Home / Punjabi News / ਰਾਸ਼ਟਰਪਤੀ ਨੇ ਭੰਗ ਕੀਤੀ 16ਵੀਂ ਲੋਕ ਸਭਾ, ਚੋਣ ਕਮਿਸ਼ਨਰ ਨੇ ਸੌਂਪੀ ਲਿਸਟ

ਰਾਸ਼ਟਰਪਤੀ ਨੇ ਭੰਗ ਕੀਤੀ 16ਵੀਂ ਲੋਕ ਸਭਾ, ਚੋਣ ਕਮਿਸ਼ਨਰ ਨੇ ਸੌਂਪੀ ਲਿਸਟ

ਰਾਸ਼ਟਰਪਤੀ ਨੇ ਭੰਗ ਕੀਤੀ 16ਵੀਂ ਲੋਕ ਸਭਾ, ਚੋਣ ਕਮਿਸ਼ਨਰ ਨੇ ਸੌਂਪੀ ਲਿਸਟ

ਨਵੀਂ ਦਿੱਲੀ— ਕੈਬਨਿਟ ਦੀ ਸਿਫਾਰਿਸ਼ ਤੋਂ ਬਾਅਦ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸ਼ਨੀਵਾਰ ਯਾਨੀ ਕਿ ਅੱਜ 16ਵੀਂ ਲੋਕ ਸਭਾ ਨੂੰ ਭੰਗ ਕਰ ਦਿੱਤਾ ਹੈ। ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੂੰ 17ਵੀਂ ਲੋਕ ਸਭਾ ਲਈ ਨਵੇਂ ਚੁਣੇ ਸੰਸਦ ਮੈਂਬਰਾਂ ਦੀ ਲਿਸਟ ਸੌਂਪੀ ਦਿੱਤੀ ਹੈ। ਦਰਅਸਲ ਮੌਜੂਦਾ ਕੇਂਦਰੀ ਕੈਬਨਿਟ ਵਲੋਂ ਸ਼ੁੱਕਰਵਾਰ ਨੂੰ ਹੋਈ ਬੈਠਕ ‘ਚ ਰਾਸ਼ਟਰਪਤੀ ਤੋਂ 16ਵੀਂ ਲੋਕ ਸਭਾ ਨੂੰ ਭੰਗ ਕਰਨ ਦੀ ਸਿਫਾਰਿਸ਼ ਕੀਤੀ ਗਈ ਸੀ। ਕੋਵਿੰਦ ਨੇ ਕੈਬਨਿਟ ਦੀ ਸਲਾਹ ਨੂੰ ਮਨਜ਼ੂਰ ਕਰ ਕੇ ਲੋਕ ਸਭਾ ਨੂੰ ਭੰਗ ਕਰਨ ਦੇ ਆਦੇਸ਼ ‘ਤੇ ਸ਼ਨੀਵਾਰ ਨੂੰ ਹਸਤਾਖਰ ਕਰ ਦਿੱਤੇ।
16ਵੀਂ ਲੋਕ ਸਭਾ ਦਾ ਕਾਰਜਕਾਲ 3 ਜੂਨ ਨੂੰ ਖਤਮ ਹੋਣਾ ਹੈ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਮੰਤਰੀ ਪਰੀਸ਼ਦ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਸਮੂਹਕ ਅਸਤੀਫਾ ਸੌਂਪ ਦਿੱਤਾ। ਰਾਸ਼ਟਰਪਤੀ ਨੇ ਪ੍ਰਧਾਨ ਮੰਤਰੀ ਸਮੇਤ ਮੰਤਰੀ ਪਰੀਸ਼ਦ ਦਾ ਅਸਤੀਫਾ ਮਨਜ਼ੂਰ ਕਰਦੇ ਹੋਏ ਪ੍ਰਧਾਨ ਮੰਤਰੀ ਤੋਂ ਨਵੀਂ ਸਰਕਾਰ ਬਣਨ ਤਕ ਅਹੁਦੇ ‘ਤੇ ਬਣੇ ਰਹਿਣ ਦੀ ਅਪੀਲ ਕੀਤੀ ਹੈ।
ਇੱਥੇ ਦੱਸ ਦੇਈਏ ਕਿ ਇਕੱਲੀ ਭਾਜਪਾ ਨੇ ਆਪਣੇ ਦਮ ‘ਤੇ ਲੋਕ ਸਭਾ ਚੋਣਾਂ 2019 ਦੀਆਂ ਚੋਣਾਂ ‘ਚ 303 ਸੀਟਾਂ, ਜਦਕਿ ਐੱਨ. ਡੀ. ਏ. ਨੂੰ 349 ਸੀਟਾਂ ਮਿਲੀਆਂ ਹਨ। 17ਵੀਂ ਲੋਕ ਸਭਾ ਦਾ ਗਠਨ 3 ਜੂਨ ਤੋਂ ਪਹਿਲਾਂ ਕੀਤਾ ਜਾਣਾ ਹੈ। ਇਸ ਲਈ ਨਵੇਂ ਸਦਨ ਦੇ ਗਠਨ ਦੀ ਪ੍ਰਕਿਰਿਆ ਅਗਲੇ ਕੁਝ ਦਿਨਾਂ ਵਿਚ ਸ਼ੁਰੂ ਹੋਵੇਗੀ, ਇਸ ਲਈ ਚੋਣ ਕਮਿਸ਼ਨਰ ਰਾਸ਼ਟਰਪਤੀ ਨੂੰ ਮਿਲਣਗੇ ਅਤੇ ਨਵੇਂ ਚੁਣੇ ਗਏ ਮੈਂਬਰਾਂ ਦੀ ਸੂਚੀ ਸੌਂਪਣਗੇ।

Check Also

ਕੇਕੇ ਯਾਦਵ ਨੇ ਪੰਜਾਬੀ ’ਵਰਸਿਟੀ ਦੇ ਵੀਸੀ ਵਜੋਂ ਅਹੁਦਾ ਸੰਭਾਲਿਆ

ਸਰਬਜੀਤ ਸਿੰਘ ਭੰਗੂ ਪਟਿਆਲਾ, 26 ਅਪਰੈਲ ਪੰਜਾਬ ਦੇ ਉਚੇਰੀ ਸਿੱਖਿਆ ਸਕੱਤਰ ਕਮਲ ਕਿਸ਼ੋਰ ਯਾਦਵ ਨੇ …