਫੂਲਪੁਰ ਗਰੇਵਾਲ ਦੀ ਅਭਿਰੀਤ ਕੌਰ ਨੇ ਨੌਕਰੀ ਲਈ ਦਿੱਤੀਆਂ ਸਾਰੀਆਂ ਪ੍ਰੀਖਿਆਵਾਂ ਪਾਸ ਕੀਤੀਆਂ

ਜਗਮੋਹਨ ਸਿੰਘ
ਰੂਪਨਗਰ, 12 ਸਤੰਬਰ
ਰੂਪਨਗਰ ਨੇੜਲੇ ਪਿੰਡ ਫੂਲਪੁਰ ਗਰੇਵਾਲ ਦੀ ਧੀ ਅਭਿਰੀਤ ਕੌਰ ਨੇ ਪੰਜਾਬ ਪੁਲੀਸ ’ਚ ਸਬ ਇੰਸਪੈਕਟਰ ਬਣ ਕੇ ਜਿੱਥੇ ਆਪਣਾ ਅਫ਼ਸਰ ਬਣਨ ਦਾ ਸੁਫਨਾ ਪੂਰਾ ਕੀਤਾ ਹੈ, ਉੱਥੇ ਉਹ ਘਾੜ ਇਲਾਕੇ ਦੇ ਪਿੰਡਾਂ ਲਈ ਪ੍ਰੇਰਨਾ ਸਰੋਤ ਵੀ ਬਣੀ ਹੈ। ਅਭਿਰੀਤ ਕੌਰ ਦੀ ਨਿਯੁਕਤੀ ਪੰਜਾਬ ਸਰਕਾਰ ਵੱਲੋਂ ਹਾਲ ਹੀ ਵਿੱਚ ਭਰਤੀ ਕੀਤੇ 560 ਸਬ ਇੰਸਪੈਕਟਰਾਂ ਵਿੱਚ ਹੋਈ ਹੈ। ਅਭਿਰੀਤ ਦੇ ਪਿਤਾ ਦੀ ਸੰਨ 2006 ਵਿੱਚ ਮੌਤ ਹੋ ਚੁੱਕੀ ਹੈ ਅਤੇ ਉਸ ਦੀ ਮਾਤਾ ਕੁਲਵਿੰਦਰ ਕੌਰ ਘਰੇਲੂ ਸੁਆਣੀ ਤੇ ਪਿੰਡ ਦੇ ਮਹਿਲਾ ਮੰਡਲ ਦੀ ਪ੍ਰਧਾਨ ਹੈ। ਉਸ ਦਾ ਛੋਟਾ ਭਰਾ ਬਿਜਲੀ ਦਾ ਕੰਮ ਕਰਦਾ ਹੈ। ਅਭਿਰੀਤ ਕੌਰ ਦੇ ਭਰਾ ਬਿੱਟੂ ਗਰੇਵਾਲ ਨੇ ਦੱਸਿਆ ਕਿ ਉਸ ਦੀ ਭੈਣ ਨੇ ਸਬ ਇੰਸਪੈਕਟਰ ਵਜੋਂ ਚੁਣੇ ਜਾਣ ਤੋਂ ਪਹਿਲਾਂ ਪੀਐੱਸਪੀਸੀਐੱਲ, ਜਲ ਸਪਲਾਈ ਤੇ ਸੈਨੀਟੇਸ਼ਨ ਤੇ ਅਦਾਲਤ ਵਿੱਚ ਕਲਰਕਾਂ ਦੇ ਟੈਸਟ ਪਾਸ ਕਰਨ ਤੋਂ ਇਲਾਵਾ ਦਿੱਲੀ ਪੁਲੀਸ ਵਿੱਚ ਸਿਪਾਹੀ ਤੇ ਬੀਐੱਸਐੱਫ ਵਿੱਚ ਕਾਂਸਟੇਬਲ ਦੇ ਟੈਸਟ ਵੀ ਪਾਸ ਕੀਤੇ ਹਨ। ਇਸ ਸਮੇਂ ਉਹ ਜੂਨ 2023 ਤੋਂ ਅੰ‌ਮ੍ਰਿਤਸਰ ਕੋਰਟ ਵਿੱਚ ਕਲਰਕ ਹੈ। ਅਭਿਰੀਤ ਕੌਰ ਦੇ ਸਬ ਇੰਸਪੈਕਟਰ ਚੁਣੇ ਜਾਣ ’ਤੇ ਸਰਪੰਚ ਗੁਰਪ੍ਰੀਤ ਸਿੰਘ, ਯੂਥ ਕਲੱਬ ਗਰੇਵਾਲ ਦੇ ਸਾਬਕਾ ਪ੍ਰਧਾਨ ਦਵਿੰਦਰ ਸਿੰਘ, ਦਰਸ਼ਨ ਸਿੰਘ ਗਰੇਵਾਲ, ਅਵਤਾਰ ਸਿੰਘ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ, ਨਰਿੰਦਰ ਸਿੰਘ , ਬਲਵਿੰਦਰ ਸਿੰਘ ਤੇ ਹਰਪਾਲ ਸਿੰਘ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ।

The post ਰੂਪਨਗਰ: ਸਬ ਇੰਸਪੈਕਟਰ ਬਣੀ ਫੂਲਪੁਰ ਗਰੇਵਾਲ ਦੀ ਅਭਿਰੀਤ ਕੌਰ ਨੇ ਨੌਕਰੀ ਲਈ ਦਿੱਤੀਆਂ ਸਾਰੀਆਂ ਪ੍ਰੀਖਿਆਵਾਂ ਪਾਸ ਕੀਤੀਆਂ appeared first on punjabitribuneonline.com.


Source link

Check Also

ਕੇਕੇ ਯਾਦਵ ਨੇ ਪੰਜਾਬੀ ’ਵਰਸਿਟੀ ਦੇ ਵੀਸੀ ਵਜੋਂ ਅਹੁਦਾ ਸੰਭਾਲਿਆ

ਸਰਬਜੀਤ ਸਿੰਘ ਭੰਗੂ ਪਟਿਆਲਾ, 26 ਅਪਰੈਲ ਪੰਜਾਬ ਦੇ ਉਚੇਰੀ ਸਿੱਖਿਆ ਸਕੱਤਰ ਕਮਲ ਕਿਸ਼ੋਰ ਯਾਦਵ ਨੇ …